08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਪੁਲਿਸ ਹਿਰਾਸਤ ਵਿਚੋਂ ਬੰਦੀ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 04-02-2026
ਲੁਧਿਆਣਾ, 3 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਿਵਲ ਹਸਪਤਾਲ ਵਿਚ ਇਕ ਬੰਦੀ ਦੀ ਡਾਕਟਰੀ ਜਾਂਚ ਕਰਵਾਉਣ ਦੌਰਾਨ ਉਸ ਦੇ ਫ਼ਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇਸ ਮਾਮਲੇ ਵਿਚ ਅਜੇ ਕੁਮਾਰ ਵਾਸੀ ਲਕਸ਼ਮੀ ਨਗਰ ਨਵੀਂ ਆਬਾਦੀ ਕਾਸਾਬਾਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪੁਲਿਸ ਵਲੋਂ ਇਹ ਕਾਰਵਾਈ ਸਹਾਇਕ ਥਾਣੇਦਾਰ ਹਰਭਜਨ ਸਿੰਘ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਉਕਤ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਸਮੇਤ ਉਕਤ ਬੰਦੀ ਨੂੰ ਬਰੋਸਟਲ ਜੇਲ੍ਹ ਤੋਂ ਲੈ ਕੇ ਸਿਵਲ ਹਸਪਤਾਲ ਆਇਆ ਸੀ, ਜਿੱਥੇ ਕਿ ਉਹ ਬੰਦੀ ਦੀ ਡਾਕਟਰੀ ਜਾਂਚ ਕਰਵਾ ਰਿਹਾ ਸੀ ਤਾਂ ਇਸ ਦੌਰਾਨ ਭੀੜ ਦਾ ਫਾਇਦਾ ਚੁੱਕ ਕੇ ਉਕਤ ਕਥਿਤ ਦੋਸ਼ੀ ਉਥੋਂ ਫ਼ਰਾਰ ਹੋ ਗਿਆ | ਪੁਲਿਸ ਮੁਲਾਜ਼ਮਾਂ ਵਲੋਂ ਉਸ ਦਾ ਪਿੱਛਾ ਵੀ ਕੀਤਾ ਗਿਆ, ਪਰ ਪੁਲਿਸ ਮੁਲਾਜ਼ਮ ਸਫਲ ਨਾ ਹੋਏ, ਜਿਸ 'ਤੇ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਉਨ੍ਹਾਂ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਬੰਦੀ ਦਾ ਪਤਾ ਨਹੀਂ ਲੱਗਾ ਹੈ |

Ad Position 22
No active advertisement
ਪਿਛਲੀ ਖ਼ਬਰ ਦੂਜੀ ਜੂਨੀਅਰ ਏਸ਼ਿਆਈ ਅੰਤਰਰਾਸ਼ਟਰੀ ਸਾਫ਼ਟ ਟੈਨਿਸ ਚੈਂਪੀਅਨਸ਼ਿਪ ਅੱਜ ਤੋਂ ਸ਼ੁਰੂ <br/> ਅਗਲੀ ਖ਼ਬਰ ਅਦਾਲਤ ਵਿਚ ਜਾਅਲੀ ਦਸਤਾਵੇਜ਼ ਦਾਇਰ ਕਰਨ ਦੇ ਮਾਮਲੇ ਵਿਚ ਨੌਜਵਾਨ ਖ਼ਿਲਾਫ਼ ਕੇਸ ਦਰਜ
Ad Position 24