ਡੇਹਲੋਂ, 3 ਫਰਵਰੀ (ਅੰਮਿ੍ਤਪਾਲ ਸਿੰਘ ਕੈਲੇ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਮਾਰਟ ਸਕੂਲ ਜਰਖੜ ਵਿਖੇ ਸਤਵਿੰਦਰ ਸਿੰਘ ਯੂ. ਐਸ. ਏ, ਦਿਲਰਾਜ ਸਿੰਘ ਸਰਾਂ ਯੂ. ਐਸ. ਏ ਵਲੋਂ ਹਰਪਾਲ ਸਿੰਘ ਸਰਾਂ ਯੂ. ਐਸ. ਏ ਨੇ 300 ਤੋਂ ਵੱਧ ਸਕੂਲੀ ਬੱਚਿਆਂ ਨੂੰ ਬੂਟ ਅਤੇ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਤਾਂ ਕਿ ਸਕੂਲੀ ਬੱਚੇ ਪੜਾਈ ਲਈ ਲੋੜ ਅਨੁਸਾਰ ਸਮੱਗਰੀ ਖ਼ਰੀਦ ਸਕਣ | ਇਸ ਸਮੇਂ ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ ਪ੍ਰਬੰਧਕੀ ਕਮੇਟੀ ਸਮੇਤ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਸ਼ੇਸ਼ ਕਰ ਕੇ ਹਾਜ਼ਰ ਸਨ | ਇਸ ਸਮੇਂ ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ ਨੇ ਦਾਨੀ ਪਰਿਵਾਰ ਵਲੋਂ ਹਰ ਸਾਲ ਸਕੂਲੀ ਬੱਚਿਆਂ ਲਈ ਕੀਤੀ ਜਾਂਦੀ ਸਹਾਇਤਾ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆਂ ਕਿ ਉਕਤ ਦਾਨੀ ਵਿਅਕਤੀ ਸਕੂਲ ਸਮੇਤ ਪਿੰਡ ਦੇ ਲੋੜਵੰਦ ਲੋਕਾਂ ਲਈ ਮਾਲੀ ਮਦਦ ਦਿੰਦੇ ਹਨ | ਸਾਬਕਾ ਸਰਪੰਚ ਡਿੰਪੀ ਜਰਖੜ ਨੇ ਵੱਖ-ਵੱਖ ਮੁਲਕਾਂ ਵਿੱਚ ਬੈਠੇ ਪਿੰਡ ਦੇ ਪ੍ਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸਮੇਂ-ਸਮੇਂ ਪਿੰਡ ਜਰਖੜ ਦੇ ਲੋੜਵੰਦ ਲੋਕਾਂ ਸਮੇਤ ਦੋਵਾਂ ਸਕੂਲਾਂ ਦੇ ਬੱਚਿਆਂ ਲਈ ਦਾਨ ਕਰਦੇ ਰਹਿਣ ਤਾਂ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਭਵਿੱਖ ਸੁਨਿਹਰਾ ਬਣ ਸਕੇ | ਇਸ ਸਮੇਂ ਸਰਪੰਚ ਸੰਦੀਪ ਸਿੰਘ ਪੰਧੇਰ ਜਰਖੜ ਨੇ ਨਗਰ ਦੇ ਵੱਖ-ਵੱਖ ਮੁਲਕਾਂ ਵਿੱਚ ਬੈਠੇ ਐਨ. ਆਰ. ਆਈ ਨੂੰ ਅਪੀਲ ਕੀਤੀ ਕਿ ਉਹ ਸਕੂਲ ਸਮੇਤ ਪਿੰਡ ਜਰਖੜ ਲਈ ਮਾਲੀ ਸਹਾਇਤਾ ਦੇਣ ਤਾਂ ਕਿ ਨਗਰ ਦੇ ਸਰਬਪੱਖੀ ਵਿਕਾਸ ਵਿੱਚ ਉਨ੍ਹਾਂ ਦਾ ਵੀ ਦਾਨ ਵਜੋਂ ਹਿੱਸਾ ਪੈ ਸਕੇ | ਇਸ ਸਮੇਂ ਸੈਕੰਡਰੀ ਸਕੂਲ ਪਿੰ੍ਰਸੀਪਲ ਹਰਦੇਵ ਸਿੰਘ ਅਤੇ ਪ੍ਰਾਇਮਰੀ ਸਕੂਲ ਮੁਖੀ ਸੁਰਿੰਦਰ ਕੌਰ ਵੱਲੋਂ ਦਾਨੀ ਪਰਿਵਾਰ ਦਾ ਧੰਨਵਾਦ ਕਰਦਿਆਂ ਦੋਵਾਂ ਸਕੂਲਾਂ ਦੇ ਸਟਾਫ਼ ਵਲੋਂ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਦੇ ਯਤਨਾਂ ਬਾਰੇ ਵੀ ਚਾਨਣਾ ਪਾਇਆ | ਇਸ ਸਮੇਂ ਹਰਪਾਲ ਸਿੰਘ ਸਰਾਂ ਯੂ. ਐਸ. ਏ, ਗੁਰਦੁਆਰਾ ਕਮੇਟੀ ਪ੍ਰਧਾਨ ਦਿਲਬਾਗ ਸਿੰਘ, ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ, ਪ੍ਰੀਤਮਹਿੰਦਰ ਸਿੰਘ, ਤਪਿੰਦਰ ਸਿੰਘ, ਜੰਗ ਸਿੰਘ, ਪਿ੍ੰਸੀਪਲ ਹਰਦੇਵ ਸਿੰਘ, ਲੈਕਚਰਾਰ ਸੁਖਵਿੰਦਰ ਸਿੰਘ, ਲੈਕਚਰਾਰ ਪਰਮਜੀਤ ਕੌਰ, ਲੈਕਚਰਾਰ ਕੁਲਵਿੰਦਰ ਕੌਰ, ਕਮਲਜੀਤ ਕੌਰ, ਸਮਨਦੀਪ ਕੌਰ, ਹਰਪ੍ਰੀਤ ਕੌਰ, ਵਿਸ਼ਵਜੀਤ ਕੌਰ, ਮਨਪ੍ਰੀਤ ਕੌਰ, ਰਿਤਿਕਾ ਸਿੰਗਲਾ, ਸੁਖਪ੍ਰੀਤ ਸਿੰਘ, ਹਰਵਿੰਦਰ ਸਿੰਘ, ਸੁਖਦੀਪ ਸਿੰਘ, ਨੀਰਜ਼ ਵਰਮਾਂ, ਮਨਪ੍ਰੀਤ ਕੌਰ, ਅਮਨਦੀਪ ਕੌਰ, ਸੁਖਦੀਪ ਕੌਰ, ਪ੍ਰਾਇਮਰੀ ਸਕੂਲ ਮੁੱਖ ਅਧਿਆਪਕ ਸੁਰਿੰਦਰ ਕੌਰ, ਅਕਾਸ਼ਦੀਪ ਸਿੰਘ ਸਮੇਤ ਹੋਰ ਹਾਜ਼ਰ ਸਨ |