08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੀ. ਏ. ਯੂ. ਕਿਸਾਨ ਕਲੱਬ ਮਹਿਲਾ ਵਿੰਗ ਨੇ ਸਿਖਲਾਈ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 04-01-2026
ਲੁਧਿਆਣਾ, 3 ਜਨਵਰੀ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਕਲੱਬ ਮਹਿਲਾ ਵਿੰਗ ਦਾ ਇਕ ਰੋਜ਼ਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ | ਇਸ ਮੌਕੇ 'ਤੇ ਕਿਸਾਨ ਕਲੱਬ ਮਹਿਲਾ ਵਿੰਗ ਦੇ ਕੋਆਰਡੀਨੇਟਰ ਡਾ. ਰੁਪਿੰਦਰ ਕੌਰ ਸਹਿਯੋਗੀ ਨਿਰਦੇਸ਼ਕ ਨੇ ਦੱਸਿਆ ਕਿ ਕੈਂਪ ਵਿਚ 50 ਕਿਸਾਨ ਬੀਬੀਆਂ ਨੇ ਭਾਗ ਲਿਆ | ਕੈਂਪ ਦੌਰਾਨ ਕੁਲਦੀਪ ਕੌਰ ਨੇ ਤੇਲ ਬੀਜਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਤਿਲਾਂ ਦਾ ਭੁੱਗਾ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ | ਬੀਬੀ ਮਨਜੀਤ ਕੌਰ ਨੇ ਪੌਸ਼ਟਿਕ ਮੱਠੀ ਅਤੇ ਨਮਕੀਨ ਮਟਰੀ ਬਣਾਉਣ ਬਾਰੇ ਦੱਸਿਆ | ਕੰਵਲਜੀਤ ਕੌਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਚ ਕਰਵਾਏ ਜਾਣ ਵਾਲੇ ਵੱਖ-ਵੱਖ ਸਿਖਲਾਈ ਕੋਰਸਾਂ ਬਾਰੇ ਚਾਨਣਾ ਪਾਇਆ ਅਤੇ ਡਾ. ਕੁਲਵੀਰ ਕੌਰ ਨੇ ਯੂਨੀਵਰਸਿਟੀ ਦੇ ਵਿਸ਼ਾ ਮਾਹਿਰਾਂ ਦਾ ਅਤੇ ਸਾਰੀਆਂ ਕਿਸਾਨ ਬੀਬੀਆਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦਾ ਸਖੀ ਵਨ-ਸਟਾਪ ਸੈਂਟਰ ਪੀੜਤ ਅÏਰਤਾਂ ਲਈ ਬਣਿਆ ਮਜ਼ਬੂਤ ਜੀਵਨ ਰੇਖਾ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ਕਰਕੇ ਪਿੰਡ ਹਵਾਸ 'ਚ ਸਥਿਤੀ ਬਣੀ ਤਣਾਅ ਪੂਰਵਕ <br...
Ad Position 24