15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਪੁਲਿਸ ਤਸ਼ੱਦਦ ਦੇ ਸ਼ਿਕਾਰ ਸਿੱਖ ਨੌਜਵਾਨ ਲਈ ਜਥੇਦਾਰ ਗੜਗੱਜ ਵਲੋਂ ਇਨਸਾਫ਼ ਲਈ ਕੀਤੀ ਪਹਿਲਕਦਮੀ ਸ਼ਲਾਘਾਯੋਗ-ਢਿੱਲੋਂ, ਭਿੰਦਾ, ਸੋਖੀ <br/>

Ad Position 21
No active advertisement
ਰਣਜੀਤ ਸਿੰਘ ਢਿੱਲੋਂ, ਭੁਪਿੰਦਰ ਸਿੰਘ ਭਿੰਦਾ, ਜਗਬੀਰ ਸਿੰਘ ਸੋਖੀ | <br/> 01-02-2026
ਲੁਧਿਆਣਾ, 31 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਤਸ਼ੱਦਦ ਦੇ ਸ਼ਿਕਾਰ ਸਿੱਖ ਨੌਜਵਾਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਇਨਸਾਫ਼ ਲਈ ਕੀਤੀ ਪਹਿਲਕਦਮੀ ਦੀ ਅਕਾਲੀ ਆਗੂਆਂ ਵਲੋਂ ਸ਼ਲਾਘਾ ਕੀਤੀ ਗਈ ਹੈ | ਅੱਜ ਇੱਥੇ ਇਸ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ, ਜ਼ਿਲ੍ਹਾ ਅਕਾਲੀ ਜੱਥਾ ਦੇ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਅਤੇ ਸੂਬਾ ਜਨਰਲ ਸਕੱਤਰ ਜਗਬੀਰ ਸਿੰਘ ਸੋਖੀ ਨੇ ਦੱਸਿਆ ਕਿ ਟੈਕਸੀ ਚਾਲਕ ਸਿੱਖ ਨੌਜਵਾਨ ਰਣਜੋਧ ਸਿੰਘ ਦੇ ਨਾਲ 26 ਤਾਰੀਖ ਨੂੰ ਪੁਲਿਸ ਦੇ ਵਲੋਂ ਚੌਂਕੀ ਵਿਚ ਕੀਤੇ ਅੰਨੇ੍ਹ ਤਸ਼ੱਦਦ ਦੇ ਮਾਮਲੇ ਵਿਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਵਲੋਂ ਨੌਜਵਾਨ ਦੇ ਹੱਕ ਵਿਚ ਡਟ ਕੇ ਖੜ੍ਹਨਾ ਬਹੁਤ ਹੀ ਸ਼ਲਾਘਾਯੋਗ ਪਹਿਲਕਦਮੀ ਹੈ, ਜਿਸ ਨੂੰ ਸਿੱਖ ਕੌਮ ਅਤੇ ਸਮਾਜਿਕ ਵਰਗਾਂ ਵਲੋਂ ਕਾਫ਼ੀ ਸਰਾਹਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੱਥੇਦਾਰ ਗੜਗੱਜ ਨੇ ਨੌਜਵਾਨ ਨਾਲ ਹੋਏ ਵਤੀਰੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਨਸਾਫ਼ ਦੀ ਮੰਗ ਕੀਤੀ ਅਤੇ ਸਿੱਖ ਨੌਜਵਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦੁਹਰਾਈ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮੇਂ 'ਚ ਜਥੇਦਾਰ ਗੜਗੱਜ ਵਲੋਂ ਸੱਚ ਅਤੇ ਇਨਸਾਫ਼ ਦੇ ਹੱਕ ਵਿਚ ਖੜ੍ਹਨਾ ਜਿੱਥੇ ਸਮਾਜ ਲਈ ਸਕਾਰਾਤਮਿਕ ਸੰਦੇਸ਼ ਦਿੰਦਾ ਹੈ, ਉਥੇ ਹੀ ਉਨ੍ਹਾਂ ਦੇ ਸਪੱਸ਼ਟ ਅਤੇ ਦਿ੍ੜ੍ਹ ਫ਼ੈਸਲੇ ਨੂੰ ਦਰਸਾਉਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਇਕਾਈ ਹਸਪਤਾਲ ਵਿਖੇ ਪੰਜਾਬ ਦਾ ਪਹਿਲਾ 'ਵਰਸੀਅਸ ਰੋਬੋਟਿਕ ਸਰਜੀਕਲ ਸਿਸਟਮ' ਸਥਾਪਤ <br/> ਅਗਲੀ ਖ਼ਬਰ ਕੰਪਨੀ ਵਿਚ ਨਿਵੇਸ਼ ਕਰਵਾ ਕੇ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ ਲੱਖਾਂ ਦੀ ਧੋਖਾਧੜੀ ਦੇ ਮਾਮਲੇ ਵਿਚ ਕੇਸ ਦਰਜ <br/...
Ad Position 24