ਲੁਧਿਆਣਾ, 3 ਫਰਵਰੀ (ਅ.ਬ.)-ਬਾਬੇ ਕੇ ਹਸਪਤਾਲ ਦੌਧਰ ਵਾਲੇ ਹੱਡੀ ਰੋਗਾਂ ਦੇ ਮਾਹਿਰ ਡਾ: ਪ੍ਰਵੀਨ ਗੁਪਤਾ ਦੀ ਅਗਵਾਈ ਹੇਠ ਜਗਰਾਉਂ ਸਥਿਤ ਡਾ. ਪ੍ਰਵੀਨ ਗੁਪਤਾ ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਪਹਿਲੀ ਫਰਵਰੀ ਤੋਂ ਗੋਡੇ ਬਦਲਣ ਦਾ ਮਹਾਂ ਅਪਰੇਸ਼ਨ ਕੈਂਪ ਸ਼ੁਰੂ ਹੋ ਗਿਆ ਹੈ | ਇਸ ਮੌਕੇ ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕੈਂਪ ਦੌਰਾਨ ਹੱਡੀ ਰੋਗਾਂ ਦੇ ਮਾਹਿਰ ਡਾ: ਪ੍ਰਵੀਨ ਗੁਪਤਾ ਖ਼ੁਦ ਅਪਰੇਸ਼ਨ ਕਰਨਗੇ | ਡਾ ਗੁਪਤਾ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਗੋਡੇ ਬਦਲ ਕੇ ਉਨਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਕਰ ਚੁੱਕੇ ਹਨ | ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਡਾ. ਪਰਵੀਨ ਗੁਪਤਾ ਚੌਵੀ ਘੰਟੇ ਮੌਜੂਦ ਰਹਿੰਦੇ ਹਨ ,ਹਸਪਤਾਲ ਵਿੱਚ ਵਰਲਡ ਕਲਾਸ ਆਈ.ਸੀ.ਯੂ ਕੇਅਰ ਅਤੇ ਵਰਲਡ ਕਲਾਸ ਮੋਡਲਡ ਓ.ਟੀ. ਸਥਾਪਤ ਹੈ | ਮਾਹਿਰ ਫੀਜਿਓ ਥੈਰੇਪਿਸਟ ਵਲੋਂ ਫੀਜਿਓ ਥੈਰੇਪੀ ਦਿੱਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਦੋਵੇਂ ਗੋਡੇ ਸਿਰਫ 2 ਲੱਖ ਰੁਪਈਆਂ ਵਿੱਚ ਬਦਲੇ ਜਾ ਰਹੇ ਹਨ | ਮਰੀਜ਼ਾਂ ਦੇ ਪਾਏ ਜਾਣ ਵਾਲੇ ਗੋਡੇ ਅਮਰੀਕੀ ਨਾਮੀ ਕੰਪਨੀ ਦੇ ਹਨ,ਮਰੀਜ਼ ਗੋਡੇ ਬਦਲਾਉਣ ਤੋਂ ਬਾਅਦ ਸੋਖੀ ਤਰ੍ਹਾਂ ਚੌਕੜੀ ਮਾਰ ਕੇ ਬੈਠ ਸਕਦਾ ਹੈ |