08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

200 ਫੁੱਟੀ ਮਿਸਿੰਗ ਲਿੰਕ ਸੜਕ 'ਤੇੇ ਮੁਕੰਮਲ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਮੁੜ ਪਿਆ ਖੱਡਾ ਕੇਂਦਰ ਦੀ ਸੀ. ਆਰ. ਆਰ. ਆਈ. ਸੀ. ਟੀਮ ਵਲੋਂ ਉਕਤ ਸੜਕ ਦਾ ਕੀਤਾ ਗਿਆ ਸੀ ਨਕਸ਼ਾ ਤਿਆਰ <br/>

Ad Position 21
No active advertisement
ਅਜੀਤ ਡੈਸਕ 04-02-2026
ਫੁੱਲਾਂਵਾਲ, 3 ਫਰਵਰੀ (ਮਨਜੀਤ ਸਿੰਘ ਦੁੱਗਰੀ)-ਆਪਣੇ ਨਿਰਮਾਣ ਨੂੰ ਲੈ ਕੇ ਬਹੁ-ਚਰਚਿਤ ਰਹੀ ਫ਼ਿਰੋਜ਼ਪੁਰ ਮਾਰਗ ਤੋਂ ਮਲੇਰਕੋਟਲਾ ਸੜਕ ਨੂੰ ਆਪਸ ਵਿਚ ਜੋੜਦੀ 200 ਫੁੱਟੀ ਮਿਸਿੰਗ ਲਿੰਕ ਸੜਕ ਦਾ ਜਵੱਦੀ ਮੋੜ ਤੋਂ ਜੈਨ ਮੰਦਰ ਚੌਕ ਤੱਕ ਬਣਨ ਵਾਲਾ 2 ਕਿੱਲੋਮੀਟਰ ਦੇ ਕਰੀਬ ਦਾ ਟੋਟਾ, ਜਿਹੜਾ ਲੰਘੇ ਵਰ੍ਹੇ ਸਤੰਬਰ-ਅਕਤੂਬਰ ਮਹੀਨੇ ਹੀ ਤੀਜੀ ਫਾਈਨਲ ਲੇੜ ਪਾਉਣ ਤੋਂ ਬਾਅਦ ਮੁਕੰਮਲ ਕੀਤਾ ਗਿਆ ਸੀ, ਉਪਰ ਮੁੜ ਦੁਬਾਰਾ ਫਲਾਵਰ ਚੌਕ ਤੋਂ ਪਹਿਲੇ ਪੈਂਦੇ ਕੱਟ ਉਪਰ ਵੱਡਾ ਖੱਡਾ ਪੈ ਗਿਆ ਹੈ, ਜਿਸ ਨੂੰ ਗਲਾਡਾ ਵਲੋਂ ਮਿੱਟੀ ਅਤੇ ਕੰਕਰੀਟ ਪਾ ਕੇ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਅਕਸਰ ਹੀ ਆਪਣੇ ਕੰਮਾਂ ਚਾਹੇ ਉਹ ਨਿੱਤ ਦਿਨ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ ਹੋਣ, ਨਾਜਾਇਜ਼ ਉਸਾਰੀਆਂ ਸਮੇਤ ਨਿਰਮਾਣ ਅਧੀਨ ਕੰਮਾਂ ਨੂੰ ਲੈ ਕੇ ਚਰਚਾ ਵਿਚ ਰਹੀ ਗਲਾਡਾ ਅਧੀਨ ਬਣੀ ਇਹ ਨਵ-ਨਿਰਮਾਣ ਸੜਕ 'ਤੇ ਪਏ ਖੱਡੇ ਨੂੰ ਲੈ ਕੇ ਮੁੜ ਸਵਾਲੀਆਂ ਚਿੰਨ੍ਹ ਲੱਗ ਰਿਹਾ ਹੈ | ਜੇਕਰ ਇਸ ਸੜਕ ਦੇ ਪਿਛੋਕੜ 'ਤੇ ਝਾਤ ਮਾਰੀਏ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 27 ਮਾਰਚ, 2023 ਨੂੰ ਇਸ ਸੜਕ ਦੇ ਨਵ-ਨਿਰਮਾਣ ਦਾ ਕੰਮ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ ਸੀ | ਇਸ ਦੇ ਉਦਘਾਟਨ ਤੋਂ ਕੁੱਝ ਦਿਨ ਬਾਅਦ ਹੀ ਇਸ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਨ ਵਾਲੀ ਕੰਪਨੀ ਘੱਟ ਰੇਟ ਵਿਚ ਟੈਂਡਰ ਹੋਣ ਕਰਕੇ ਇਸ ਨੂੰ ਅੱਧ ਵਿਚਾਲੇ ਹੀ ਛੱਡ ਗਈ, ਜਿਸ ਤੋਂ ਬਾਅਦ ਗਲਾਡਾ ਦੇ ਇੰਜੀਨੀਅਰ ਵਿਭਾਗ ਵਲੋਂ ਇਸ ਵਿਚ ਕੁੱਝ ਖਾਮੀਆਂ ਦੇਖਦੇ ਹੋਏ ਕੇਂਦਰ ਦੀ ਸੀ.ਆਰ.ਆਰ.ਆਈ.ਸੀ. ਟੀਮ ਨਾਲ ਸੰਪਰਕ ਕੀਤਾ, ਜਿਸ ਦੀ ਯੋਜਨਾ ਤਹਿਤ ਇਸ ਸੜਕ ਦਾ ਕੰਮ ਮੁੜ ਟੈਂਡਰ ਦਾ ਰੇਟ ਵਧਾ ਕੇ ਜਿਸ ਕੰਪਨੀ ਨੂੰ ਦਿੱਤਾ ਗਿਆ, ਉਸ ਵਲੋਂ ਇਸ ਸੜਕ ਦਾ ਕੰਮ ਤਿੰਨ ਲੇੜਾਂ ਵਿਚ ਮੁਕੰਮਲ ਕਰਨਾ ਸੀ, ਜਿਸ ਵਿਚ ਪਹਿਲੀ ਲੇੜ 60 ਐਮ.ਐਮ., ਦੂਜੀ 55 ਐਮ.ਐਮ ਅਤੇ ਤੀਜੀ ਫਾਈਨਲ ਲੇੜ 40 ਐਮ.ਐਮ ਦੀ ਪਾਈ ਜਾਣੀ ਸੀ, ਜਿਸ ਨੂੰ ਕੰਪਨੀ ਵਲੋਂ ਢਾਈ ਸਾਲ ਦੇ ਲੰਬੇ ਅਰਸੇ ਵਿਚ ਲੰਘੇ ਸਾਲ 2025 ਦੇ ਅਕਤੂਬਰ ਦੇ ਮਹੀਨੇ ਹੀ ਪੂਰਾ ਕੀਤਾ ਗਿਆ ਸੀ, ਜਿਸ 'ਤੇ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਹੀ ਸੜਕ ਦੇ ਵਿਚਕਾਰ ਪਿਆ ਇਹ ਵੱਡਾ ਖੱਡਾ ਰਾਹਗੀਰਾਂ ਵਿਚ ਚੁੰਝ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਹਰ ਸਾਲ ਕਰਵਾਏ ਜਾਂਦੇ ਧਾਰਮਿਕ ਪੇਪਰ ਵਿਚ ਬੱਚਿਆਂ ਨੇ ਵਜ਼ੀਫੇ ਹਾਸਿਲ ਕੀਤੇ <br/> ਅਗਲੀ ਖ਼ਬਰ ਜਗਰਾਉਂ 'ਚ ਗੋਡੇ ਬਦਲਾਉਣ ਦਾ ਮਹਾਂ ਆਪ੍ਰੇਸ਼ਨ ਕੈਂਪ ਸ਼ੁਰੂ <br/>
Ad Position 24