08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਰਾਜ ਤੇ ਕੇਂਦਰ ਦੋਵੇਂ ਸਰਕਾਰਾਂ ਪੰਜਾਬ ਦੀ ਬਿਹਤਰੀ ਲਈ ਸੰਜੀਦਾ ਨਹੀਂ-ਮਲਕੀਤ ਸਿੰਘ ਦਾਖਾ <br/>

Ad Position 21
No active advertisement
ਮੰਡੀ ਮੁੱਲਾਂਪੁਰ 'ਅਜੀਤ' ਦਫ਼ਤਰ ਗੱਲਬਾਤ ਸਮੇਂ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਜ਼ਿਲ੍ਹਾ ਕਾਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ | ਤਸਵੀਰ: ਕ੍ਰਿਪਾਲ ਹੰਬੜਾਂ <br/> 04-01-2026
ਮੁੱਲਾਂਪੁਰ-ਦਾਖਾ, 3 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਨਗਰ ਨਿਗਮ ਲੁਧਿਆਣਾ ਨਾਲ 110 ਪਿੰਡ ਜੋੜੇ ਜਾਣ ਵਾਲਾ ਪ੍ਰਸਤਾਵ, ਲੈਂਡ ਪੂਲਿੰਗ ਦਾ ਹੀ ਹਿੱਸਾ ਜਿਸ ਦਾ ਕਿਸਾਨ-ਖੇਤ ਮਜ਼ਦੂਰਾਂ ਵਲੋਂ ਭਾਰੀ ਵਿਰੋਧ ਹੋਣ 'ਤੇ ਸਰਕਾਰ ਨੂੰ ਵਾਪਿਸ ਲੈਣਾ ਪਿਆ, ਹੁਣ ਬੇਤਹਾਸ਼ਾ ਪਿੰਡਾਂ ਨੂੰ ਬਿਨਾਂ ਕਿਸੇ ਸਹਿਮਤੀ ਕਾਰਪੋਰੇਸ਼ਨ ਨਾਲ ਜੋੜਨ 'ਤੇ ਟਕਰਾਅ ਵਾਲੇ ਮਾਹੌਲ ਤੋਂ ਪਹਿਲਾਂ ਹੀ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਰਾਹੀਂ ਇਜਲਾਸ ਬੁਲਾ ਕੇ ਸਰਕਾਰ ਮੁੜ ਵਿਚਾਰ ਕਰੇ, ਇਹ ਪ੍ਰਗਟਾਵਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵਲੋਂ ਕੀਤਾ | ਦਾਖਾ ਨੇ ਕਿਹਾ ਕਿ ਰਾਜ ਤੇ ਕੇਂਦਰ ਦੋਵੇਂ ਸਰਕਾਰਾਂ ਪੰਜਾਬ ਦੀ ਬਿਹਤਰੀ ਲਈ ਸੰਜੀਦਾ ਨਹੀਂ, ਜੇਕਰ ਹੁੰਦੀਆਂ ਤਾਂ ਭਾਜਪਾ ਦੀ ਕੇਂਦਰ ਸਰਕਾਰ ਕਿਸਾਨ, ਖੇਤ ਮਜ਼ਦੂਰ ਦੀ ਬਿਨਾਂ ਕਿਸੇ ਸਹਿਮਤੀ ਸਾਲ 2020 'ਚ ਤਿੰਨ ਖੇਤੀ ਆਰਡੀਨੈਂਸ ਬਿੱਲ ਨਾ ਲੈ ਕੇ ਆਉਂਦੀ | ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਨੀਤੀ ਘਾੜੇ ਗੈਰ ਪੰਜਾਬੀ ਹੋਣ ਕਰਕੇ ਉਹ ਪੰਜਾਬ ਦੇ ਦੁੱਖ-ਦਰਦ ਜਾਂ ਨੁਕਸਾਨ ਨੂੰ ਸਮਝਣ ਤੋਂ ਅਸਮਰੱਥ ਹਨ | ਮੇਜਰ ਸਿੰਘ ਮੁੱਲਾਂਪੁਰ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਗਨਰੇਗਾ) ਨੂੰ ਖ਼ਤਮ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ/ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਡਟਵਾਂ ਵਿਰੋਧ ਕਰੇਗੀ | ਮੁੱਲਾਂਪੁਰ ਨੇ ਕਿਹਾ ਕਿ ਮਗਨਰੇਗਾ ਇਕ ਯੋਜਨਾ ਦਾ ਨਾਮ ਨਹੀਂ, ਸਗੋਂ ਗਰੀਬ ਤੇ ਮਜ਼ਦੂਰਾਂ ਦਾ ਸੰਵਿਧਾਨਕ ਹੱਕ ਸੀ, ਜਿਸ ਨੂੰ ਭਾਜਪਾ ਦੀ ਕੇਂਦਰ ਸਰਕਾਰ ਨੇ ਖੋਹ ਲਿਆ |

Ad Position 22
No active advertisement
ਪਿਛਲੀ ਖ਼ਬਰ 560 ਬੈਗ ਯੂਰੀਆ ਖਾਦ ਦੇ ਕੋਆਪ੍ਰੇਟਿਵ ਸੁਸਾਇਟੀ 'ਚ ਆਏ ਵਾਪਸ <br/> ਅਗਲੀ ਖ਼ਬਰ ਮੇਅਰ ਇੰਦਰਜੀਤ ਕੌਰ, ਵਿਧਾਇਕ ਗਰੇਵਾਲ ਨੇ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਤਹਿਤ ਪਾਈਪ ਲਾਈਨ ਵਿਛਾਉਣ ਲਈ 1.08 ਕਰੋੜ ਰੁਪ...
Ad Position 24