23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੁਰਭਜਨ ਗਿੱਲ ਦਾ ਗੀਤ-ਸੰਗ੍ਰਹਿ ''ਪਿੱਪਲ ਪੱਤੀਆਂ'' ਦਾ ਦੂਜਾ ਐਡੀਸ਼ਨ ਧੀ , ਜਵਾਈ ਤੇ ਦੋਹਤਿਆਂ ਵਲੋਂ ਲੋਕ ਅਰਪਣ <br/>

Ad Position 21
No active advertisement
ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਡਾ. ਤਰਲੋਚਨ ਸਿੰਘ)-ਗੁਰਭਜਨ ਗਿੱਲ ਦਾ ਗੀਤ ਸੰਗ੍ਰਹਿ ''ਪਿੱਪਲ ਪੱਤੀਆਂ'' ਉਨ੍ਹਾਂ ਦੇ ਆਸਟਰੇਲੀਆ ਵੱਸਦੇ ਦੋਹਤਿਆਂ ਗੁਰਤੀਰ ਸਿੰਘ ਤੇ ਗੁਰਜੀਵਨ ਸਿੰਘ ਰਾਏ ਨੇ ਆਪਣੇ ਮਾਪਿਆਂ ਗੁਰਜੋਤ ਸਿੰਘ ਤੇ ਮਨਿੰਦਰ ਕੌਰ ਨੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੋਕ ਅਰਪਣ ਕੀਤਾ | ਇਹ ਬੱਚੇ ਪਿਛਲੇ ਕਈ ਸਾਲਾਂ ਤੋਂ ਸਿਡਨੀ(ਆਸਟ੍ਰੇਲੀਆ) ਰਹਿੰਦੇ ਹਨ | ਇਹ ਦੋਵੇਂ ਬੱਚੇ ਗੁਰਤੀਰ ਤੇ ਗੁਰਜੀਵਨ ਗੁਰਮੁਖੀ ਦੇ ਅੱਖਰ ਜੋੜ ਜੋੜ ਕੇ ਪੜ੍ਹ ਲੈਂਦੇ ਹਨ | ਉਨ੍ਹਾਂ ਕਿਤਾਬ ਵਿਚੋਂ ਕੁਝ ਸ਼ਬਦ ਪੜ੍ਹ ਕੇ ਵੀ ਸੁਣਾਏ | ਗੁਰਭਜਨ ਗਿੱਲ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਹੱਥੋਂ ਕਿਤਾਬ ਲੋਕ ਅਰਪਣ ਕਰਾਉਣ ਦਾ ਮਨੋਰਥ ਹੀ ਇਹੀ ਹੈ ਕਿ ਇਨ੍ਹਾਂ ਨੂੰ ਪੰਜਾਬੀ ਸ਼ਬਦ ਸੱਭਿਆਚਾਰ ਨਾਲ ਜੋੜਿਆ ਜਾ ਸਕੇ | ਗੁਰਭਜਨ ਗਿੱਲ ਦੀ ਭਤੀਜੀ ਮਨਿੰਦਰ ਕੌਰ ਨੇ ਕਿਹਾ ਕਿ ਮੈਂ ਆਪਣੇ ਚਾਚਾ ਜੀ ਦੀਆਂ ਲਗਭਗ ਸਭ ਕਿਤਾਬਾਂ ਪੜ੍ਹੀਆਂ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਮੇਰਾ ਪਹਿਲਾ ਗੀਤ -ਸੰਗ੍ਰਹਿ ਫੁੱਲਾਂ ਦੀ ਝਾਂਜਰ 2005 ਵਿਚ ਪਹਿਲੀ ਵਾਰ ਛਪਿਆ ਸੀ | ਇਹ ਪਿੱਪਲ ਪੱਤੀਆਂ ਮੇਰਾ ਦੂਜਾ ਗੀਤ ਸੰਗ੍ਰਹਿ ਹੈ | ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਸ ਵਿਚ ਮੇਰੀ ਪੋਤਰੀ ਅਸੀਸ ਕੌਰ ਗਿੱਲ ਦਾ ਬਣਾਇਆ ਰੇਖਾਂਕਣ ਵੀ ਪ੍ਰਕਾਸ਼ਤਿ ਹੋਇਆ ਹੈ | ਇਸ ਦਾ ਮੁੱਖ ਬੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਧਿਆਪਕਾ ਡਾ. ਹਰਿੰਦਰ ਕੌਰ ਸੋਹਲ ਨੇ ਲਿਖਿਆ ਹੈ | ਇਸ ਕਿਤਾਬ ਦਾ ਇਹ ਐਡੀਸ਼ਨ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਨੇ ਪ੍ਰਕਾਸਤਿ ਕੀਤਾ ਹੈ | ਇਸ ਗ਼ੈਰ ਰਸਮੀ ਪਰਿਵਾਰਕ ਸਮਾਗਮ ਵਿਚ ਗੁਰਭਜਨ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਤੇ ਸਪੁੱਤਰ ਪੁਨੀਤਪਾਲ ਸਿੰਘ ਗਿੱਲ ਵੀ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋਭਾ ਯਾਤਰਾ 31 ਜਨਵਰੀ ਨੂੰ -ਜਿੰਦਰਪਾਲ ਦੜੋਚ <br/> ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ <br/>
Ad Position 24