08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ 7 ਦਿਨਾਂ ਐਨ. ਐਸ. ਐਸ. ਕੈਂਪ ਦਾ ਉਦਘਾਟਨ <br/>

Ad Position 21
No active advertisement
ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ 7 ਦਿਨਾ ਐਨ. ਐਸ. ਐਸ. ਕੈਂਪ ਦੇ ਉਦਘਾਟਨੀ ਸਮਾਰੋਹ ਦੌਰਾਨ ਸੰਬੋਧਨ ਕਰਦੇ ਹੋਏ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ | ਅਜੀਤ ਤਸਵੀਰ <br/> 04-01-2026
ਲੁਧਿਆਣਾ, 3 ਜਨਵਰੀ (ਡਾ. ਤਰਲੋਚਨ ਸਿੰਘ)-ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰ ਗੰਜ ਦੀ ਐਨ.ਐਸ.ਐਸ. ਇਕਾਈ ਵਲੋਂ 7 ਦਿਨਾਂ ਅਤੇ ਰਾਤਾਂ ਦੇ ਐਨ.ਐਸ.ਐਸ. ਕੈਂਪ ਦਾ ਉਦਘਾਟਨ ਨੌਜਵਾਨ ਸਸ਼ਕਤੀਕਰਨ, ਕਰੀਅਰ ਮਾਰਗਦਰਸ਼ਨ ਅਤੇ ਉਭਰ ਰਹੀਆਂ ਤਕਨਾਲੋਜੀਆਂ ਦੇ ਜ਼ਿੰਮੇਵਾਰ ਉਪਯੋਗ 'ਤੇ ਵਿਸ਼ੇਸ਼ ਜ਼ੋਰ ਦੇ ਨਾਲ ਕੀਤਾ ਗਿਆ | ਉਦਘਾਟਨੀ ਸਮਾਰੋਹ ਵਿਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਪਿ੍ੰਸੀਪਲ ਡਾ. ਅਜੀਤ ਕੌਰ ਦੀ ਗੌਰਵਮਈ ਹਾਜ਼ਰੀ ਰਹੀ | ਪ੍ਰੋਗਰਾਮ ਦੀ ਸ਼ੁਰੂਆਤ ਐਨ.ਐਸ.ਐਸ. ਵਲੰਟੀਅਰਜ਼ ਵਲੋਂ ਕੀਤੇ ਗਏ ਸ਼ਬਦ ਗਾਇਣ ਨਾਲ ਹੋਈ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਨੇ ਅਨੁਸ਼ਾਸਨ, ਨੈਤਿਕ ਮੁੱਲਾਂ ਅਤੇ ਸੇਵਾ ਭਾਵਨਾ ਦੀ ਮਹੱਤਤਾ 'ਤੇ ਪ੍ਰਕਾਸ਼ ਪਾਇਆ | ਇਸ ਮੌਕੇ ਇਕ ਕਰੀਅਰ ਮਾਰਗਦਰਸ਼ਨ ਸੈਸ਼ਨ ਵੀ ਹੋਇਆ, ਜਿਸ ਵਿਚ ਅਨੁਜ ਕਿਸ਼ੋਰ ਦੱਤਾ, ਕਰੀਅਰ ਕੌਂਸਲਰ, ਜ਼ਿਲ੍ਹਾ ਰੋਜ਼ਗਾਰ ਬਿਊਰੋ, ਲੁਧਿਆਣਾ ਅਤੇ ਲਵਨੀਸ਼ ਸ਼ਰਮਾ, ਯੰਗ ਪ੍ਰੋਫੈਸ਼ਨਲ, ਸ਼੍ਰਮ ਅਤੇ ਰੋਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਮਾਰਗਦਰਸ਼ਨ ਦਿੱਤਾ ਗਿਆ | ਪ੍ਰੋਗਰਾਮ ਦਾ ਮੁੱਖ ਆਕਰਸ਼ਨ ਪ੍ਰੋ. ਪਲਵਿੰਦਰ ਕੌਰ ਵਲੋਂ ਦਿੱਤੀ ਗਈ ਕਿ੍ਤਿ੍ਮ ਬੁੱਧੀਮਤਾ 'ਤੇ ਗਿਆਨਵਰਧਕ ਪ੍ਰਜ਼ੈਂਟੇਸ਼ਨ ਰਹੀ, ਜਿਸ ਦੌਰਾਨ ਉਨ੍ਹਾਂ ਨੇ ਸਿੱਖਿਆ, ਕਰੀਅਰ ਅਤੇ ਦੈਨਿਕ ਜੀਵਨ ਵਿਚ ਏ.ਆਈ. ਦੀ ਵਧ ਰਹੀ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਇਸ ਦੇ ਨੈਤਿਕ ਅਤੇ ਜ਼ਿੰਮੇਵਾਰ ਉਪਯੋਗ 'ਤੇ ਜ਼ੋਰ ਦਿੱਤਾ | ਇਸ ਮੌਕੇ ਪਿ੍ੰਸੀਪਲ ਡਾ. ਅਜੀਤ ਕੌਰ ਨੇ ਐਨ.ਐਸ.ਐਸ. ਦੀ ਕਾਲਜ ਦੀ ਸਿੱਖਿਆ ਨਾਲ ਜੁੜੀ ਸਰਗਰਮੀ ਅਤੇ ਸਮਾਜਿਕ ਭੂਮਿਕਾ ਨੂੰ ਉਜਾਗਰ ਕੀਤਾ | ਇਸ ਮੌਕੇ ਐਨ.ਐਸ.ਐਸ. ਇਕਾਈ ਦੇ ਦਿ੍ਸ਼ਟੀਕੋਣ, ਉਦੇਸ਼ਾਂ ਅਤੇ ਗਤੀਵਿਧੀਆਂ 'ਤੇ ਆਧਾਰਿਤ ਇਕ ਵੀਡੀਓ ਵੀ ਦਿਖਾਈ ਗਈ | ਇਹ ਹਫ਼ਤਾ-ਭਰ ਚੱਲਣ ਵਾਲਾ ਕੈਂਪ ਵਿਕਸਿਤ ਭਾਰਤ ਦੇ ਵਿਜ਼ਨ ਅਨੁਸਾਰ ਜਾਗਰੂਕਤਾ ਪ੍ਰੋਗਰਾਮਾਂ, ਸਮੁਦਾਇਕ ਸੇਵਾ ਗਤੀਵਿਧੀਆਂ, ਵਿਅਕਤੀਤਵ ਵਿਕਾਸ ਸੈਸ਼ਨਾਂ ਅਤੇ ਵੱਖ-ਵੱਖ ਸਮਾਜਿਕ ਪਹਿਲਕਦਮੀਆਂ 'ਤੇ ਕੇਂਦਰਿਤ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਚਾਈਨਾ ਡੋਰ ਸਮੇਤ ਇਕ ਕਾਬੂ <br/> ਅਗਲੀ ਖ਼ਬਰ ਹਲਕਾ ਆਤਮ ਨਗਰ 'ਚ ਲੱਗੇ ਲੜੀਵਾਰ ਖ਼ੂਨਦਾਨ ਕੈਂਪ ਦੇ ਸਮੂਹ ਦਾਨੀਆਂ ਦਾ ਬੈਂਸ ਨੇ ਕੀਤਾ ਧੰਨਵਾਦ <br/>
Ad Position 24