ਲੁਧਿਆਣਾ, 2 ਫਰਵਰੀ (ਜਸਵਿੰਦਰ ਸਿੰਘ)-ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਨੇ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ, ਮਾਡਲ ਟਾਊਨ ਦੇ ਮਹਿਲਾ ਵਿਕਾਸ ਸੈੱਲ ਦੇ ਸਹਿਯੋਗ ਨਾਲ ਅੱਜ ਕਾਲਜ ਕੈਂਪਸ ਵਿਚ ਭਗਤ ਰਵੀਦਾਸ ਜਯੰਤੀ ਮਨਾਈ ਗਈ | ਪੰਜਾਬੀ ਵਿਭਾਗ ਤੋਂ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਭਗਤ ਰਵੀਦਾਸ ਜੀ ਦੇ ਸਮਾਜਿਕ ਸਮਾਨਤਾ ਦੇ ਸੰਦੇਸ਼ ਅਤੇ ਜਾਤ-ਆਧਾਰਤ ਵਿਤਕਰੇ ਵਿਰੁੱਧ ਉਨ੍ਹਾਂ ਦੇ ਫਲਸਫੇ ਨੂੰ ਉਜਾਗਰ ਕੀਤਾ | ਇਸ ਸਮਾਗਮ ਦੀ ਮੁੱਖ ਮਹਿਮਾਨ ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਰਾਸ਼ਟਰ ਨਿਰਮਾਣ ਵਿਚ ਸਕਾਰਾਤਮਿਕ ਯੋਗਦਾਨ ਪਾਉਂਦੇ ਹੋਏ ਨਿਆਂ, ਸ਼ਾਂਤੀ, ਸਮਾਨਤਾ ਅਤੇ ਏਕਤਾ ਦੇ ਮੁੱਲਾਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ |