ਤਿੰਨ ਦਿਨਾ ਪੈਨਸ਼ਨਰ ਮੇਲੇ ਦੌਰਾਨ 60 ਤੋਂ 70 ਫੀਸਦੀ ਲਾਈਵ ਸਰਟੀਫਿਕੇਟ ਮੁਕੰਮਲ - ਜ਼ਿਲ੍ਹਾ ਖ਼ਜ਼ਾਨਾ ਅਫ਼ਸਰ
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਤਰਨ ਤਾਰਨ ਮਨਦੀਪ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਵਲੋਂ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਦੇ ਤਿੰਨ ਦਿਨਾ ਮੇਲੇ ਦੌਰਾਨ 60 ਤੋਂ 70 ਫੀਸਦੀ ਲਾਈਵ ਸਰਟੀਫਿਕੇਟ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 19 ਤੋਂ 21 ਨਵੰਬਰ ਤੱਕ ਲੱਗੇ ਮੇਲੇ ਦੌਰਾਨ ਪੰਜਾਬ ਦੇ ਸਾਰੇ ਪੈਨਸ਼ਨਰਾਂ ਸੇਵਾ ਨਵਿਰਤ ਹੋਏ, ਫੈਮਲੀ ਪੈਨਸ਼ਨਰਾਂ ਦਾ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕੀਤਾ ਜਾਣਾ ਸੀ, ਜੋ ਕਰਾਉਣਾ ਲਾਜ਼ਮੀ ਹੈ।
ਤਰਨ ਤਾਰਨ, 25 ਨਵੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਤਰਨ ਤਾਰਨ ਮਨਦੀਪ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਵਿੱਤ ਵਿਭਾਗ ਵਲੋਂ ਪੈਨਸ਼ਨਰਾਂ, ਫੈਮਿਲੀ ਪੈਨਸ਼ਨਰਾਂ ਦੇ ਤਿੰਨ ਦਿਨਾ ਮੇਲੇ ਦੌਰਾਨ 60 ਤੋਂ 70 ਫੀਸਦੀ ਲਾਈਵ ਸਰਟੀਫਿਕੇਟ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 19 ਤੋਂ 21 ਨਵੰਬਰ ਤੱਕ ਲੱਗੇ ਮੇਲੇ ਦੌਰਾਨ ਪੰਜਾਬ ਦੇ ਸਾਰੇ ਪੈਨਸ਼ਨਰਾਂ ਸੇਵਾ ਨਵਿਰਤ ਹੋਏ, ਫੈਮਲੀ ਪੈਨਸ਼ਨਰਾਂ ਦਾ ਡਿਜੀਟਲ ਲਾਈਫ ਸਰਟੀਫਿਕੇਟ ਅਪਲੋਡ ਕੀਤਾ ਜਾਣਾ ਸੀ, ਜੋ ਕਰਾਉਣਾ ਲਾਜ਼ਮੀ ਹੈ। ਇਸ ਕੰਮ ਲਈ ਵਿੱਤ ਵਿਭਾਗ ਵਲੋਂ ਜ਼ਿਲ੍ਹਾ ਤਰਨ ਤਾਰਨ ਦੇ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਵਿਖੇ 19 ਤੋਂ 21 ਨੰਵਬਰ ਤੱਕ ਪੈਨਸ਼ਨਰ ਸੇਵਾ ਮੇਲਾ ਕਰਵਾਇਆ ਗਿਆ, ਜਿਸ ਵਿਚ ਵਿੱਤ ਵਿਭਾਗ ਵੱਲੋਂ ਜਾਂਇੰਟ ਕੰਟਰੋਲਰ ਅਮਨ ਕੁਮਾਰ ਮੈਣੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਨੇ ਦੱਸਿਆ ਕਿ ਇਸੇ ਤਰ੍ਹਾਂ ਉੱਪ-ਖ਼ਜ਼ਾਨਾ ਦਫਤਰ ਪੱਟੀ ਅਤੇ ਖਡੂਰ ਸਾਹਿਬ ਵਿਖੇ ਵੀ ਮੇਲੇ ਦੌਰਾਨ ਪੈਨਸ਼ਨਰਾਂ ਨੇ ਮੇਲੇ ਦਾ ਭਰਪੂਰ ਲਾਭ ਉਠਾਇਆ । ਮੇਲੇ ਵਿਚ ਸੰਜੇ ਧਵਨ ਸੀਨੀਅਰ ਸਹਾਇਕ, ਜਸਬੀਰ ਸਿੰਘ ਸੀਨੀਅਰ ਸਹਾਇਕ, ਸੁਰਿੰਦਰ ਸਿੰਘ ਸੀਨੀਅਰ ਸਹਾਇਕ, ਕਰਨ ਕੁਮਾਰ ਸੀਨੀਅਰ ਸਹਾਇਕ, ਸਾਹਿਲ, ਵਿਕਰਮ ਸਿੰਘ, ਮੈਡਮ ਸ਼ੈਰੀ, ਪੀ.ਐਨ.ਬੀ. ਤੋਂ ਰਮਨਪ੍ਰੀਤ ਕੌਰ, ਐਸ.ਬੀ.ਆਈ. ਤੋਂ ਨਵਾਨਾ ਸ਼ਰਮਾ ਅਤੇ ਵਿਸ਼ਾਲ, ਪੰਜਾਬ ਐਂਡ ਸਿੰਧ ਬੈਂਕ ਤੋਂ ਨੀਤੂ ਪੰਤ, ਸੈਂਟਰਲ ਬੈਂਕ ਤੋਂ ਨਵਨੀਤ ਕੌਰ ਅਤੇ ਯੂਕੋ ਬੈਂਕ ਤੋਂ ਹਰਪ੍ਰੀਤ ਕੌਰ, ਮਨਦੀਪ ਸਿੰਘ ਸੀਨੀਅਰ ਸਹਾਇਕ, ਜਗਦੀਪ ਸਿੰਘ ਅਤੇ ਲਵਦੀਪ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ ਅਤੇ ਮੇਲੇ ਨੂੰ ਸਫ਼ਲ ਬਣਾਇਆ।