ਭਾਰਤ ਵਿਚ ਅਰਲੀ ਬ੍ਰੈਸਟ ਕੈਂਸਰ ਦੀ ਦੇਖਭਾਲ ਹੋ ਰਹੀ ਹੈ ਹੋਰ ਵੱਧ ਨਿੱਜੀ- ਡਾ. ਪਰਿਕਸ਼ਿਤ ਜੈਪ੍ਰਕਾਸ਼ <br/>
ਅਜੀਤ ਡੈਸਕ
04-02-2026
ਡਾ. ਪਰਿਕਸ਼ਿਤ ਜੈਪ੍ਰਕਾਸ਼, ਸਲਾਹਕਾਰ ਮੈਡੀਕਲ ਔਾਕੋਲੋਜਿਸਟ, ਓਸਵਾਲ ਹਸਪਤਾਲ, ਲੁਧਿਆਣਾ ਨੇ ਕਿਹਾ ਕਿ ਅਰਲੀ ਬ੍ਰੈਸਟ ਕੈਂਸਰ ਵਿੱਚ ਸਟੇਜ 1 ਤੋਂ 3 ਤੱਕ ਦੇ ਮਾਮਲੇ ਸ਼ਾਮਲ ਹੁੰਦੇ ਹਨ | ਇਸ ਦੌਰਾਨ ਬਿਮਾਰੀ ਜਾਂ ਤਾਂ ਸੀਮਤ ਰਹਿੰਦੀ ਹੈ ਜਾਂ ਸਿਰਫ਼ ਨੇੜਲੇ ਲਿੰਫ ਨੋਡਜ਼ ਤੱਕ ਫੈਲਦੀ ਹੈ | ਇੱਥੇ ਸਾਡਾ ਮਕਸਦ ਕੇਵਲ ਟਿਊਮਰ ਨੂੰ ਕੱਢਣਾ ਨਹੀਂ, ਸਗੋਂ ਆਧੁਨਿਕ ਥੈਰੇਪੀ ਰਾਹੀਂ ਇਸਦੇ ਦੁਬਾਰਾ ਹੋਣ ਦੇ ਖਤਰੇ ਨੂੰ ਘਟਾਉਣਾ ਵੀ ਹੈ | ਅੱਜ ਹਰ ਮਰੀਜ਼ ਦਾ ਕੈਂਸਰ ਵੱਖਰਾ ਹੁੰਦਾ ਹੈ, ਇਸ ਲਈ ਨਿੱਜੀ ਇਲਾਜ ਸਭ ਤੋਂ ਜ਼ਰੂਰੀ ਹੈ | ਹੁਣ ਸਾਡੇ ਕੋਲ ਐਸੇ ਸਾਧਨ ਹਨ, ਜਿਨ੍ਹਾਂ ਨਾਲ ਅਸੀਂ ਟਿਊਮਰ ਦੀ ਕਿਸਮ, ਆਕਾਰ, ਜੈਨੇਟਿਕਸ ਅਤੇ ਮਰੀਜ਼ ਦੀ ਉਮਰ ਦੇ ਆਧਾਰ 'ਤੇ ਇਲਾਜ ਤੈਅ ਕਰ ਸਕਦੇ ਹਾਂ | ਸਮੇਂ 'ਤੇ ਪਛਾਣ, ਦੁਬਾਰਾ ਹੋਣ ਤੋਂ ਰੋਕਥਾਮ ਅਤੇ ਆਸਾਨ ਮੈਡੀਕਲ ਵਿਕਲਪਾਂ 'ਤੇ ਜ਼ੋਰ ਦੇ ਕੇ ਅਸੀਂ ਮਰੀਜ਼ਾਂ ਨੂੰ ਸਿਰਫ਼ ਕੈਂਸਰ ਤੋਂ ਬਚਾਉਂਦੇ ਹੀ ਨਹੀਂ, ਬਲਕਿ ਬਿਮਾਰੀ ਤੋਂ ਬਾਅਦ ਵੀ ਉਨ੍ਹਾਂ ਨੂੰ ਇੱਕ ਸ਼ਾਨਦਾਰ ਜੀਵਨ ਜੀਊਣ ਦਾ ਮੌਕਾ ਦਿੰਦੇ ਹੈ |