25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਨੇ ਸੂਬਾ ਆਗੂ ਨਰਿੰਦਰ ਬੱਲ ਨਾਲ ਚੀਫ਼ ਇੰਜੀ. ਵਲੋਂ ਬਦਸਲੂਕੀ ਕਰਨ ਦੀ ਨਿੰਦਾ ਕੀਤੀ

ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਡਵੀਜ਼ਨ ਪੱਟੀ ਦੇ ਆਗੂਆਂ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਜਗਤਾਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਡਵੀਜ਼ਨ ਸਕੱਤਰ ਰਾਜਿੰਦਰ ਕੁਮਾਰ ਜੋਸ਼ੀ ਨੇ ਪਿਛਲੇ ਰੀਵਿਊ ਦੀ ਰਿਪੋਰਟ ਪੇਸ਼ ਕੀਤੀ ।

Ad Position 21
No active advertisement
ਪੈਨਸ਼ਨਰ ਮੇਲੇ ਦੌਰਾਨ ਜ਼ਿਲ੍ਹਾ ਖਜ਼ਾਨਾ ਅਫ਼ਸਰ ਮਨਦੀਪ ਸਿੰਘ ਚੌਹਾਨ ਅਤੇ ਹੋਰ। ਤਸਵੀਰ: ਲਵਲੀ 26-11-2026
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)-ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ ਡਵੀਜ਼ਨ ਪੱਟੀ ਦੇ ਆਗੂਆਂ ਦੀ ਮੀਟਿੰਗ ਡਵੀਜ਼ਨ ਪ੍ਰਧਾਨ ਜਗਤਾਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਡਵੀਜ਼ਨ ਸਕੱਤਰ ਰਾਜਿੰਦਰ ਕੁਮਾਰ ਜੋਸ਼ੀ ਨੇ ਪਿਛਲੇ ਰੀਵਿਊ ਦੀ ਰਿਪੋਰਟ ਪੇਸ਼ ਕੀਤੀ । ਇਸ ਮੀਟਿੰਗ ਵਿਚ ਹਾਜ਼ਰ ਆਗੂਆਂ ਨੇ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵੱਖ-ਵੱਖ ਦਫ਼ਤਰਾਂ ਵਿਚ ਮੀਟਿੰਗਾਂ ਕਰਨ ਬਾਰੇ ਸੁਝਾਅ ਦਿੱਤਾ । ਮੀਟਿੰਗ ਵਿਚ ਨਿਖੇਧੀ ਮਤਾ ਪਾਸ ਕਰਕੇ ਬੀਤੇ ਦਿਨੀਂ ਪਾਵਰਕਾਮ ਬਾਰਡਰ ਜ਼ੋਨ ਦੇ ਚੀਫ ਇੰਜੀਨੀਅਰ ਵਲੋਂ ਜਥੇਬੰਦੀ ਦੇ ਸੂਬਾ ਵਰਕਿੰਗ ਜਨਰਲ ਸਕੱਤਰ ਨਰਿੰਦਰ ਬੱਲ ਦੀ ਅਗਵਾਈ ਹੇਠ ਪੈਨਸ਼ਨਰਾਂ ਦੇ ਮਸਲਿਆਂ ਸੰਬੰਧੀ ਮੁੁਲਾਕਾਤ ਕਰਨ ਗਏ ਵਫਦ ਨਾਲ ਮੁੁਲਾਕਾਤ ਕਰਨ ਦੀ ਬਜਾਇ ਵਫਦ ਨਾਲ ਸਿਰੇ ਦੀ ਬਦਸਲੂਕੀ ਕਰਨ ਦੀ ਜ਼ੋਰਦਾਰ ਸਬਦਾਂ ਵਿਚ ਨਿੰਦਾ ਕੀਤੀ । ਮੀਟਿੰਗ ਵਿਚ ਹਾਜ਼ਰ ਪੰਜਾਬ ਏਟਕ ਦੇ ਸਕੱਤਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਅਧਿਕਾਰੀ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਅੱਖੜ ਰਵੱਈਆ ਛੱਡ ਕੇ ਟੇਬਲ ’ਤੇ ਬੈਠ ਕੇ ਤੁੁਰੰਤ ਪੈਨਸ਼ਨਰਾਂ ਦੇ ਮਸਲੇ ਹੱਲ ਕੀਤੇ ਜਾਣ । ਪੰਜਾਬ ਏਟਕ ਦੇ ਸਕੱਤਰ ਗੰਡੀਵਿੰਡ ਨੇ ਸੂਬਾ ਆਗੂ ਨਰਿੰਦਰ ਬੱਲ ਦੀ ਅਗਵਾਈ ਹੇਠ ਮੁਲਾਕਾਤ ਕਰਨ ਗਏ ਵਫਦ ਨਾਲ ਕੀਤੀ ਬਦਸਲੂਕੀ ਦੀ ਉਚ ਪੱਧਰੀ ਪੜਤਾਲ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੀਟਿੰਗ ਵਿਚ ਪੰਜਾਬ ਸਰਕਾਰ ਦੇ ਪੈਨਸ਼ਨਰਜ਼ ਮਸਲਿਆਂ ਸੰਬੰਧੀ ਧਾਰਨ ਕੀਤੇ ਨਾਂਹ ਪੱਖੀ ਵਤੀਰੇ ਦੀ ਤਿੱਖੀ ਨੁਕਤਾਚੀਨੀ ਕੀਤੀ । ਇਸ ਮੌਕੇ ਇੰਜੀ. ਜਸਵੰਤ ਸਿੰਘ, ਇੰਜੀ. ਕਾਹਨਚੰਦ, ਇੰਜੀ. ਸੁਖਵਿੰਦਰ ਸਿੰਘ, ਗੁਰਮੇਜ ਸਿੰਘ ਸਰਹਾਲੀ, ਬਲਵਿੰਦਰ ਸਿੰਘ, ਮਲਕੀਅਤ ਸਿੰਘ, ਬੱਗਾ ਸਿੰਘ, ਬੂਟਾ ਸਿੰਘ, ਸੁਖਵੰਤ ਸਿੰਘ ਕਰਮੂੰਵਾਲਾ ਆਦਿ ਨੇ ਜਥੇਬੰਦੀ ਨੂੰ ਮਜਬੂਤ ਕਰਨ ਦਾ ਅਹਿਦ ਲਿਆ।
Ad Position 22
No active advertisement
ਪਿਛਲੀ ਖ਼ਬਰ ਝਗੜੇ ਦੌਰਾਨ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਤਿੰਨ ਦਿਨਾ ਪੈਨਸ਼ਨਰ ਮੇਲੇ ਦੌਰਾਨ 60 ਤੋਂ 70 ਫੀਸਦੀ ਲਾਈਵ ਸਰਟੀਫਿਕੇਟ ਮੁਕੰਮਲ - ਜ਼ਿਲ੍ਹਾ ਖ਼ਜ਼ਾਨਾ ਅਫ਼ਸਰ
Ad Position 24