26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਝਗੜੇ ਦੌਰਾਨ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕੀਤਾ ਜ਼ਖ਼ਮੀ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)—ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸਾਰੇ ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 26-11-2026
ਤਰਨ ਤਾਰਨ, 25 ਨਵੰਬਰ (ਹਰਿੰਦਰ ਸਿੰਘ)—ਇਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ’ਤੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਵਲੋਂ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਸਾਰੇ ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ। ਇਸ ਸੰੰਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਬਲਵਿੰਦਰ ਕੌਰ ਪਤਨੀ ਸਵ. ਸਵਿੰਦਰ ਸਿੰਘ ਵਾਸੀ ਨਿੰਮ ਵਾਲੀ ਘਾਟੀ ਗੋਇੰਦਵਾਲ ਸਾਹਿਬ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਉਰਫ ਸੰਨੀ ਨਾਲ ਬੌਬੀ ਉਰਫ ਸਾਧਾ ਪੁੱਤਰ ਮੁਖਤਿਆਰ ਸਿੰਘ, ਗੁਰਵਿੰਦਰ ਸਿੰਘ ਪੱਪਾ ਪੁੱਤਰ ਜੋਗਿੰਦਰ ਸਿੰਘ, ਮਨੀ, ਲਵ ਉਰਫ ਡੌਨ ਪੁਤਰਾਨ ਨਿੰਮਾ ਸਿੰਘ, ਗੋਪੀ ਟੇਲਰ, ਜਿਸ ਦੀ ਐਸ.ਕੇ. ਚੌਂਕ ਗੋਇੰਦਵਾਲ ਸਾਹਿਬ ਵਿਚ ਦੁਕਾਨ ਹੈ, ਜਰਮਨਜੀਤ ਸਿੰਘ ਉਰਫ ਲੱਕੀ ਬੁੱਲੜ ਪੁੱਤਰ ਸਕੱਤਰ ਸਿੰਘ ਵਾਸੀਆਨ ਗੋਇੰਦਵਾਲ ਸਾਹਿਬ ਅਤੇ ਰਣਜੀਤ ਸਿੰਘ ਉਰਫ ਕੱਟਾ ਪੁੱਤਰ ਮੂਰਤੀ ਵਾਸੀ ਠੇਕਾ ਕਲੋਨੀ ਗੋਇੰਦਵਾਲ ਸਾਹਿਬ ਅਤੇ 5–6 ਅਣਪਛਾਤੇ ਵਿਅਕਤੀ ਝਗੜਾ ਕਰ ਰਹੇ ਸਨ ਅਤੇ ਮੇਰਾ ਲੜਕਾ ਭੱਜ ਕੇ ਸਾਡੇ ਘਰ ਦੇ ਸਾਹਮਣੇ ਜੰਞ ਘਰ ਵਿਚ ਵੜ੍ਹ ਗਿਆ ਤਾਂ ਬੌਬੀ ਉਰਫ ਸਾਧਾ ਸਮੇਤ ਪਿਸਟਲ, ਜਰਮਨਜੀਤ ਸਿੰਘ ਉਰਫ ਲੱਕੀ ਸਮੇਤ ਪਿਸਤੌਲ, ਗੁਰਵਿੰਦਰ ਸਿੰਘ ਪੱਪਾ ਸਮੇਤ ਪਿਸਤੌਲ ਅਤੇ ਰਣਜੀਤ ਸਿੰਘ ਕੱਟਾ ਸਮੇਤ ਪਿਸਤੌਲ, ਜਿੰਨਾ ਨੇ ਆਪਣੇ–ਆਪਣੇ ਹਥਿਆਰਾਂ ਨਾਲ ਮੇਰੇ ਲੜਕੇ ਵੱਲ ਮਾਰ ਦੇਣ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ। ਜਿੰਨਾਂ ਵਿਚੋਂ ਇਕ ਗੋਲੀ ਮੇਰੇ ਲੜਕੇ ਗੁਰਪ੍ਰੀਤ ਸਿੰਘ ਦੇ ਖੱਬੇ ਕੰਨ ’ਤੇ ਲੱਗੀ ਅਤੇ ਆਰ–ਪਾਰ ਹੋ ਗਈ ਅਤੇ ਉਸ ਦਾ ਲੜਕਾ ਜ਼ਖ਼ਮੀ ਹੋਣ ’ਤੇ ਜ਼ਮੀਨ ’ਤੇ ਡਿੱਗ ਪਿਆ। ਅਸੀਂ ਸਾਰਿਆਂ ਨੇ ਮਾਰ ਦਿੱਤਾ ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਉਕਤ ਹਮਲਾਵਰ ਆਪਣੇ–ਆਪਣੇ ਹਥਿਆਰਾਂ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਮੌਕੇ ਤੋਂ ਚਲੇ ਗਏ ਅਤੇ ਗੁਰਪ੍ਰੀਤ ਸਿੰਘ ਦੇ ਦੋਸਤਾਂ ਨੇ ਸਵਾਰੀ ਦਾ ਪ੍ਰਬੰਧ ਕਰਕੇ ਉਸਨੂੰ ਇਲਾਜ ਲਈ ਲੈ ਗਏ। ਸ਼ਿਕਾਇਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਦੀਵਾਲੀ ਵਾਲੇ ਦਿਨ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਸੰਨੀ ਅਤੇ ਮਨੀ ਦੀ ਬਾਜ਼ਾਰ ਵਿਚ ਆਪਸ ਵਿਚ ਕਿਸੇ ਗੱਲੋ ਬਹਿਸਬਾਜੀ ਹੋਣ ਕਰਕੇ ਇਹ ਦੋਵੇ ਹੱਥੋਪਾਈ ਹੋ ਗਏ ਸਨ। ਇਸ ਸੰਬੰਧੀ ਬਾਅਦ ਵਿਚ ਇਨ੍ਹਾਂ ਦਾ ਰਾਜੀਨਾਵਾ ਹੋ ਗਿਆ ਸੀ, ਪਰ ਮਨੀ ਨੇ ਆਪਣੇ ਸਾਥੀਆ ਨਾਲ ਆ ਕੇ 20 ਨਵੰਬਰ ਨੂੰ ਫਿਰ ਦੁਬਾਰਾ ਉਸ ਦੇ ਲੜਕੇ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਹੈ। ਇਸ ਸੰਬੰਧੀ ਏ.ਐਸ.ਆਈ. ਅਰਜਨ ਸਿੰਘ ਨੇ ਮਾਮਲੇ ਦੀ ਜਾਂਚ ਕਰਦਿਆਂ ਉਪਰੋਕਤ ਹਮਲਾਵਰਾਂ ਤੋਂ ਇਲਾਵਾ 5–6 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਗੋਇੰਦਵਾਲ ਸਾਹਿਬ ਵਿਖੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇਲਾਕੇ ਵਿਚ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜਗਬੀਰ ਸਿੰਘ ਹੋਣਗੇ ਸਬ ਡਵੀਜ਼ਨ ਪੱਟੀ ਦੇ ਨਵੇਂ ਡੀ.ਐਸ.ਪੀ. ਅਗਲੀ ਖ਼ਬਰ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਨੇ ਸੂਬਾ ਆਗੂ ਨਰਿੰਦਰ ਬੱਲ ਨਾਲ ਚੀਫ਼ ਇੰਜੀ. ਵਲੋਂ ਬਦਸਲੂਕੀ ਕਰਨ ਦੀ ਨਿੰ...
Ad Position 24