23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਵਿਖੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੀਤਾ ਯਾਦ <br/>

Ad Position 21
No active advertisement
ਅਜੀਤ ਡੈਸਕ 01-01-2026
ਭਾਮੀਆਂ ਕਲਾਂ/ਲੁਧਿਆਣਾ, 31 ਦਸੰਬਰ (ਜਤਿੰਦਰ ਭੰਬੀ)-ਸ਼ਬਦ ਲਾਇਬ੍ਰੇਰੀ ਮੰਗਲੀ ਟਾਂਡਾ ਦੇ ਪ੍ਰਧਾਨ ਬਲਜਿੰਦਰ ਸਿੰਘ ਮੰਗਲੀ ਦੇ ਸੱਦੇ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬੀ ਲਾਇਬ੍ਰੇਰੀ ਪਿੰਡ ਰੌੜ ਅਤੇ ਸਤਲੁਜ ਕਲਮ ਕਲਾ ਮੰਚ ਦੇ ਅਹੁਦੇਦਾਰਾਂ ਦੀ ਸਾਂਝੀ ਇਕੱਤਰਤਾ ਡਾ ਕੇਸਰ ਸਿੰਘ ਰਾਣਾ ਦੀ ਅਗਵਾਈ ਹੇਠ ਮੰਗਲੀ ਟਾਂਡਾ ਰਾਹੋਂ ਰੋਡ ਵਿਖੇ ਹੋਈ, ਜਿਸ ਵਿਚ ਇਲਾਕੇ ਦੇ ਕਵੀਆਂ ਵਲੋਂ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ, ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਵਿਤਾ ਪਾਠ ਕਰਕੇ ਸੱਚੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸ਼ਬਦ ਲਾਇਬ੍ਰੇਰੀ ਪਿੰਡ ਮੰਗਲੀ ਟਾਂਡਾ ਦੇ ਪ੍ਰਧਾਨ ਬਲਜਿੰਦਰ ਸਿੰਘ , ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬੀ ਲਾਇਬ੍ਰੇਰੀ ਪਿੰਡ ਰੌੜ ਦੇ ਪ੍ਰਧਾਨ ਡਾਕਟਰ ਕੇਸਰ ਸਿੰਘ ਰਾਣਾ, ਸਤਲੁਜ ਕਲਮ ਕਲਾ ਮੰਚ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਨਹਦ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਹਨਾਂ ਤੋਂ ਇਲਾਵਾ ਜੱਸ ਪੱਕੇ ਵਾਲਾ ਸਰਬਜੀਤ ਸਿੰਘ ਬਲਾਕ ਸੰਮਤੀ ਮੈਂਬਰ ਮੰਗਲੀ ਟਾਂਡਾ, ਮਾਸਟਰ ਹਰਦੀਪ ਸਿੰਘ, ਗੁਰਦੀਪ ਸਿੰਘ ਮੰਗਲੀ ਅਤੇ ਹੋਰਾਂ ਨੇ ਹਾਜ਼ਰ ਹੋ ਕੇ ਗੁਰੂ ਜੱਸ ਦਾ ਅਨੰਦ ਮਾਣਿਆ ਅਤੇ ਕਵਿਤਾਵਾਂ ਰਾਹੀਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ | ਪ੍ਰੋਗਰਾਮ ਵਿਚ ਪ੍ਰਵਾਸੀ ਲੇਖਕ ਦਲਜਿੰਦਰ ਸਿੰਘ ਰਹਿਲ ਇਟਲੀ ਅਤੇ ਹਰਦੀਪ ਸਿੰਘ ਖਾਲਸਾ ਨਿਊਜ਼ੀਲੈਂਡ ਨੇ ਆਨਲਾਈਨ ਹਾਜ਼ਰੀ ਭਰੀ | ਪ੍ਰੋਗਰਾਮ ਵਿਚ ਪਹੁੰਚਣ ਵਾਲੇ ਕਵੀਆਂ, ਪਾਠਕਾਂ ਅਤੇ ਪਤਵੰਤਿਆਂ ਦਾ ਗੁਰਦੀਪ ਸਿੰਘ ਮੰਗਲੀ ਵਲੋਂ ਧੰਨਵਾਦ ਕੀਤਾ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਤਲੁਜ ਕਲਮ ਕਲਾ ਮੰਚ ਦੇ ਸਰਪ੍ਰਸਤ ਦਲਜਿੰਦਰ ਸਿੰਘ ਰਹਿਲ ਇਟਲੀ ਪ੍ਰਧਾਨ ਸੁਖਵਿੰਦਰ ਸਿੰਘ ਅਨਹਦ ਅਤੇ ਜਰਨਲ ਸਕੱਤਰ ਡਾ. ਕੇਸਰ ਸਿੰਘ ਰਾਣਾ ਵਲੋਂ ਸਰਬਜੀਤ ਸਿੰਘ ਮੰਗਲੀ ਨੂੰ ਸਤਲੁਜ ਕਲਮ ਕਲਾ ਮੰਚ ਦਾ ਸੀਨੀਅਰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ, ਜਿਨ੍ਹਾਂ ਕੋਲੋਂ ਸ਼ਬਦ ਸਭਿਆਚਾਰ ਦੀ ਬਿਹਤਰੀ ਲਈ ਇਲਾਕੇ ਵਿਚੋਂ ਬਹੁਤ ਉਮੀਦਾਂ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਦੁੱਗਰੀ ਫੇਸ-1 ਵਿਖੇ 5 ਰੋਜ਼ਾ ਮਹਾਨ ਗੁਰਮਤਿ ਸਮਾਗਮ ਅੱਜ ਤੋਂ <br/>
Ad Position 24