ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸਾਹਿਬ-ਏ-ਕਮਾਲ, ਕ੍ਰਾਂਤੀਕਾਰੀ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪ੍ਰਧਾਨ ਜਿੰਦਰਪਾਲ ਦੜੋਚ ਅਤੇ ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਸਭਾ ਦੇ ਸਮੂਹ ਅਹੁਦੇਦਾਰਾਂ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮੰਦਰ ਬਸਤੀ ਜੋਧੇਵਾਲ ਚੌਕ ਤੋਂ ਸਜਾਈ ਗਈ | ਇਸ ਮÏਕੇ ਮੇਅਰ ਇੰਦਰਜੀਤ ਕÏਰ, ਵਿਜੇ ਦਾਨਵ ਚੇਅਰਮੈਨ ਦਲਿਤ ਵਿਕਾਸ ਬੋਰਡ, ਦੁੱਖ ਨਿਵਾਰਨ ਗੁਰਦੁਆਰਾ ਪ੍ਰਧਾਨ ਪਿ੍ਤਪਾਲ ਸਿੰਘ, ਭਾਜਪਾ ਨੇਤਾ ਪ੍ਰਵੀਨ ਬਾਂਸਲ, ਚੌਧਰੀ ਯਸ਼ਪਾਲ, ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੁਖਵਿੰਦਰ ਕÏਰ, ਕੌਂਸਲਰ ਹਰਜਿੰਦਰ ਪਾਲ ਲਾਲੀ, ਮੋਨੂੰ ਖਿੰਡਾ ਆਦਿ ਸ਼ੋਭਾ ਯਾਤਰਾ ਵਿਚ ਸ਼ਾਮਿਲ ਹੋਏ | ਸ਼ਹਿਰ ਵਾਸੀਆਂ ਵਲੋਂ ਥਾਂ-ਥਾਂ 'ਤੇ ਅਨੇਕਾਂ ਤਰ੍ਹਾਂ ਦੇ ਲੰਗਰ ਲਗਾ ਕੇ ਅਤੇ ਸੁੰਦਰ ਸਜਾਵਟੀ ਗੇਟ ਵਿਸ਼ਾਲ ਸ਼ੋਭਾ ਯਾਤਰਾ ਦੇ ਸਵਾਗਤ ਲਈ ਲਗਾਏ ਗਏ ਸੀ¢ ਇਸ ਦੌਰਾਨ ਨਗਰ ਕੀਰਤਨ 'ਚ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਗਾਈਨ ਕਰਕੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨ ਯਾਤਰਾ ਦੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ | ਸ਼ੋਭਾ ਯਾਤਰਾ ਦੇ ਰੂਟ ਨੂੰ ਸੁੰਦਰ ਗੇਟਾਂ, ਰੰਗ-ਬਰੰਗੀਆਂ ਲੜੀਆਂ ਅਤੇ ਲਾਈਟਾਂ ਆਦਿ ਨਾਲ ਸਜਾਇਆ ਗਿਆ¢ ਇਸ ਮÏਕੇ ਪ੍ਰਧਾਨ ਜਿੰਦਰਪਾਲ ਦੜੌਚ ਨੇ ਸੰਗਤਾਂ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਵਧਾਈ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਕੇ ਬਹੁਜਨ ਸਮਾਜ ਦੇ ਸੰਤ ਮਹਾਂਪੁਰਸ਼ਾਂ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਲੋਂ ਦਿੱਤੀਆਂ ਸਿੱਖਿਆਵਾਂ 'ਤੇ ਚੱਲਣ ਦੀ ਲੋੜ ਹੈ ¢ ਇਹ ਵਿਸ਼ਾਲ ਸ਼ੋਭਾ ਯਾਤਰਾ ਸ੍ਰੀ ਗੁਰੂ ਰਵਿਦਾਸ ਮੰਦਰ ਬਸਤੀ ਜੋਧੇਵਾਲ ਤੋਂ ਆਰੰਭ ਹੋ ਕੇ ਸੁੰਦਰ ਨਗਰ, ਘਾਟੀ ਵਾਲਮੀਕਿ ਚੌਕ, ਮਾਧੋਪੁਰੀ, ਡਿਵੀਜ਼ਨ ਨੰਬਰ ਤਿੰਨ, ਅਹਾਤਾ ਸ਼ੇਰ ਜੰਗ, ਸੁਭਾਨੀ ਬਿਲਡਿੰਗ, ਸ਼ਾਹਪੁਰ ਰੋਡ ਰੇਲਵੇ ਸਟੇਸ਼ਨ, ਰਿਖੀ ਚੌਕ, ਘੰਟਾਘਰ, ਚੌੜਾ ਬਾਜ਼ਾਰ ਤੋਂ ਗਊਸ਼ਾਲਾ ਰੋਡ ਤੋਂ ਹੁੰਦੀ ਵਾਪਸ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਸੰਪੂਰਨ ਹੋਈ | ਇਸ ਮÏਕੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ਵਿਚ ਸ਼੍ਰੀ ਗੁਰੂ ਰਵਿਦਾਸ ਸਭਾਵਾਂ, ਡਾਕਟਰ ਅੰਬੇਡਕਰ ਸਭਾਵਾਂ ਅਤੇ ਭਗਵਾਨ ਵਾਲਮੀਕੀ ਸਭਾਵਾਂ ਨੇ ਸਟੇਜਾਂ ਲਗਾ ਕੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ ਗਿਆ |