08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਧਾਰਮਿਕ ਸਮਾਗਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਾ ਦੇਣ ਕਰਕੇ ਪਿੰਡ ਹਵਾਸ 'ਚ ਸਥਿਤੀ ਬਣੀ ਤਣਾਅ ਪੂਰਵਕ <br/>

Ad Position 21
No active advertisement
ਅਜੀਤ ਡੈਸਕ 04-01-2026
ਭਾਮੀਆਂ ਕਲਾਂ/ਲੁਧਿਆਣਾ, 3 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਰਾਹੋਂ ਰੋਡ 'ਤੇ ਸਥਿਤ ਪਿੰਡ ਹਵਾਸ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਪਿੰਡ ਦੇ ਸਰਪੰਚ ਰਾਜਵੰਤ ਸਿੰਘ ਨੂੰ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਦੇ ਕਹਿਣ 'ਤੇ ਗ੍ਰੰਥੀ ਸਿੰਘ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਜਦ ਰਾਜਵੰਤ ਸਿੰਘ ਗਰੇਵਾਲ ਦੇ ਘਰ ਧਾਰਮਿਕ ਸਮਾਗਮ ਸੀ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਗਏ ਤਾਂ ਗ੍ਰੰਥੀ ਸਿੰਘ ਨੇ ਚੰਦੋਆ ਸਾਹਿਬ ਤਾਂ ਦੇ ਦਿੱਤਾ, ਪਰ ਬਾਅਦ ਵਿਚ ਮੁੱਖ ਪ੍ਰਬੰਧਕ ਦੇ ਕਹਿਣ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ | ਇਸ ਮਾਮਲੇ ਨੂੰ ਲੈ ਕੇ ਪਿੰਡ ਦੇ ਕੁੱਝ ਹੋਰ ਮੁਹਤਬਰ ਲੋਕਾਂ ਨੇ ਦਖ਼ਲ ਅੰਦਾਜ਼ੀ ਕੀਤੀ ਤਾਂ ਉਨ੍ਹਾਂ ਦੇ ਕਹਿਣ 'ਤੇ ਵੀ ਮੁੱਖ ਪ੍ਰਬੰਧਕ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਗਿਆ | ਜਾਣਕਾਰੀ ਮੁਤਾਬਿਕ ਇਹ ਸਾਰਾ ਮਾਮਲਾ ਸਤਿਕਾਰ ਕਮੇਟੀ ਦੇ ਧਿਆਨ ਵਿਚ ਆਉਣ ਤੋਂ ਬਾਅਦ ਵੀ ਸਥਿਤੀ ਜਿੳਾੂ ਦੀ ਤੋਂ ਬਣੀ ਰਹੀ | ਪਿੰਡ ਵਿਚ ਬਣੀ ਤਣਾਅ ਪੂਰਵਕ ਸਥਿਤੀ ਨੂੰ ਦੇਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਪਿੰਡ ਵਿਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਹਨ | ਇਸ ਸਬੰਧ 'ਚ ਜਦੋਂ ਰਾਜਵੰਤ ਸਿੰਘ ਗਰੇਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਨ.ਆਰ.ਆਈ. ਵਲੋਂ ਸਤਿਕਾਰ ਕਮੇਟੀ ਦੇ ਕਹਿਣ 'ਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਉਸ ਦਾ ਕਹਿਣਾ ਸੀ ਕਿ ਇਸ ਦੇ ਘਰ ਕੁੱਤੇ-ਬਿਲੀਆਂ ਰੱਖੀਆਂ ਹੋਈਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੀ. ਏ. ਯੂ. ਕਿਸਾਨ ਕਲੱਬ ਮਹਿਲਾ ਵਿੰਗ ਨੇ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਲੋਹੜੀ ਦੇ ਭੁੱਗੇ ਦੀ ਗਾਗਰ ਭੇਟ ਕਰਕੇ ਬਾਵਾ ਨੇ ਵੜਿੰਗ ਨੂੰ ਦਿੱਤੀ ਨਵੇਂ ਸਾਲ ਦੀ ਵਧਾਈ <br/>
Ad Position 24