08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਹਲਕਾ ਆਤਮ ਨਗਰ 'ਚ ਲੱਗੇ ਲੜੀਵਾਰ ਖ਼ੂਨਦਾਨ ਕੈਂਪ ਦੇ ਸਮੂਹ ਦਾਨੀਆਂ ਦਾ ਬੈਂਸ ਨੇ ਕੀਤਾ ਧੰਨਵਾਦ <br/>

Ad Position 21
No active advertisement
ਹਲਕਾ ਆਤਮ ਨਗਰ ਵਿਖੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਹੋਰ | ਤਸਵੀਰ-ਸੇਵਕ ਸਿੰਘ <br/> 04-01-2026
ਲੁਧਿਆਣਾ, 3 ਜਨਵਰੀ (ਜਤਿੰਦਰ ਭੰਬੀ)-ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਹਲਕਾ ਆਤਮ ਨਗਰ ਵਿਖੇ ਲਗਾਏ ਜਾ ਰਹੇ ਲੜੀਵਾਰ ਖ਼ੂਨਦਾਨ ਕੈਂਪਾਂ ਦੀ ਸਮਾਪਤੀ ਗੁਰੂ ਨਾਨਕ ਹਾਈ ਸਕੂਲ ਜਨਤਾ ਨਗਰ ਵਿਖੇ ਹੋਈ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਉਤੇ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਖ਼ੂਨਦਾਨ ਕੀਤਾ | ਸਮਾਪਤੀ ਕੈਂਪ ਵਿਚ ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਅਤੇ ਖ਼ੂਨਦਾਨ ਕਰਨ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਦਾ ਮੈਂ ਦਿਲੋਂ ਧੰਨਵਾਦੀ ਹਾਂ | ਬੈਂਸ ਨੇ ਕਿਹਾ ਕਿ ਤੁਹਾਡਾ ਇਕ ਛੋਟਾ ਜਿਹਾ ਯਤਨ ਕਿਸੇ ਦੀ ਜਾਨ ਬਚਾਉਣ ਦਾ ਅਹਿਮ ਰੋਲ ਅਦਾ ਕਰ ਸਕਦਾ ਹੈ | ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਕੌਂਸਲਰ ਸੁਖਦੇਵ ਸਿੰਘ ਸ਼ੀਰਾ, ਅਮਰੀਕ ਸਿੰਘ ਗੋਗੀ, ਸਵਰਨ ਸਿੰਘ ਮੱਕੜ, ਸਿਮਰਜੀਤ ਬਿਰਦੀ, ਇੰਦਰਜੀਤ ਸਿੰਘ ਬਿਰਦੀ, ਹਰਜੀਤ ਸਿੰਘ ਮਸੋਣ, ਟੋਨੀ, ਜਗਜੀਤ ਸਿੰਘ ਜੱਸੀ, ਬਲਾਕ ਪ੍ਰਧਾਨ ਹਰਵਿੰਦਰ ਸਿੰਘ ਕਲੇਰ, ਲਖਬੀਰ ਸਿੰਘ ਸੰਧੂ, ਜਸਪਾਲ ਸਿੰਘ ਫ਼ਤਿਹ, ਕੌਂਸਲਰ ਸਵਰਨਦੀਪ ਸਿੰਘ ਚਾਹਲ, ਹਰਮਨ ਏ.ਟੀ.ਯੂ., ਗੁਲਜ਼ਾਰ ਸਿੰਘ, ਸੀਮਾ ਰਾਣੀ, ਸੰਦੀਪ ਕੌਰ, ਹਰਜੀਤ ਕੌਰ, ਆਸ਼ਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ 7 ਦਿਨਾਂ ਐਨ. ਐਸ. ਐਸ. ਕੈਂਪ ਦਾ ਉਦਘਾਟਨ <br/> ਅਗਲੀ ਖ਼ਬਰ ਵਿਧਾਇਕ ਸਿੱਧੂ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ <br/>
Ad Position 24