10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਇਕੋ ਬਰਸਾਤ ਕਾਰਨ ਬੇਨਕਾਬ ਹੋ ਗਿਆ ਸਮਾਰਟ ਸਿਟੀ ਡਰਾਮਾ

Ad Position 21
No active advertisement
ਅਜੀਤ ਡੈਸਕ 24-01-2026

ਨਗਰ ਨਿਗਮ ਬਰਸਾਤੀ ਪਾਣੀ ਦੇ ਨਿਕਾਸੀ ਪ੍ਰਬੰਧ ਕਰਨ 'ਚ ਹੋਇਆ ਫ਼ੇਲ੍ਹ
ਲੁਧਿਆਣਾ, 23 ਜਨਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣ ਦੇ ਕੀਤੇ ਜਾ ਰਹੇ ਦਾਅਵੇ ਇਕ ਵਾਰ ਫਿਰ ਹਕੀਕਤ ਦੀ ਕਸੌਟੀ 'ਤੇ ਫ਼ੇਲ੍ਹ ਸਾਬਤ ਹੋ ਗਏ | ਸ਼ੁੱਕਰਵਾਰ ਨੂੰ ਪਈ ਬਰਸਾਤ ਨੇ ਹੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਅਤੇ ਬਰਸਾਤੀ ਪਾਣੀ ਦੇ ਨਿਕਾਸੀ ਦੀ ਤਿਆਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਜ਼ਮੀਨੀ ਪੱਧਰ 'ਤੇ ਅਜੇ ਤੱਕ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਢੁਕਵਾਂ ਹੱਲ ਨਾ ਹੋਣ ਕਾਰਨ ਸ਼ਹਿਰਵਾਸੀਆਂ ਨੰੂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਸ਼ੁੱਕਰਵਾਰ ਨੂੰ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਹੋਈ ਬਰਸਾਤ ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਬਰਸਾਤੀ ਪਾਣੀ ਵਿਚ ਡੁੱਬ ਗਈਆਂ | ਘੰਟਾਘਰ ਰੋਡ, ਵਿਸ਼ਵਕਰਮਾ ਰੋਡ, ਗਿੱਲ ਚੌਕ, ਚਾਂਦ ਸਿਨੇਮਾ ਰੋਡ, ਹੈਬੋਵਾਲ ਰੋਡ, ਸਮਰਾਲਾ ਚੌਕ, ਬਸਤੀ ਜੋਧੇਵਾਲ ਚੌਕ, ਪੱਖੋਵਾਲ ਰੋਡ, ਫ਼ਿਰੋਜ਼ਪੁਰ ਰੋਡ, ਚੌੜਾ ਬਾਜ਼ਾਰ, ਸਾਬਣ ਬਾਜ਼ਾਰ ਅਤੇ ਕਿਤਾਬ ਬਾਜ਼ਾਰ ਸਮੇਤ ਕਈ ਬਾਜ਼ਾਰਾਂ ਵਿਚ ਬਰਸਾਤੀ ਪਾਣੀ ਖੜ੍ਹਾ ਹੋ ਜਾਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ | ਕਈ ਥਾਵਾਂ 'ਤੇ ਹਾਲਾਤ ਇੰਨੇ ਖਰਾਬ ਰਹੇ ਕਿ ਲੋਕਾਂ ਦੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਬਰਸਾਤੀ ਪਾਣੀ ਵਿਚ ਫਸ ਕੇ ਬੰਦ ਹੋ ਗਏ | ਦਫ਼ਤਰਾਂ, ਦੁਕਾਨਾਂ ਤੇ ਹੋਰ ਜ਼ਰੂਰੀ ਕੰਮਾਂ ਲਈ ਨਿਕਲੇ ਲੋਕਾਂ ਨੰੂ ਘੰਟਿਆਂ ਤੱਕ ਸੜਕਾਂ 'ਤੇ ਫਸ ਕੇ ਰਹਿਣਾ ਪਿਆ | ਸਕੂਲੀ ਬੱਚੇ, ਮਹਿਲਾਵਾਂ, ਬਜ਼ੁਰਗ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆਏ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਵਲੋਂ ਸੀਵਰੇਜ ਲਾਈਨਾਂ, ਰੋਡ ਜਾਲੀਆਂ ਅਤੇ ਸੜਕਾਂ ਦੀ ਨਿਯਮਤ ਸਫ਼ਾਈ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹਨ | ਕਈ ਇਲਾਕਿਆਂ ਵਿਚ ਰੋਡ ਜਾਲੀਆਂ ਅਤੇ ਸੀਵਰੇਜ ਲਾਈਨਾਂ ਜਾਮ ਪਈਆਂ ਹੋਣ ਕਾਰਨ ਬਰਸਾਤੀ ਪਾਣੀ ਨਿਕਲ ਨਾ ਸਕਿਆ ਅਤੇ ਸੜਕਾਂ 'ਚ ਬਰਸਾਤੀ ਪਾਣੀ ਖੜ੍ਹਾ ਹੋ ਗਿਆ | ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਭਾਰੀ ਰੋਸ ਜਤਾਇਆ | ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੌਰਾਨ ਇਹੀ ਹਾਲਾਤ ਬਣਦੇ ਹਨ, ਪਰ ਨਗਰ ਨਿਗਮ ਵਲੋਂ ਨਾ ਤਾਂ ਕੋਈ ਸਥਾਈ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਨਾ ਹੀ ਕਿਸੇ ਜ਼ਿੰਮੇਵਾਰ ਅਧਿਕਾਰੀ ਦੀ ਜਵਾਬਦੇਹੀ ਤੈਅ ਹੁੰਦੀ ਹੈ | ਜੇਕਰ ਨਗਰ ਨਿਗਮ ਸੱਚਮੁੱਚ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣਾ ਦਾ ਦਾਅਵਾ ਕਰਦਾ ਹੈ ਤਾਂ ਉਸ ਨੰੂ ਸਭ ਤੋਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਢੁਕਵਾਂ ਹੱਲ ਕਰਨਾ ਪਵੇਗਾ, ਨਹੀਂ ਤਾਂ ਇਹ ਦਾਅਵੇ ਹਰ ਬਰਸਾਤ ਨਾਲ ਇੰਜ ਹੀ ਬੇਨਕਾਬ ਹੁੰਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਇਕ ਕਿੱਲੋ ਅਫੀਮ ਸਮੇਤ 3 ਕਾਬੂ <br/> ਅਗਲੀ ਖ਼ਬਰ ਮੋਬਾਈਲ ਸ਼ੋਰੂਮ 'ਤੇ ਚੋਰੀ ਕਰਨ ਵਾਲੇ 2 ਭਰਾ ਕਾਬੂ
Ad Position 24