ਲੰਡਨ, 2 ਫਰਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ੍ਰੀ ਗੁਰੂ ਰਵਿਦਾਸ ਸਭਾ ਸਾਊਥਾਲ ਲੰਡਨ ਵੱਲੋਂ ਗੁਰੂ ਰਵਿਦਾਸ ਜੀ ਦਾ 649ਵਾਂ ਪ੍ਰਕਾਸ਼ ਪੁਰਬ ਧੂਮ ਧਾਮ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਰਣਜੀਤ ਸਿੰਘ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਘਰ ਨਤਮਸਤਕ ਹੋਈਆਂ | ਗੁਰੂ ਘਰ ਦੇ ਪ੍ਰਧਾਨ ਸ੍ਰੀ ਆਤਮਾ ਰਾਮ ਢਾਂਡਾ, ਮੀਤ ਪ੍ਰਧਾਨ ਦਰਸ਼ਨ ਸਿੰਘ ਨਾਗੀ, ਸਕੱਤਰ ਸ੍ਰੀ ਸ਼ਿਵ ਰੱਤੂ, ਚੁੰਨੀ ਲਾਲ ਚੈਂਬਰ, ਮੋਹਨ ਹਾਲੈਂਡ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਗੁਰੂ ਰਵਿਦਾਸ ਜੀ ਦੇ ਪਾਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਕੀਤੀ | ਭਾਰਤੀ ਡਿਪਟੀ ਹਾਈਕਮਿਸ਼ਨਰ ਕਾਰਤਿਕ ਪਾਂਡੇ, ਈਲਿੰਗ ਦੀ ਡਿਪਟੀ ਮੇਅਰ ਕੌਂਸਲਰ ਫਾਦੂਮਾ ਮੁਹੰਮਦ, ਕੇਂਦਰੀ ਰਾਜ ਵਿਦੇਸ਼ ਮੰਤਰੀ ਸੰਸਦ ਮੈਂਬਰ ਸੀਮਾ ਮਲਹੋਤਰਾ, ਸੰਸਦ ਮੈਂਬਰ ਡ੍ਰੇਡਰੇਅ ਕੌਗਸਟਨ, ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ, ਸਾਬਕਾ ਸੰਸਦ ਮੈਂਬਰ ਵਰਿੰਦਰ ਸ਼ਰਮਾ, ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਗੁਰਮੇਲ ਸਿੰਘ ਮੱਲੀ, ਸਾਬਕਾ ਮੇਅਰ ਰਣਜੀਤ ਧੀਰ, ਰਾਮ ਮੰਦਰ ਤੋਂ ਅਰੁਣ ਠਾਕੁਰ, ਈਲਿੰਗ ਕੌਂਸਲ ਲੀਡਰ ਪੀਟਰ ਮੇਸਨ , ਜੀਵਨ ਲਾਲ ਬੈਲਜ਼ੀਅਮ ਆਦਿ ਨੇ ਸੰਬੋਧਨ ਕਰਦਿਆਂ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ | ਇਸ ਮੌਕੇ ਸਿੰਘ ਸਭਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਰਣਦੇਵਾ, ਜਨਰਲ ਸਕੱਤਰ ਸ਼ਰਨਬੀਰ ਸਿੰਘ ਸੰਘਾ, ਬਲਜੀਤ ਸਿੰਘ ਮੱਲੀ, ਵਰਿੰਦਰ ਕੁਮਾਰ, ਕੌਂਸਲਰ ਜਸਬੀਰ ਕੌਰ ਅਨੰਦ, ਕੌਂਸਲਰ ਮਹਿੰਦਰ ਕੌਰ ਮਿੱਡਾ, ਸਥਾਨਕ ਪੁਲਿਸ ਅਧਿਕਾਰੀਆਂ, ਸਰਬਜੀਤ ਸਿੰਘ ਬਸਰਾ, ਜਸਵੰਤ ਸਿੰਘ ਗਰੇਵਾਲ | ਪੀ.ਐਨ.ਬੀ. ਦੇ ਨੁਮਾਇੰਦਿਆਂ ਆਦਿ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ |