23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਰਧਸ ਪੰਜਾਬ ਵਲੋਂ 10ਵਾਂ ਮਹਾਨ ਸੰਤ ਸੰਮੇਲਨ ਅਤੇ ਸਮੂਹਿਕ ਵਿਆਹ ਸਮਾਰੋਹ <br/>

Ad Position 21
No active advertisement
ਅਜੀਤ ਡੈਸਕ 01-01-2026
ਲੁਧਿਆਣਾ, 31 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਮਾਜ ਸੇਵੀ ਸੰਸਥਾ ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਅੰਬੇਡਕਰ ਚÏਕ ਜਲੰਧਰ ਬਾਈਪਾਸ, ਨੇੜੇ ਦਾਣਾ ਮੰਡੀ ਵਿਖੇ ਸਤਿਗੁਰੂ ਰਵਿਦਾਸ ਧਰਮ ਸਮਾਜ ਦੇ ਪ੍ਰਧਾਨ ਅਨੰਦ ਕਿਸ਼ੋਰ ਦੀ ਪ੍ਰਧਾਨਗੀ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 10ਵਾਂ ਮਹਾਨ ਸੰਤ ਸੰਮੇਲਨ ਕਰਵਾਇਆ ਗਿਆ, ਜਿਸ ਵਿਚ ਪੰਜਾਬ ਭਰ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਧਾਰਮਿਕ, ਸਮਾਜਿਕ, ਸਿਆਸੀ ਆਗੂਆਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੌਰਾਨ ਸ਼੍ਰੀ 108 ਸੰਤ ਗੁਰਦੀਪ ਗਿਰੀ ਜੀ ਮਹਾਰਾਜ ਡੇਰਾ 108 ਸੰਤ ਜਗਤ ਗਿਰੀ ਜੀ ਮਹਾਰਾਜ ਪਠਾਨਕੋਟ, ਸੰਤ ਮਨਦੀਪ ਦਾਸ ਡੇਰਾ ਸਿਰਸਗੜ ਹਰਿਆਣਾ, ਸ਼੍ਰੀ 108 ਸੰਤ ਲੇਖ ਰਾਜ ਜੀ ਡੇਰਾ ਨੂਰਪੁਰ, ਸੰਤ 108 ਸ਼੍ਰੀ ਬਾਬਾ ਦੇਸ ਰਾਜ ਸਿੰਘ ਜੀ ਡੇਰਾ ਗੋਬਿੰਦਪੁਰਾ ਫਗਵਾੜਾ, ਸਵਾਮੀ ਬਲਰਾਮ ਰਾਏ ਜੀ ਜਲੰਧਰ, ਸੰਤ ਬੀਬੀ ਸੁਜਾਤਾ ਬੰਗੜ ਜੀ ਤੋਂ ਇਲਾਵਾ ਵੱਖ-ਵੱਖ ਡੇਰਿਆਂ ਤੋਂ ਪਹੁੰਚੇ ਸੰਤ-ਮਹਾਂਪੁਰਸ਼ਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੀ ਬਾਣੀ ਦੇ ਨਾਮ ਜੋੜਿਆ¢ ਇਸ ਵਾਰ 10ਵੇਂ ਮਹਾਨ ਸੰਤ ਸੰਮੇਲਨ ਦੌਰਾਨ ਲੜਕੀਆਂ ਦੇ ਸਮੂਹਿਕ ਅਨੰਦ ਕਾਰਜ ਵੀ ਕਰਵਾਏ ਗਏ, ਜਿਸ ਉਪਰੰਤ ਵੱਖ ਵੱਖ ਮਿਸ਼ਨਰੀ ਕਲਾਕਾਰਾਂ ਨੇ ਹਰ ਜੱਸ ਗਾਇਨ ਕੀਤਾ ¢ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਰਵਿਦਾਸ ਮਹਾਰਾਜ ਦੀ ਕ੍ਰਾਂਤੀਕਾਰੀ ਬਾਣੀ ਨਾਲ ਸੰਗਤਾਂ ਨੂੰ ਮਧੁਪ ਮਖੀਰੇ ਵਾਂਗੂੰ ਇਕੱਠੇ ਹੋਣ ਲਈ ਪ੍ਰੇਰਿਤ ਕੀਤਾ ਅਤੇ ਪ੍ਰਧਾਨ ਅਨੰਦ ਕਿਸ਼ੋਰ ਦੀ ਅਗਵਾਈ 