08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਕੇਂਦਰ ਮਨਰੇਗਾ ਯੋਜਨਾ ਨਾਲ ਛੇੜਛਾੜ ਕਰਕੇ ਗ਼ਰੀਬਾਂ ਦੇ ਰੁਜ਼ਗਾਰ 'ਤੇ ਮਾਰਨ ਲੱਗੀ ਡਾਕਾ <br/>

Ad Position 21
No active advertisement
ਅਜੀਤ ਡੈਸਕ 04-01-2026
ਲੁਧਿਆਣਾ, 3 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਸੰਗਠਨ ਇੰਚਾਰਜ ਤਜਿੰਦਰ ਸਿੰਘ ਮਿੱਠੂ ਨੇ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਮਨਰੇਗਾ ਯੋਜਨਾ 'ਚ ਕੀਤੀ ਜਾ ਰਹੀ ਛੇੜਛਾੜ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਗ਼ਰੀਬਾਂ ਨਾਲ ਹੀ ਨਹੀਂ ਬਲਕਿ ਗੁਆਂਢੀ ਸੂਬਿਆਂ ਦੇ ਗ਼ਰੀਬਾਂ ਦੇ ਹੱਕਾਂ 'ਤੇ ਵੀ ਡਾਕਾ ਮਾਰਨ ਦੀ ਘਟੀਆ ਰਾਜਨੀਤੀ ਵਾਲੀ ਖੇਡ ਖੇਡ ਕੇ ਗ਼ਰੀਬਾਂ ਦਾ ਰੁਜ਼ਗਾਰ ਖੋਹਣ ਦੀ ਤਾਕ ਵਿਚ ਹੈ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਖੇਡੀ ਜਾ ਰਹੀ ਘਟੀਆ ਖੇਡ ਨਾਲ ਜਿੱਥੇ ਲੱਖਾਂ ਲੋਕਾਂ ਦਾ ਰੁਜ਼ਗਾਰ ਚਲਿਆ ਜਾਵੇਗਾ, ਉਥੇ ਹੀ ਅਨੇਕਾਂ ਘਰਾਂ ਦੇ ਚੁੱਲਿਆਂ ਦੀ ਅੱਗ ਵੀ ਠੰਡੀ ਹੋ ਜਾਵੇਗੀ | ਇਸ ਸੰਬੰਧੀ ਉਨ੍ਹਾਂ ਗ਼ਰੀਬਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ 'ਤੇ ਮੁੜ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਲੋਹੜੀ ਦੇ ਭੁੱਗੇ ਦੀ ਗਾਗਰ ਭੇਟ ਕਰਕੇ ਬਾਵਾ ਨੇ ਵੜਿੰਗ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ <br/> ਅਗਲੀ ਖ਼ਬਰ ਸਵ. ਵਿਧਾਇਕ ਬਚਨ ਸਿੰਘ ਚੀਮਾ ਦੇ ਪੁੱਤਰ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ ਦਵਿੰਦਰ ਸਿੰਘ ਚੀਮਾ ਨਮਿਤ ਅਰਦਾਸ 6 ਨੂੰ <b...
Ad Position 24