ਲਾਡੋਵਾਲ, 31 ਦਸੰਬਰ (ਬਲਬੀਰ ਸਿੰਘ ਰਾਣਾ)-ਕੇਂਦਰ ਦੀ ਭਾਜਪਾ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖ਼ਤਮ ਕਰਨ ਲਈ ਕਦੇ ਤਿੰਨ ਕਾਲੇ ਖੇਤੀ ਕਾਨੂੰਨ ਬਿੱਲ ਲਿਆ ਕੇ ਲੋਕਾਂ 'ਤੇ ਵੱਡਾ ਹਮਲਾ ਕੀਤਾ, ਜਿਸ ਨੂੰ ਜਨਤਾ ਦੀ ਤਾਕਤ ਨੇ ਇਕਜੁੱਟ ਹੋ ਕੇ ਰੱਦ ਕਰਵਾਇਆ ਸੀ, ਹੁਣ ਫਿਰ ਇਕ ਨਵਾਂ ਬਿੱਲ ਕੇਂਦਰ ਸਰਕਾਰ ਨੇ ਲਿਆਂਦਾ ਹੈ, ਜਿਸ ਤਹਿਤ ਕੇਂਦਰੀ ਮਨਰੇਗਾ ਸਕੀਮ ਨੂੰ ਖ਼ਤਮ ਕਰਕੇ ਗ਼ਰੀਬਾਂ ਦੇ ਘਰਾਂ ਦੇ ਬਲਦਿਆਂ ਚੁੱਲਿਆਂ ਨੂੰ ਠੰਡਾ ਕਰਕੇ ਵਿਕਸਤ ਭਾਰਤ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗਰਾਮੀਣ (ਵੀ. ਬੀ. ਜੀ. ਰਾਮ ਜੀ) ਬਿੱਲ ਲਿਆਂਦਾ ਹੈ, ਜਿਸ ਵਿਚੋਂ ਮਹਾਤਮਾ ਗਾਂਧੀ ਦਾ ਨਾਂਅ ਹਟਾ ਦੇਣਾ ਹੋਸ਼ੀ ਰਾਜਨੀਤੀ ਕਰਨ ਦੇ ਬਰਾਬਰ ਹੈ | ਇਹ ਵਿਚਾਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਪੰਜਾਬ ਭਾਰਤ ਭੂਸ਼ਣ ਆਸ਼ੂ, ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਬਿੱਟੂ ਸੰਧੂ ਅਤੇ ਗੁਰ ਬਲਿਹਾਰ ਸਿੰਘ ਝੱਜ ਨੇ ਬਹਾਦਰਕੇ ਰੋਡ ਸਥਿਤ ਲੁਧਿਆਣਾ ਕੋਲਡ ਸਟੋਰ ਵਿਖੇ ਰੱਖੀ ਕਾਂਗਰਸੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ | ਇਸ ਮÏਕੇ ਮੀਟਿੰਗ ਵਿਚ ਸਤਿੰਦਰ ਪਾਲ ਸਿੰਘ ਤਾਜਪੁਰ, ਇੰਦਰਜੀਤ ਸਿੰਘ ਇੰਦੀ ਕੌਂਸਲਰ, ਅਵਨਿੰਦਰ ਮਾਂਗਟ, ਕਮਿਕਰ ਸਿੰਘ ਪੰਧੇਰ, ਅਮਰਜੀਤ ਜੀਤਾ, ਗਗਨਦੀਪ ਸਿੰਘ, ਜਗਦੀਪ ਸਿੰਘ ਸੰਧੂ, ਸੰਜੀਵ ਮਹਿਮੀ ਅਤੇ ਵਿਕਰਮ ਸੰਧੂ ਆਦਿ ਵੀ ਹਾਜ਼ਰ ਸਨ |