'ਚ ਹੋ ਰਹੇ ਇਸ ਸਮਾਗਮ ਅਤੇ ਸਰਧਸ ਵਲੋਂ ਸਮਾਜ ਲਈ ਕੀਤੇ ਜਾ ਰਹੇ ਨੇਕ ਕਾਰਜਾਂ ਦੀ ਸ਼ਲਾਘਾ ਕੀਤੀ | ਬਸਪਾ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਵਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਫ਼ਰਮਾਨ 'ਐਸਾ ਚਾਹੂੰ ਰਾਜ ਮੈਂ ਜਹਾ ਮਿਲੇ ਸਭਨ ਕੋ ਅੰਨ' ਅਤੇ ਬੇਗ਼ਮਪੁਰੇ ਦੇ ਸੁਪਨੇ ਨੂੰ ਰਲ ਮਿਲ ਕੇ ਪੂਰਾ ਕਰਨ ਦੀ ਗੱਲ ਕੀਤੀ ¢ ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸ਼ਲਾਘਾ ਯੋਗ ਕਾਰਜ ਲਈ ਸੰਸਥਾ ਵਧਾਈ ਦੀ ਪਾਤਰ ਹੈ¢ ਇਸ ਦÏਰਾਨ ਹਲਕਾ ਵਿਧਾਇਕ ਮਦਨ ਲਾਲ ਬੱਗਾ ਨੇ ਕਿਹਾ ਕਿ ਸੰਸਥਾ ਵਲੋਂ ਕੀਤਾ ਇਹ ਉਪਰਾਲਾ ਕਾਬਿਲ-ਏ-ਤਾਰੀਫ਼ ਹੈ ¢ ਉਪਰੰਤ ਪ੍ਰਧਾਨ ਆਨੰਦ ਕਿਸ਼ੋਰ ਨੇ ਆਏ ਹੋਏ ਸੰਤਾਂ ਮਹਾਪੁਰਸ਼ਾਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ¢ ਇਸ ਦੌਰਾਨ ਸੰਸਥਾ ਵਲੋਂ ਨਵ-ਵਿਆਹੇ ਜੋੜਿਆਂ ਨੂੰ ਘਰ 'ਚ ਵਰਤੋਂ ਲਈ ਘਰੇਲੂ ਸਾਮਾਨ ਵੀ ਦਿੱਤਾ ਗਿਆ¢ ਇਸ ਤੋਂ ਇਲਾਵਾ ਸ੍ਰੀ ਪ੍ਰੇਮ ਧਾਮ ਤੋਂ ਸ਼੍ਰੀ ਬੰਟੀ ਬਾਬਾ ਜੀ, ਦਿਯੋਟ ਸਿੱਧ ਬਾਬਾ ਬਾਲਕ ਨਾਥ ਮੰਦਿਰ ਤੋਂ ਗੁਰੂ ਮਹਾਰਾਜ ਰਿੰਕੂ ਬਾਬਾ ਜੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਦਲਿਤ ਵਿਕਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ, ਦੈਨਿਕ ਸਵੇਰਾ ਦੇ ਪ੍ਰਮੁੱਖ ਸ਼ੀਤਲ ਵਿਜ, ਮੇਅਰ ਪਿ੍ੰਸੀਪਲ ਇੰਦਰਜੀਤ ਕÏਰ, ਸਾਬਕਾ ਮੰਤਰੀ ਅਵਿਨਾਸ਼ ਚੰਦਰ ਕਲੇਰ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਕਮਲ ਚੇਤਲੀ, ਭਾਜਪਾ ਨੇਤਾ ਅਨਿਲ ਸਰੀਨ, ਪਰਵੀਨ ਬਾਂਸਲ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਭਿੰਦਾ, ਸੰਜੇ ਤਲਵਾੜ, ਰਜਨੀਸ਼ ਧੀਮਾਨ, ਸੁਸ਼ੀਲ ਜੈਨ, ਸ਼ਰਮਣ ਜੈਨ ਸਵੀਟਸ ਤੋਂ ਬਿਪਨ ਜੈਨ, ਸ਼੍ਰੀ ਸਾਲਿਗ੍ਰਾਮ ਜੈਨ ਸਕੂਲ ਦੇ ਵਿਸ਼ਾਲ ਜੈਨ, ਸ਼੍ਰੀ ਸੰਜੀਵ ਜੈਨ, ਸ਼੍ਰੀ ਤਿਲਕ ਰਾਜ ਜੈਨ, ਬਲਵਿੰਦਰ ਸਿੰਘ ਲੱਕੀ, ਰਾਹੁਲ ਜੋਧਾ, ਆਪ ਆਗੂ ਮੈਨੂੰ ਜੈਰਥ, ਕੌਂਸਲਰ ਮੈਨੂੰ ਖਿੰਡਾ, ਕੌਂਸਲਰ ਜਗਦੀਸ਼ ਲਾਲ ਦਿਸ਼ਾ, ਅਖਿਲ ਭਾਰਤੀਯ ਰਵਿਦਾਸੀਆ ਧਰਮ ਸੰਗਠਨ ਦੇ ਪ੍ਰਧਾਨ ਰਾਜ ਕੁਮਾਰ ਗਿੱਢਾ, ਦਵਿੰਦਰ ਕੁਲਥਮ ਪ੍ਰਧਾਨ ਸ੍ਰੀ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਿਰ ਚੱਕ ਹਕੀਮ, ਭੈਰਾਜ ਸਿੰਘ, ਮਹਿਲਾ ਕਾਂਗਰਸ ਦੀ ਪ੍ਰਧਾਨ ਸੁਰਿੰਦਰ ਕÏਰ, ਕੌਂਸਲਰ ਰਵੀ ਬੱਤਰਾ, ਹਰਭਜਨ ਸਿੰਘ ਦੁਲਮਾ, ਰਜਿੰਦਰ ਖੱਤਰੀ ਆਦਿ ਸਾਥੀਆਂ ਨੇ ਹਾਜ਼ਰੀ ਲਗਵਾਈ | ਇਸ ਮÏਕੇ ਚੇਅਰਮੈਨ ਸੋਮਨਾਥ ਹੀਰ, ਸੀਨੀਅਰ ਮੀਤ ਪ੍ਰਧਾਨ ਜਤਿੰਦਰ ਸਿੰਘ ਜਿੰਦੀ, ਕੈਸ਼ੀਅਰ ਰਮੇਸ਼ ਸੰਧੂ, ਸਕੱਤਰ ਬਲਵਿੰਦਰ ਬਿੱਟਾ, ਮੀਤ ਪ੍ਰਧਾਨ ਜਸਵੀਰ ਸਿੰਘ ਬਾਲੀ, ਮੁੱਖ ਪ੍ਰਬੰਧਕ ਸਕੱਤਰ ਹਰਜਿੰਦਰ ਸੁਜਾਤਵਾਲ, ਸਹਾਇਕ ਕੈਸ਼ੀਅਰ ਵਿਜੇ ਝੱਲੀ, ਪ੍ਰਚਾਰ, ਸਕੱਤਰ ਗੁਰਪ੍ਰੀਤ ਲਾਲੀ, ਸੀਨੀਅਰ ਮੈਂਬਰ ਦੀਪਕ ਸਾਂਪਲਾ, ਭੁਪਿੰਦਰ ਕਾਕੂ, ਅੰਕੁਰ ਸਿੱਧੜ, ਸੀਨੀਅਰ ਮੈਂਬਰ ਗੁਰਪਾਲ ਘੇੜਾ, ਭੁਪਿੰਦਰ ਭਿੰਦਾ, ਸ਼ਮਸ਼ੇਰ ਲਾਲ, ਅਮਨੀਸ਼ ਕੁਮਾਰ, ਸੋਨੂੰ ਹੀਰ, ਮਨਪ੍ਰੀਤ ਲਾਦੀਆਂ, ਸੁਰਿੰਦਰ ਹੁਸੈਨਪੁਰਾ, ਪਰਮਜੀਤ ਕਾਦੀਆਂ, ਇੰਦਰਜੀਤ ਕੁਮਾਰ, ਦਿਲਰਾਜ ਸਿੰਘ ਹਨੀ, ਅਸ਼ੋਕ ਕੁਮਾਰ ਸਾਬਕਾ ਸਰਪੰਚ, ਸੂਰਜ ਪ੍ਰਕਾਸ਼, ਰਾਕੇਸ਼ ਕੁਮਾਰ, ਐਡਵੋਕੇਟ ਹਰਜਿੰਦਰ ਸਿੰਘ, ਵਿਵੇਕ ਕੁਮਾਰ, ਸੁਖਦੇਵ ਸਿੰਘ ਕਾਲਾ, ਬੀਰਬਲ ਘੇੜਾ, ਸੁਨੀਲ ਕੁਮਾਰ, ਵਿੱਕੀ ਸ਼ੰਮੀ, ਹਰਮਨ ਹੀਰ, ਕਸ਼ਮੀਰੀ ਲਾਲ ਮਾਨ, ਸੁਰਜੀਤ ਸਿੰਘ ਮੇਹਰਬਾਨ, ਕੁਲਦੀਪ ਸਿੰਘ ਕਾਸਾਬਾਦ, ਮਨੀ ਸਿੰਘ, ਨਵੀਨ ਵਰਮਾ, ਹਰਪ੍ਰੀਤ ਸਿੰਘ ਮਹੇ, ਅਸ਼ੋਕ ਸਾਂਪਲਾ, ਸੰਨੀ ਨਾਰੇਵੱਟ, ਰਾਜਾ ਲਾਡਲਾ, ਬੰਟੀ, ਮੁਖ਼ਤਿਆਰ, ਮਨਦੀਪ ਸੈਣੀ, ਰਵੀ, ਹੈਰੀ ਆਦਿ ਨੇ ਆਪਣੀਆਂ ਸੇਵਾਵਾਂ ਨਿਭਾਈਆਂ¢

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਹਲਕਾ ਗਿੱਲ 'ਚ ਕਾਂਗਰਸ ਦੀ ਨਮੋਸ਼ੀਜਨਕ ਹਾਰ ਤੋਂ ਬਾਅਦ 2027 ਦੀ ਜਿੱਤ ਲਈ ਕਾਂਗਰਸ ਲਹਿਰਾ ਨੂੰ ਦੇ ਸਕਦੀ... ਅਗਲੀ ਖ਼ਬਰ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਦਾ ਸਖ਼ਤ ਕਦਮ <br/>
Ad Position 24