23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਿਧਾਨ ਸਭਾ ਹਲਕਾ ਗਿੱਲ 'ਚ ਕਾਂਗਰਸ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ 2027 ਦੀ ਜਿੱਤ ਲਈ ਕਾਂਗਰਸ ਲਹਿਰਾ ਨੂੰ ਦੇ ਸਕਦੀ ਹੈ ਕਮਾਂਡ! <br/>

Ad Position 21
No active advertisement
ਅਜੀਤ ਡੈਸਕ 01-01-2026
ਹੰਬੜਾਂ, 31 ਦਸੰਬਰ (ਮੇਜਰ ਹੰਬੜਾਂ)-ਪਿਛਲੇ ਦਿਨੀਂ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਲਈ ਹੋਈਆਂ ਚੋਣਾਂ ਸਮੇਂ ਲੁਧਿਆਣਾ ਦਿਹਾਤੀ 'ਚ ਵਿਧਾਨ ਸਭਾ ਹਲਕਾ ਗਿੱਲ ਨਾਲ ਜੁੜੇ 2 ਬਲਾਕਾਂ ਅਧੀਨ ਪੰਚਾਇਤ ਸੰਮਤੀ 45 ਜ਼ੋਨਾਂ ਅੰਦਰ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਕਾਫ਼ੀ ਘਟੀਆ ਹੋਣ ਕਰਕੇ ਅਗਾਮੀ ਚੋਣਾਂ 'ਚ ਕਈ ਨਵੇਂ ਸਮੀਕਰਨ ਬਣਨਗੇ | ਹਲਕਾ ਗਿੱਲ 'ਚ ਕੁੱਲ ਪੰਚਾਇਤ ਸੰਮਤੀ ਜ਼ੋਨਾਂ 'ਚੋਂ ਕਾਂਗਰਸ 10 ਜ਼ੋਨਾਂ ਤੱਕ ਸਿਮਟ ਕੇ ਰਹਿ ਗਈ, ਜਦ ਕਿ ਜ਼ਿਲ੍ਹਾ ਪ੍ਰੀਸ਼ਦ 6 ਜ਼ੋਨਾਂ 'ਚੋਂ ਕਾਂਗਰਸ ਪਾਰਟੀ ਦੇ ਹਿੱਸੇ ਕੇਵਲ ਆਲਮਗੀਰ ਜ਼ੋਨ ਹੀ ਆਇਆ, ਪੰਜ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ 'ਚ ਕਾਂਗਰਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ | ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਬੇਹੱਦ ਕਰੀਬੀ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਬੂਥ ਪੱਧਰ ਤੱਕ ਕਾਂਗਰਸ ਨੂੰ ਮਜਬੂਤ ਕਰਨ ਵਿਚ ਲੱਗੇ ਪ੍ਰਮੁੱਖ ਆਗੂ ਦਿਲਾਵਰ ਸਿੰਘ ਲਹਿਰਾ ਦੀ ਸਰਗਰਮੀ ਕਾਂਗਰਸ ਹਾਈ ਕਮਾਂਡ ਦੇ ਸੰਕੇਤ ਨਾਲ ਹੀ ਵਧੀ ਹੈ | ਹਲਕਾ ਗਿੱਲ 'ਚ ਪੰਚਾਇਤ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਕਾਂਗਰਸ ਦੀ ਨਮੋਸ਼ੀਜਨਕ ਹਾਰ ਦੇ ਸਵਾਲ 'ਚ ਲਹਿਰਾ ਨੇ ਕਿਹਾ ਕਿ ਇਸ ਬਾਰੇ ਤਾਂ ਜਿੰਮੇਵਾਰੀ ਸੰਭਾਲਣ ਵਾਲੇ ਆਗੂ ਹੀ ਦੱਸ ਸਕਦੇ ਹਨ, ਪ੍ਰੰਤੂ ਪੰਜਾਬ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸਾਲ 2027 ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੀ ਸ਼ਾਨਦਾਰ ਵਾਪਸੀ ਲਈ ਜੋ ਡਿਊਟੀ ਲਗਾਈ ਗਈ, ਉਹ ਬਾਖੂਬੀ ਨਿਭਾਅ ਰਿਹਾ | ਲਹਿਰਾ ਕਿਹਾ ਕਿ ਸੰਮਤੀ ਚੋਣਾਂ ਦੌਰਾਨ ਪੂਰੇ ਪੰਜਾਬ 'ਚ ਕਾਂਗਰਸ ਪਾਰਟੀ ਦਾ ਵੋਟ ਬੈਂਕ ਵਧਿਆ, ਅਗਾਮੀ ਚੋਣਾਂ ਲਈ ਹੋਰ ਮਿਹਨਤ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਪਾਰਟੀ ਜਿਥੇ ਸੋਧੀ ਮਗਨਰੇਗਾ ਦਾ ਡਟਵਾਂ ਵਿਰੋਧ ਕਰੇਗੀ, ਉਥੇ ਲੁਧਿਆਣਾ ਜ਼ਿਲ੍ਹੇ ਦੇ 110 ਪਿੰਡਾਂ ਨੂੰ ਨਗਰ ਨਿਗਮ ਲੁਧਿਆਣਾ ਨਾਲ ਜੋੜਨ ਵਾਲਾ ਪੰਜਾਬ ਸਰਕਾਰ ਦਾ ਫ਼ੈਸਲਾ ਗ੍ਰਾਮ ਪੰਚਾਇਤਾਂ ਦੀ ਬਿਨਾਂ ਕਿਸੇ ਰਾਇ ਨਾਲ ਹੋਣ ਕਰਕੇ ਕਾਂਗਰਸ ਪਾਰਟੀ ਵਲੋਂ ਇਸ ਦਾ ਵੀ ਵਿਰੋਧ ਰਹੇਗਾ | ਜ਼ਿਕਰਯੋਗ ਹੈ ਕਿ ਸ. ਲਹਿਰਾ ਵਲੋਂ ਹਲਕੇ 'ਚ ਨਵੇਂ ਸਾਲ, ਲੋਹੜੀ ਅਤੇ ਮਾਘੀ ਦੀਆਂ ਮੁਬਾਰਕਾਂ ਦੇਣ ਵਾਲੇ ਹੋਰਡਿੰਗ ਬੋਰਡ ਲਗਾਏ ਜਾਣਾ ਕਿਸ ਪਾਸੇ ਇਸ਼ਾਰਾ ਕਰਦੇ ਹਨ, ਇਹ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ ਵਿਚ 200 ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ ਅਗਲੀ ਖ਼ਬਰ ਸਰਧਸ ਪੰਜਾਬ ਵਲੋਂ 10ਵਾਂ ਮਹਾਨ ਸੰਤ ਸੰਮੇਲਨ ਅਤੇ ਸਮੂਹਿਕ ਵਿਆਹ ਸਮਾਰੋਹ <br/>
Ad Position 24