15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਜੀ. ਟੀ. ਬੀ. ਐੱਚ ਵਿਖੇ 'ਨਰਸਿੰਗ 'ਚ ਨੇਤਰਤਵ ਅਤੇ ਮਾਰਗ ਦਰਸ਼ਨ' ਵਿਸ਼ੇ 'ਤੇ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 25-01-2026
ਲੁਧਿਆਣਾ, 24 ਜਨਵਰੀ (ਡਾ. ਤਰਲੋਚਨ ਸਿੰਘ)-ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ, ਗੁਰੂ ਤੇਗ ਬਹਾਦਰ ਸਾਹਿਬ (ਚੈ.) ਹਸਪਤਾਲ ਵਿਖੇ 'ਨਰਸਿੰਗ ਵਿਚ ਨੇਤਰਤਵ ਅਤੇ ਮਾਰਗਦਰਸ਼ਨ' ਵਿਸ਼ੇ 'ਤੇ ਵਰਕਸ਼ਾਪ ਲਗਾਈ ਗਈ¢ ਇਸ ਮÏਕੇ ਗੁਰੂ ਤੇਗ ਬਹਾਦਰ ਸਾਹਿਬ (ਚੈ.) ਹਸਪਤਾਲ ਦੇ ਡਾਇਰੈਕਟਰ ਇਨ ਚੀਫ਼ ਡਾ. ਦਲਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ¢ ਉਨ੍ਹਾਂ ਆਪਣੇ ਸੰਖੇਪ ਭਾਸ਼ਨ ਵਿਚ ਨਰਸਿੰਗ ਨੇਤਰਤਵ ਦੇ ਰੂਲਾਂ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਕ ਨਰਸਿੰਗ ਲੀਡਰ ਵਿਚ ਸੰਚਾਰ, ਕÏਸ਼ਲ ਅਤੇ ਇਮਾਨਦਾਰੀ ਹੋਣੀ ਲਾਜ਼ਮੀ ਹੈ¢ ਇਸ ਮÏਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਜੀ.ਟੀ.ਬੀ.ਐਚ ਦੇ ਡਾਇਰੈਕਟਰ ਡਾ. ਜਸਬੀਰ ਕÏਰ ਨੇ ਨਰਸ ਲੀਡਰ ਦੇ ਕੰਮਾਂ ਅਤੇ ਵਿਸ਼ੇਸ਼ਤਾਵਾਂ ਦੱਸੀਆਂ ਅਤੇ ਕਿਹਾ ਕਿ ਇਕ ਨਰਸ ਲੀਡਰ ਵਿਚ ਉਤਸ਼ਾਹ, ਹੌਂਸਲਾ, ਆਤਮ ਵਿਸ਼ਵਾਸ ਅਤੇ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਪਿਤਾ ਸਮਾਨ ਭੂਮਿਕਾ ਨਿਭਾਉਂਦਿਆਂ ਪ੍ਰਾਇਮਰੀ ਤੇ ਸਹਾਇਕ ਕੰਮ ਸਫਲਤਾ ਪੂਰਵਕ ਨਿਭਾਉਣੇ ਚਾਹੀਦੇ ਹਨ¢ ਉਨ੍ਹਾਂ ਨੇ ਬੋਲਣ, ਲਿਖਣ, ਸੁਣਨ, ਫ਼ੈਸਲਾ ਲੈਣ ਅਤੇ ਸਮੱਸਿਆ ਹੱਲ ਕਰਨ ਦੇ ਕÏਸ਼ਲਾਂ ਦੀ ਮਹੱਤਤਾ ਉੱਤੇ ਵੀ ਚਾਨਣਾ ਪਾਇਆ | ਇਸ ਮÏਕੇ ਵਿਸ਼ੇਸ਼ ਤÏਰ ਤੇ ਪੁੱਜੇ ਬੁਲਾਰੇ ਪ੍ਰਦੀਪ ਕÏਰ ਨੇ ਵੱਖ-ਵੱਖ ਸਥਿਤੀਆਂ ਅਨੁਸਾਰ ਆਟੋਕਰੇਟਿਕ, ਡੈਮੋਕੇ੍ਰਟਿਕ ਅਤੇ ਬਿਊਰੋਕਰੇਟਿਕ ਸ਼ੈਲੀਆਂ ਬਾਰੇ ਜਾਣਕਾਰੀ ਦਿੱਤੀ ¢ ਇਸ ਮÏਕੇ ਵਿਦਿਆਰਥੀਆਂ ਵਲੋਂ ਕਲੀਨੀਕਲ ਸੈਟਿੰਗ ਅਪਣਾਉਂਦੇ ਹੋਏ ਨਾਟਕ ਵੀ ਪੇਸ਼ ਕੀਤੇ ਗਏ¢ ਮਿਸ ਜੋਤਿਕਾ ਐਸ ਕੁਮਾਰ ਨੇ ਨੇਤਰਤਵ ਸਿਧਾਂਤਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਦ ਕਿ ਅਸਿਸਟੈਂਟ ਪ੍ਰੋਫੈਸਰ ਮਨਦੀਪ ਕÏਰ ਨੇ ਨਰਸਿੰਗ ਵਿਚ ਮੈਂਬਰਸ਼ਿਪ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ¢ ਨਰਸਿੰਗ ਟਿਊਟਰ ਤਮੰਨਾ ਨੇ ਹਸਪਤਾਲ ਅਤੇ ਕਮਿਊਨਿਟੀ ਸਮੇਤ ਵੱਖ-ਵੱਖ ਸੈਟਿੰਗਾਂ ਵਿਚ ਨਰਸਾਂ ਦੀ ਭੂਮਿਕਾ ਤੇ ਰੌਸ਼ਨੀ ਪਾਈ¢ ਵਰਕਸ਼ਾਪ ਵਿਚ ਬੀ.ਐਸ.ਸੀ ਨਰਸਿੰਗ ਦੇ ਤੀਜੇ 'ਤੇ ਚÏਥੇ ਸਾਲ ਦੇ ਲਗਭਗ 100 ਵਿਦਿਆਰਥੀਆਂ ਨੇ ਹਿੱਸਾ ਲਿਆ¢

Ad Position 22
No active advertisement
ਪਿਛਲੀ ਖ਼ਬਰ ਭੰਗੂ ਪਰਿਵਾਰ ਵਲੋਂ ਕਰਵਾਏ ਧਾਰਮਿਕ ਸਮਾਗਮ ਦੌਰਾਨ ਲੋੜਵੰਦਾਂ ਨੂੰ ਗਰਮ ਕੰਬਲ ਵੰਡੇ <br/> ਅਗਲੀ ਖ਼ਬਰ ਫੋਰਟਿਸ ਹਸਪਤਾਲ ਲੁਧਿਆਣਾ ਨੇ ਦੁਨੀਆ ਦੇ ਸਭ ਤੋਂ ਐਡਵਾਂਸਡ ਰੋਬੋਟਿਕ ਸਰਜਰੀ ਪ੍ਰਣਾਲੀਆਂ 'ਚੋਂ ਇਕ ਦੀ ਕੀਤੀ ਸ਼ੁਰੂਆਤ...
Ad Position 24