22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਆਈ.ਸੀ.ਏ.ਆਈ. ਨਿਕਾਸਾ ਲੁਧਿਆਣਾ ਬਰਾਂਚ ਵਲੋਂ ਵਿਦਿਆਰਥੀਆਂ ਲਈ ਪਲਾਂਟੇਸ਼ਨ ਡਰਾਈਵ ਕਰਵਾਈ <br/>

Ad Position 21
No active advertisement
ਅਜੀਤ ਡੈਸਕ 01-01-2026
ਇਆਲੀ/ਥਰੀਕੇ, 31 ਦਸੰਬਰ (ਮਨਜੀਤ ਸਿੰਘ ਦੁੱਗਰੀ)-ਆਈ.ਸੀ.ਏ.ਆਈ. ਨਿਕਾਸਾ ਲੁਧਿਆਣਾ ਬਰਾਂਚ ਵਲੋਂ ਵਿਦਿਆਰਥੀਆਂ ਲਈ ਪਲਾਂਟੇਸ਼ਨ ਡਰਾਈਵ ਕਰਵਾਈ, ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਹਰ ਇਕ ਵਿਅਕਤੀ ਵਲੋਂ ਰੁੱਖ ਲਗਾਉਣ ਦੀ ਮਹੱਤਤਾ ਨੂੰ ਸਮਝਾਉਣਾ ਸੀ | ਇਸ ਡਰਾਈਵ ਦੀ ਅਗਵਾਈ ਆਈ.ਸੀ.ਏ.ਆਈ. ਲੁਧਿਆਣਾ ਬਰਾਂਚ ਦੇ ਚੇਅਰਮੈਨ ਸੀ.ਏ. ਮੋਹਿਤ ਵਾਸਨ ਅਤੇ ਨਿਕਾਸਾ ਚੇਅਰਮੈਨ ਸੀ.ਏ. ਅਵਨੀਤ ਸਿੰਘ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਉਨ੍ਹਾਂ ਨੂੰ ਕੁਦਰਤ ਦੀ ਰੱਖਿਆ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਹੋਰ ਵੀ ਚੰਗੀ ਤਰ੍ਹਾਂ ਸਮਝ ਆਈ ਹੈ | ਇਸ ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਵਿਚ ਨਿਕਾਸਾ ਲੁਧਿਆਣਾ ਟੀਮ ਦੇ ਵਾਈਸ ਚੇਅਰਮੈਨ ਨਿਤੀਸ਼ ਕਪੂਰ, ਸੈਕਟਰੀ ਭੁਵਨ ਸਿੰਗਲਾ, ਟ੍ਰੇਜ਼ਰ ਵਰੁਨ ਗਰਗ, ਸਪੋਰਟਸ ਸੈਕਟਰੀ ਹਨੀ ਕੁਮਾਰ, ਕਲਚਰਲ ਸੈਕਟਰੀ ਮਹਿਕ ਜੈਨ ਅਤੇ ਸਟੂਡੈਂਟ ਗਰੀਵੈਂਸ ਹੈੱਡ ਖ਼ੁਸ਼ੀ ਬੰਸਲ ਦਾ ਵਿਸ਼ੇਸ਼ ਸਹਿਯੋਗ ਰਿਹਾ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਨੇ ਗ਼ਰੀਬਾਂ ਦੇ ਹੱਕਾਂ 'ਤੇ ਮਾਰਿਆ ਡਾਕਾ-ਆਸ਼ੂ/ਬਿੱਟੂ/ਝੱਜ <br/> ਅਗਲੀ ਖ਼ਬਰ ਪੀ.ਏ.ਯੂ. ਵਿਖੇ ਬਾਗਬਾਨੀ ਸੰਬੰਧੀ ਲੜੀ ਦੇ ਨਵੇਂ ਅੰਕ ਜਾਰੀ <br/>
Ad Position 24