08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਤਿਸੰਗ ਸਭਾ ਵਲੋਂ ਪ੍ਰਭਾਤ ਫੇਰੀ ਜਥੇ ਦਾ ਸਨਮਾਨ <br/>

Ad Position 21
No active advertisement
ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਵਿਖੇ ਪ੍ਰਭਾਤ ਫੇਰੀ ਜਥੇ ਨੂੰ ਸਨਮਾਨਿਤ ਕਰਨ ਮੌਕੇ ਜਥੇਦਾਰ ਨਛੱਤਰ ਸਿੰਘ ਸਿੱਧੂ, ਗੁਰਦੀਪ ਸਿੰਘ ਲੀਲ, ਬੀਬੀ ਤੇਜਿੰਦਰ ਕੌਰ ਅਤੇ ਹੋਰ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 04-01-2026
ਇਆਲੀ/ਥਰੀਕੇ, 3 ਜਨਵਰੀ (ਮਨਜੀਤ ਸਿੰਘ ਦੁੱਗਰੀ)-ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਾਲੋਨੀ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਤਰੀ ਸਤਿਸੰਗ ਸਭਾ ਵਲੋਂ ਪ੍ਰਭਾਤ ਫੇਰੀ ਜਥੇ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਨਛੱਤਰ ਸਿੰਘ ਸਿੱਧੂ, ਜਨਰਲ ਸਕੱਤਰ ਗੁਰਦੀਪ ਸਿੰਘ ਲੀਲ, ਇਸਤਰੀ ਸਤਿਸੰਗ ਸਭਾ ਦੇ ਪ੍ਰਧਾਨ ਬੀਬੀ ਤੇਜਿੰਦਰ ਕੌਰ ਅਤੇ ਸਮੂਹ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਲੀਲ ਨੇ ਕਿਹਾ ਅੱਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸਮਰਪਿਤ 17, ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 7 ਅਤੇ ਸ੍ਰੀ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 20 ਪ੍ਰਭਾਤ ਫੇਰੀਆਂ ਦੀ ਸਮਾਪਤੀ ਹੋਈ ਹੈ | ਇਸ ਮੌਕੇ ਦਵਿੰਦਰ ਸਿੰਘ, ਬੂਟਾ ਸਿੰਘ, ਡਾਕਟਰ ਗੁਰਦੀਪ ਸਿੰਘ ਧਵਨ, ਕਮਲਜੀਤ ਸਿੰਘ ਕੋਚਰ, ਸੁਖਬੀਰ ਸਿੰਘ ਬਿੱਟੂ, ਕਾਕਾ ਕੁਲਜੀਤ ਸਿੰਘ, ਸੰਦੀਪ ਸਿੰਘ, ਦਵਿੰਦਰ ਸਿੰਘ ਟੀਟੂ, ਤਰਨਜੀਤ ਸਿੰਘ, ਅਮਨਦੀਪ ਸਿੰਘ ਸੱਪਲ, ਰਤਨ ਚੋਪੜਾ, ਬੀਬੀ ਤੇਜਿੰਦਰ ਕੌਰ, ਬੀਬੀ ਇਕਬਾਲ ਕੌਰ, ਬੀਬੀ ਭਾਟੀਆ, ਬੀਬੀ ਜਸਵਿੰਦਰ ਕੌਰ ਸਿੱਧੂ, ਬੀਬੀ ਰਵਨੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਸੁਖਵਿੰਦਰ ਕੌਰ ਰਾਣਾ, ਬੀਬੀ ਪਿ੍ਤਪਾਲ ਕੌਰ, ਬੀਬੀ ਇੰਦਰਜੀਤ ਕੌਰ, ਬੀਬੀ ਸਰਬਜੀਤ ਕੌਰ, ਬੀਬੀ ਅਮਰਜੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਲੋਂ ਜਨਤਾ ਲਈ ਜਨਰਲ ਓ. ਪੀ. ਡੀ. ਫ਼ੀਸ ਵਿਚ ਵੱਡੀ ਰਾਹਤ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਪੱਤਰਕਾਰਾਂ ਤੇ ਸਮਾਜਿਕ ਕਾਰਕੁੰਨਾਂ ਦੇ ਖ਼ਿਲਾਫ਼ ਦਰਜ ਪਰਚਾ ਤੁਰੰਤ ਰੱਦ ਕਰਨ ਦੀ ਮੰਗ
Ad Position 24