22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੀ.ਏ.ਯੂ. ਵਿਖੇ ਬਾਗਬਾਨੀ ਸੰਬੰਧੀ ਲੜੀ ਦੇ ਨਵੇਂ ਅੰਕ ਜਾਰੀ <br/>

Ad Position 21
No active advertisement
ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਜਸਵਿੰਦਰ ਸਿੰਘ)-ਪੀ.ਏ.ਯੂ. ਵਿਖੇ ਬਾਗਬਾਨੀ ਖੇਤਰ ਵਿਚ ਪਨੀਰੀ ਉਤਪਾਦਨ ਅਤੇ ਬਾਗਾਂ ਦੀ ਸਾਂਭ-ਸੰਭਾਲ ਨਾਲ ਸੰਬੰਧਿਤ ਨਵੇਂ ਅੰਕਾਂ ਨੂੰ ਲੋਕ ਅਰਪਣ ਕੀਤਾ ਗਿਆ | ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਦੂਸਰੇ ਅਤੇ ਤੀਸਰੇ ਅੰਕ ਨੂੰ ਬਕਾਇਦਾ ਜਾਰੀ ਕਰਨ ਦੀ ਰਸਮ ਨਿਭਾਈ | ਤਿੰਨੇ ਅੰਕਾਂ ਦੀ ਇਸ ਲੜੀ ਨੂੰ ਡਾ. ਵਿਸਾਖਾ ਸਿੰਘ ਢਿੱਲੋਂ ਨੇ ਲਿਖਿਆ ਹੈ ਅਤੇ ਦਇਆ ਪਬਲਿਸ਼ਿੰਗ ਹਾਊਸ, ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ | ਇਹ ਤ੍ਰੈ ਲੜੀ ਬਾਗਬਾਨੀ ਦੇ ਖੇਤਰ ਵਿਚ ਜਾਣਕਾਰੀ ਨੂੰ ਵਿਸਥਾਰ ਦਿੰਦੀ ਹੋਈ ਨਰਸਰੀ ਉਤਪਾਦਨ, ਬਾਗਾਂ ਦੀ ਸਾਂਭ-ਸੰਭਾਲ ਅਤੇ ਕੈਨੋਪੀ ਪ੍ਰਬੰਧਨ ਵਰਗੇ ਖੇਤਰਾਂ ਵਿਚ ਨਵੀਨ ਗਿਆਨ ਨੂੰ ਸਾਂਝਾ ਕਰਦੀ ਹੈ ਜਿਸ ਨਾਲ ਮਿਆਰ ਅਤੇ ਮਿਕਦਾਰ ਪੱਖੋਂ ਫਲਾਂ ਦਾ ਵਧੇਰੇ ਉਤਪਾਦਨ ਲਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਏ.ਆਈ. ਨਿਕਾਸਾ ਲੁਧਿਆਣਾ ਬਰਾਂਚ ਵਲੋਂ ਵਿਦਿਆਰਥੀਆਂ ਲਈ ਪਲਾਂਟੇਸ਼ਨ ਡਰਾਈਵ ਕਰਵਾਈ <br/> ਅਗਲੀ ਖ਼ਬਰ ਪੀ.ਏ.ਯੂ. ਦੇ ਫ਼ਸਲ ਵਿਗਿਆਨੀ ਨੂੰ ਨਦੀਨ ਵਿਗਿਆਨ ਲਈ ਵਿਸ਼ੇਸ਼ਤਾ ਐਵਾਰਡ ਹਾਸਿਲ
Ad Position 24