25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨੂਰਪੁਰ ਬੇਟ ਸਹਿਕਾਰੀ ਖੇਤੀਬਾੜੀ ਸਭਾ ਐੱਨ.ਸੀ.ਡੀ.ਸੀ.ਵੀ. ਵਲੋਂ ਪੰਜਾਬ 'ਚ ਮੋਹਰੀ ਸਭਾ ਵਜੋਂ ਉੱਤਮ ਐਵਾਰਡ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-01-2026
ਹੰਬੜਾਂ, 1 ਜਨਵਰੀ (ਮੇਜਰ ਹੰਬੜਾਂ)-ਅੰਤਰਰਾਸ਼ਟਰੀ ਪੱਧਰ 'ਤੇ ਸਹਿਕਾਰੀ ਵਿਕਾਸ ਨਿਗਮ, ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਨੇ ਹਰਿਆਣਾ ਅਤੇ ਪੰਜਾਬ ਰਾਜਾਂ ਦੇ ਉੱਤਮ ਸਹਿਕਾਰੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਐੱਨ.ਸੀ.ਡੀ.ਸੀ. ਖੇਤਰੀ ਸਹਿਕਾਰੀ ਉੱਤਮਤਾ ਅਤੇ ਯੋਗਤਾ ਪੁਰਸਕਾਰ 2025 ਭੇਟ ਕੀਤੇ ਗਏ, ਜਿਸ ਵਿਚ ਐੱਨ.ਸੀ.ਡੀ.ਸੀ ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਵਧੀਕ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ, ਹਰਿਆਣਾ ਰਾਜ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਲਿਮਟਿਡ, ਪੰਚਕੂਲਾ ਦੇ ਸੁਰੇਂਦਰ ਰਾਠੀ, ਐੱਨ.ਸੀ.ਡੀ.ਸੀ ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਖੇਤਰੀ ਨਿਰਦੇਸ਼ਕ ਲਲਿਤ ਗੋਇਲ ਅਤੇ (ਐੱਨ.ਸੀ.ਡੀ.ਸੀ) ਖੇਤਰੀ ਡਾਇਰੈਕਟੋਰੇਟ, ਚੰਡੀਗੜ੍ਹ ਦੇ ਕਾਨੂੰਨੀ ਸਲਾਹਕਾਰ ਮਨਦੀਪ ਮਲਿਕ ਦੀ ਮੌਜੂਦਗੀ ਵਿਚ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਨੂਰਪੁਰ ਬੇਟ ਦੀ ਸਹਿਕਾਰੀ ਖੇਤੀਬਾੜੀ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ ਤੇ ਸਭਾ ਦੇ ਸਕੱਤਰ ਬਲਵੀਰ ਸਿੰਘ ਨੂੰ ਅੰਤਰਰਾਸ਼ਟਰੀ ਐਵਾਰਡ ਦਿੰਦਿਆਂ ਸਨਮਾਨਿਤ ਕੀਤਾ ਗਿਆ | ਨੂਰਪੁਰ ਬੇਟ ਦੀ ਸਹਿਕਾਰੀ ਖੇਤੀਬਾੜੀ ਸਭਾ ਨੂੰ ਐਵਾਰਡ ਮਿਲਣ 'ਤੇ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਸਿਹਰਾ ਸਭਾ ਦੀ ਪ੍ਰਬੰਧਕ ਕਮੇਟੀ, ਸਮੂਹ ਮੈਂਬਰਾਂ ਤੇ ਸਭਾ ਦੇ ਸਾਰੇ ਹੀ ਕਰਮਚਾਰੀਆਂ ਦੀ ਸਭਾ ਪ੍ਰਤੀ ਇਮਾਨਦਾਰੀ ਨਾਲ ਕੀਤੇ ਕੰਮਾਂ ਨੂੰ ਜਾਂਦਾ ਹੈ | ਇਸ ਮੌਕੇ ਨੌਜਵਾਨ ਸਰਪੰਚ ਗੁਰਪ੍ਰੀਤ ਸਿੰਘ ਢੇਸੀ ਨੇ ਸਭਾ ਨੂੰ ਵਿਸ਼ੇਸ਼ ਐਵਾਰਡ ਮਿਲਣ ਦੇ ਨਾਲ 35 ਹਜ਼ਾਰ ਰੁਪਏ ਦਾ ਚੈੱਕ ਮਿਲਣ 'ਤੇ ਸਭਾ ਦੇ ਪ੍ਰਧਾਨ ਰਘਵੀਰ ਸਿੰਘ ਗਿੱਲ, ਸਕੱਤਰ ਬਲਵੀਰ ਸਿੰਘ, ਸੇਲਜ਼ਮੈਨ ਹਰਜਿੰਦਰ ਸਿੰਘ, ਕਮੇਟੀ ਮੈਂਬਰ ਸੁਖਵੀਰ ਸਿੰਘ, ਸੇਲਜ਼ਮੈਨ ਗੁਰਮੇਲ ਸਿੰਘ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਲਾਕੇ ਲਈ ਮਾਣ ਵਾਲੀ ਗੱਲ ਹੈ |
Ad Position 22
No active advertisement
ਪਿਛਲੀ ਖ਼ਬਰ ਸੁਰਜੀਤ ਹਾਕੀ ਅਕੈਡਮੀ ਜਲੰਧਰ ਬਣੀ ਆਰੀਅਨ ਹਾਕੀ ਕੱਪ ਦੀ ਚੈਂਪੀਅਨ <br/> ਅਗਲੀ ਖ਼ਬਰ ਪਾਬੰਦੀਸ਼ੁਦਾ ਡੋਰ ਸਮੇਤ ਕਾਬੂ
Ad Position 24