ਲੁਧਿਆਣਾ, 3 ਜਨਵਰੀ (ਜਸਵਿੰਦਰ ਸਿੰਘ)-ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਤੇ ਜ਼ਿਲ੍ਹਾ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਪੰਜਾਬ ਦੀ ਤਾਨਾਸ਼ਾਹ ਭਗਵੰਤ ਮਾਨ ਸਰਕਾਰ ਵਲੋਂ ਲੁਧਿਆਣਾ ਆਰ.ਟੀ.ਆਈ. ਕਾਰਕੁਨ ਮਾਨਿਕ ਗੋਇਲ, ਪੱਤਰਕਾਰ ਮਿੰਟੂ ਗੁਰੂਸਰੀਆ, ਮਨਿੰਦਰਜੀਤ ਸਿੱਧੂ, ਮਨਦੀਪ ਮੱਕੜ, ਗਗਨ ਰਾਮਗੜ੍ਹੀਆ, ਹਰਮਨ ਫਾਰਮਰ, ਗੁਰਲਾਲ ਸਿੰਘ ਮਾਨ, ਸਨਮਾਨੂ ਧਾਲੀਵਾਲ, ਅਰਜਨ ਅਤੇ ਦੀਪ ਮੰਗਲੀ ਵਿਰੁੱਧ ਦਰਜ ਕੀਤੇ ਪੁਲਿਸ ਕੇਸ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਜ਼ੋਰਦਾਰ ਨਿਖੇਧੀ ਕਰਦਿਆਂ, ਇਸ ਨੂੰ ਫ਼ੌਰੀ ਰੱਦ ਕਰਨ ਦੀ ਪੁਰਜ਼ੋਰ ਮੰਗ ਬੁਲੰਦ ਕੀਤੀ ਹੈ | ਦੋਨਾਂ ਆਗੂਆਂ ਨੇ ਸਾਂਝੇ ਪੈੱ੍ਰਸ ਬਿਆਨ ਰਾਹੀਂ ਵਰਣਨ ਕੀਤਾ ਕਿ ਖ਼ਰਚੇ ਸਬੰਧੀ ਬਣਦੇ ਸਵਾਲ ਪੁੱਛਣ ਅਤੇ ਇਨ੍ਹਾਂ ਸਬੰਧੀ ਆਪਣੇ ਮੌਲਿਕ ਵਿਚਾਰਾਂ ਦਾ ਪ੍ਰਗਟਾਵਾ ਕਰਨ ਦੇ ਬਦਲੇ, ਕੀਤਾ ਗਿਆ ਇਹ ਹਮਲਾ ਪੰਜਾਬ ਦੀ ਪੈੱ੍ਰਸ ਦੀ ਆਜ਼ਾਦੀ 'ਤੇ ਹਮਲਾ ਹੈ, ਜੋ ਕਿ ਆਜ਼ਾਦ ਪ੍ਰੈੱਸ ਦੀ ਸੰਘੀ ਘੁੱਟਣ ਦੇ ਬਰਾਬਰ ਹੈ, ਜਿਸ ਨੂੰ ਪੰਜਾਬੀ ਕਦਾਚਿਤ ਵੀ ਬਰਦਾਸ਼ਤ ਨਹੀਂ ਕਰਨਗੇ | ਪੰਜਾਬ ਦੀ ਪੈੱ੍ਰਸ 'ਤੇ ਕੀਤਾ ਮÏਜੂਦਾ ਤਾਜ਼ਾ ਤਾਨਾਸ਼ਾਹੀ ਹਮਲਾ ਹੈ¢ ਆਗੂਆਂ ਨੇ ਪੰਜਾਬ ਦੀਆਂ ਸਮੂਹ ਪੱਤਰਕਾਰ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਨੂੰ ਫ਼ੌਰੀ ਮੈਦਾਨ 'ਚ ਨਿੱਤਰ ਕੇ ਇਸ ਹਮਲੇ ਦਾ ਜਨਤਕ ਟਾਕਰਾ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਹੈ ਅਤੇ ਨਾਲ ਹੀ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਅਤੇ ਸਮੂਹ ਜੁਝਾਰੂ ਕਿਸਾਨ, ਮਜ਼ਦੂਰ ਜਥੇਬੰਦੀਆਂ ਇਸ ਕੇਸ ਨੂੰ ਫ਼ੌਰੀ ਰੱਦ ਕਰਨ ਲਈ ਡਟਵੀਂ ਦੇ ਜਚਵੀਂ ਭਰਾਤਰੀ ਮਦਦ ਕਰਨਗੀਆਂ¢