ਲੁਧਿਆਣਾ, 31 ਦਸੰਬਰ (ਭੁੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਵਲੋਂ ਬਿਲਡਿੰਗ ਬ੍ਰਾਂਚ ਵਿਚ ਕਥਿਤ ਤੌਰ 'ਤੇ ਸਾਹਮਣੇ ਆ ਰਹੇ ਭਿ੍ਸ਼ਟਾਚਾਰ ਦੇ ਮਾਮਲਿਆਂ 'ਤੇ ਸਖਤ ਰੁਕ ਅਪਣਾਉਂਦੇ ਹੋਏ, ਵੱਡੀ ਪ੍ਰਸ਼ਾਸਨਿਕ ਕਾਰਵਾਈ ਕੀਤੀ ਹੈ | ਇਸ ਤਹਿਤ 6 ਡਰਾਫਟਸਮੈਨ, 1 ਜੂਨੀਅਰ ਡ੍ਰਰਾਫਟਸਮੈਨ ਅਤੇ 26 ਸੇਵਾਦਾਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ | ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਦੱਸਿਆ ਕਿ ਉਕਤ ਕਰਮਚਾਰੀ ਲੰਮੇ ਚਿਰ ਤੋ ਇਕੋ ਜੋਨ ਵਿਚ ਤੈਨਤਾ ਸਨ, ਜਿਸ ਕਾਰਨ ਬਿਲਡਿੰਗ ਬ੍ਰਾਂਚ ਸਵਾਲਾਂ ਦੇ ਘੇਰੇ ਵਿਚ ਆ ਰਹੀ ਸੀ | ਪ੍ਰਸ਼ਾਸਨ ਦੀ ਸਮੀਖਿਆ ਦੌਰਾਨ ਇਹ ਗੱਲ ਧਿਆਨ ਵਿਚ ਆਈ ਕਿ ਲੰਬੀ ਤੈਨਾਤੀ ਕਾਰਜ ਪ੍ਰਣਾਲੀ ਤੇ ਨਾਕਾਰਾਤਮਕ ਅਸਰ ਪਾ ਰਹੀ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਬਿਲਡਿੰਗ ਬ੍ਰਾਂਚ ਵਿਚ ਪਾਰਦਰਸ਼ਤਾ ਅਤੇ ਇਮਾਨਦਾਰੀ ਕੰਮਕਾਜ ਨੰੂ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਉਕਤ ਤਬਾਦਲਿਆਂ ਕਾਰਨ ਕੰਮਕਾਜ ਨੰੂ ਹੋਰ ਸੁਚਾਰੂ ਬਣਾਉਣ ਤੇ ਭਿ੍ਸ਼ਟਾਚਾਰ ਤੇ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਗਈ ਹੈ | ਡੇਚਲਵਾਲ ਨੇ ਕਿਹਾ ਕਿ ਨਗਰ ਨਿਗਮ ਵਿਚ ਸਾਫ ਸੁਥਰਾ ਪ੍ਰਸ਼ਾਸਨ ਦੇਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਭਵਿੱਖ ਵਿਚ ਵੀ ਜਿੱਥੇ ਲੋੜ ਪਈ | ਅਜਿਹੇ ਸਖਤ ਕਦਮ ਜਾਰੀ ਰਹਿਣਗੇ |