ਲੁਧਿਆਣਾ, 1 ਜਨਵਰੀ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਓਪਨ ਜ਼ਿਲ੍ਹਾ ਪੱਧਰੀ ਅਥਲੈਟਿਕ ਮੁਕਾਬਲੇ ਅੰਡਰ 12, 14, 16, 18, 20, 23 ਅਤੇ ਸੀਨੀਅਰ (ਪੁਰਸ਼ ਅਤੇ ਮਹਿਲਾ) ਵਰਗਾਂ ਵਿਚ ਕਰਵਾਏ ਜਾ ਰਹੇ ਹਨ¢ ਅੰਡਰ 10 ਉਮਰ ਵਰਗ ਦੇ ਨÏਜਵਾਨ ਉਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਅੰਡਰ 10 ਸ਼੍ਰੇਣੀ ਵਿਚ ਦੋ ਖ਼ਾਸ ਈਵੈਂਟ ਵੀ ਕਰਵਾਏ ਗਏ¢ ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਦੇ ਚੇਅਰਮੈਨ ਰਮਿੰਦਰ ਸਿੰਘ ਸੰਗੋਵਾਲ ਅਤੇ ਜਨਰਲ ਸਕੱਤਰ ਐਸ. ਪ੍ਰੇਮ ਸਿੰਘ (ਜ਼ਿਲ੍ਹਾ ਐਥਲੈਟਿਕਸ ਐਸੋਸੀਏਸ਼ਨ ਅਤੇ ਪੰਜਾਬ ਐਥਲੈਟਿਕਸ ਐਸੋਸੀਏਸ਼ਨ) ਨੇ ਦੱਸਿਆ ਕਿ ਇਹ ਮੁਕਾਬਲੇ ਅੰਡਰ 14 ਅਤੇ ਅੰਡਰ 16 ਲੜਕੇ ਅਤੇ ਲੜਕੀਆਂ ਲਈ ਨੈਸ਼ਨਲ ਇੰਟਰ ਡਿਸਟਿ੍ਕਟ ਐਥਲੈਟਿਕ ਮੀਟ ਦੀ ਚੋਣ ਟਰਾਇਲ ਵਜੋਂ ਕੰਮ ਕਰਨਗੇ¢ ਇੰਸਪੈਕਟਰ ਬਲਵਿੰਦਰ ਸਿੰਘ (ਸਾਬਕਾ ਅੰਤਰਰਾਸ਼ਟਰੀ ਖਿਡਾਰੀ) ਨÏਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਨ ਲਈ ਵਿਸ਼ੇਸ਼ ਤÏਰ 'ਤੇ ਮÏਜੂਦ ਰਹੇ¢ ਇਸ ਮÏਕੇ ਦਰੋਣਾਚਾਰੀਆ ਐਵਾਰਡੀ ਸੁਖਦੇਵ ਸਿੰਘ ਪੰਨੂ, ਸੰਜੀਵ ਸ਼ਰਮਾ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ, ਸੁਦਾਗਰ ਸਿੰਘ, ਚਮਕÏਰ ਸਿੰਘ (ਐਥਲੈਟਿਕ ਕੋਚ/ਅਧਿਕਾਰੀ), ਭੁਪਿੰਦਰਜੀਤ ਸਿੰਘ ਭੋਲਾ, ਸਰਪੰਚ ਨਰੇਸ਼, ਚੈਟਲੀ ਅਤੇ ਜਰਨੈਲ ਸਿੰਘ ਹੈਬੋਵਾਲ ਵੀ ਮÏਜੂਦ ਰਹੇ¢