24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬੁੱਢੇ ਦਰਿਆ ਦੀ ਸਫ਼ਾਈ ਲਈ ਸੰਤ ਸੀਚੇਵਾਲ ਦੀ ਮੁਹਿੰਮ ਜ਼ੋਰਾਂ 'ਤੇ <br/>

Ad Position 21
No active advertisement
ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਭੁਪਿੰਦਰ ਸਿੰਘ ਬੈਂਸ, ਜਤਿੰਦਰ ਭੰਬੀ)-ਬੱੁਢੇ ਦਰਿਆ ਨੰੂ ਸਾਫ਼ ਸੁਥਰਾ ਬਣਾਉਣ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਸਫ਼ਾਈ ਮੁਹਿੰਮ ਨਿਰੰਤਰ ਜਾਰੀ ਹੈ | ਇਸ ਮੁਹਿੰਮ ਤਹਿਤ ਸੰਚ ਸੀਚੇਵਾਲ ਦੀ ਟੀਮ ਵਲੋਂ ਸ਼ਹਿਰ ਦੇ ਚਾਂਦ ਸਿਨੇਮਾ ਕੋਲ ਸਥਿਤ ਪੁਰਾਣੇ ਪੁਲ ਅਤੇ ਡੀ.ਐਮ.ਸੀ. ਹਸਪਤਾਲ ਨੇੜੇ ਨਾਲੇ ਤੇ ਬਣੀ ਪੁਲ ਕੋਲ ਵੱਡੀ ਮਾਤਰਾ ਵਿਚ ਗਾਰ ਕੱਢੀ ਗਈ | ਚਾਂਦ ਸਿਨੇਮਾ ਕੋਲ ਨਾਲੇ 'ਤੇ ਨਵਾਂ ਪੁਲ ਬਣਾਉਣ ਦੌਰਾਨ ਪੁਰਾਣੇ ਪੁਲ ਦੀਆਂ ਨੀਂਹਾਂ ਵਿਚ ਲੱਗੇ ਪੱਥਰ 'ਤੇ ਮਲਬਾ ਨਾਲੇ 'ਚ ਹੀ ਰਹਿ ਗਿਆ ਸੀ, ਜਿਸ ਕਾਰਨ ਪਾਣੀ ਵਹਾਅ ਵਿਚ ਰੁਕਾਵਟ ਪੈ ਰਹੀ ਸੀ | ਸੰਤ ਸੀਚੇਵਾਲ ਦੇ ਦਖ਼ਲ ਨਾਲ ਇਹ ਸਾਰਾ ਮਲਬਾ ਨਾਲੇ 'ਚੋਂ ਬਾਹਰ ਕੱਢਿਆ ਗਿਆ | ਇਸ ਮੌਕੇ ਸੰਤ ਸੀਚੇਵਾਲ ਨੇ ਦੱਸਿਆ ਕਿ ਬੁੱਢਾ ਦਰਿਆ ਦੀ ਸਫ਼ਾਈ ਲਈ ਪਿਛਲੇ ਦੋ ਸਾਲਾਂ ਤੋ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਸਕਾਰਤਮਕ ਅਸਰ ਨਜ਼ਰ ਆ ਰਿਹਾ ਹੈ | ਉਨ੍ਹਾਂ ਕਿਹਾ ਕਿ ਗੁਰੂ ਰਾਮ ਦਾਸ ਨਗਰ ਕੋਲ ਪਾਣੀ ਦਾ ਟੀ.ਡੀ.ਐਸ. ਘੱਟ ਕੇ ਲਗਭਗ 150 ਤਕ ਆ ਗਿਆ ਹੈ | ਉਨ੍ਹਾਂ ਯਕੀਨ ਦਿਵਾਇਆ ਕਿ ਲਗਾਤਾਰ ਕੋਸ਼ਿਸ਼ਾਂ ਨਾਲ ਜਲਦੀ ਹੀ ਨਾਲਾ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ | ਸੰਤ ਸੀਚੇਵਾਲ ਨੇ ਸ਼ਹਿਰਵਾਸੀਆਂ ਨੰੂ ਵੀ ਅਪੀਲ ਕੀਤੀ ਕਿ ਉਹ ਇਸ ਸਫ਼ਾਈ ਮੁਹਿੰਮ ਵਿਚ ਆਪਣਾ ਸਹਿਯੋਗ ਦੇਣ, ਤਾਂ ਜੋ ਬੱੁਢੇ ਦਰਿਆ ਨੰੂ ਮੁੜ ਸੁਰਜੀਤ ਕੀਤਾ ਜਾ ਸਕੇ | ਇਸ ਮੌਕੇ ਕੌਂਸਲਰ ਮਨੀਸ਼ ਸ਼ਾਹ, ਅੰਗਰੇਜ਼ ਸਿੰਘ ਸੰਧੂ, ਹਰਦੇਵ ਸਿੰਘ ਦੋਧਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਿਊਾਸੀਪਲ ਕਰਮਚਾਰੀ ਦਲ ਵਲੋਂ ਸਤਿਸੰਗ ਸਮਾਗਮ <br/> ਅਗਲੀ ਖ਼ਬਰ ਇੰਟਕ ਵਲੋਂ ਕੀਤਾ ਗਿਆ ਨਵੇਂ ਵਰ੍ਹੇ ਦਾ ਕਲੰਡਰ ਜਾਰੀ <br/>
Ad Position 24