22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਭਾਕਿਊ ਦੁਆਬਾ ਦੇ ਮਾਲਵਾ ਜ਼ੋਨ ਨੇ ਚੂਹੜਪੁਰ ਵਿਚ ਇਸਤਰੀ ਵਿੰਗ ਇਕਾਈ ਦਾ ਕੀਤਾ ਗਠਨ-ਕਾਦੀਆਂ <br/>

Ad Position 21
No active advertisement
ਅਜੀਤ ਡੈਸਕ 01-01-2026
ਲਾਡੋਵਾਲ, 31 ਦਸੰਬਰ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਅਧੀਨ ਆਉਂਦੇ ਪਿੰਡ ਚੂਹੜਪੁਰ, ਜ਼ਿਲ੍ਹਾ ਲੁਧਿਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਮਾਲਵਾ ਜ਼ੋਨ ਵਲੋਂ ਇਸਤਰੀ ਵਿੰਗ ਦੀ ਇਕਾਈ ਦਾ ਗਠਨ ਕਰਨ ਲਈ ਇਕ ਮੀਟਿੰਗ ਰੱਖੀ ਗਈ, ਜਿਸ ਦੀ ਪ੍ਰਧਾਨਗੀ ਭਾਕਿਊ ਦੁਆਬਾ ਦੇ ਮਾਲਵਾ ਜ਼ੋਨ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਅਤੇ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਬੀਬੀ ਦਲਜੀਤ ਕÏਰ ਨੇ ਕੀਤੀ | ਇਸ ਸਬੰਧੀ ਗੱਲਬਾਤ ਕਰਦਿਆਂ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ ਅਤੇ ਬੀਬੀ ਦਿਲਜੀਤ ਕÏਰ ਨੇ ਦੱਸਿਆ ਕਿ ਇਸ ਮੀਟਿੰਗ ਦÏਰਾਨ ਬੀਬੀ ਰਾਜਵੰਤ ਕÏਰ ਸਰਬ ਸੰਮਤੀ ਨਾਲ ਇਕਾਈ ਦੇ ਪ੍ਰਧਾਨ ਚੁਣੇ ਗਏ, ਖ਼ਜ਼ਾਨਚੀ ਮਨਦੀਪ ਕÏਰ ਅਤੇ ਸੈਕਟਰੀ ਹਰਦੀਪ ਕÏਰ ਨੂੰ ਲਗਾਇਆ ਗਿਆ, ਜਦ ਕਿ ਪਰਮਜੀਤ ਕÏਰ, ਗੁਰਪ੍ਰੀਤ ਕÏਰ, ਸ਼ਿੰਦੋ, ਸਮਨਦੀਪ, ਮੰਗਲਾ ਦੇਵੀ, ਮਨਦੀਪ ਕÏਰ ਅਤੇ ਰਾਜਵੰਤ ਆਦਿ ਨੂੰ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮÏਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਇੰਦਰਵੀਰ ਕਾਦੀਆਂ ਨੇ ਕਿਹਾ ਕਿ ਮਾਲਵਾ ਜ਼ੋਨ ਅਧੀਨ ਆਉਂਦੇ ਹਰੇਕ ਪਿੰਡ ਵਿਚ ਇਸਤਰੀ ਵਿੰਗ ਦੀ ਇਕਾਈ ਦਾ ਗਠਨ ਕੀਤਾ ਜਾ ਰਿਹਾ ਹੈ ਤਾਂ ਜੋ ਬੀਬੀਆਂ ਵੀ ਬੁਲੰਦ ਹÏਸਲੇ ਨਾਲ ਕਿਸਾਨ ਮੋਰਚਾ ਵਿਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਡਟ ਕੇ ਖੜ ਸਕਣ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ-1 ਵਿਖੇ 5 ਰੋਜ਼ਾ ਮਹਾਨ ਗੁਰਮਤਿ ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਕੇਂਦਰ ਸਰਕਾਰ ਨੇ ਗ਼ਰੀਬਾਂ ਦੇ ਹੱਕਾਂ 'ਤੇ ਮਾਰਿਆ ਡਾਕਾ-ਆਸ਼ੂ/ਬਿੱਟੂ/ਝੱਜ <br/>
Ad Position 24