08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਵਿਚੋਂ ਚੋਰਾਂ ਨੇ ਲੈਂਟਰ ਵਾਲੀਆਂ ਪਲੇਟਾਂ ਕੀਤੀਆਂ ਚੋਰੀ <br/>

Ad Position 21
No active advertisement
ਅਜੀਤ ਡੈਸਕ 04-02-2026
ਫੁੱਲਾਂਵਾਲ, 3 ਫਰਵਰੀ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਪਿੰਡ ਦਾਦ ਦੇ ਗੁਰਦੁਆਰਾ ਭਾਈ ਬਾਲਾ ਜੀ ਵਿਖੇ ਬੀਤੀ ਰਾਤ ਚੋਰਾਂ ਵਲੋਂ ਗੁਰਦੁਆਰਾ ਸਾਹਿਬ ਦੀ ਨਵੀਂ ਬਣ ਰਹੀ ਇਮਾਰਤ ਵਿਚੋਂ ਹਜ਼ਾਰਾਂ ਰੁਪਏ ਮੁੱਲ ਦੀਆਂ ਲੋਹੇ ਵਾਲੀਆਂ ਲੈਂਟਰ ਦੀਆਂ ਪਲੇਟਾਂ ਚੋਰੀ ਕਰ ਲਈਆਂ ਗਈਆਂ | ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਚਰਨਜੀਤ ਸਿੰਘ ਅਤੇ ਮੈਨੇਜਰ ਗੁਰਮੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਸੇਵਾਦਾਰਾਂ ਦੀ ਰਿਹਾਇਸ਼ ਲਈ ਨਵੀਂ ਇਮਾਰਤ ਦੀ ਉਸਾਰੀ ਚੱਲ ਰਹੀ ਹੈ, ਜਿਸ ਦਾ ਬੀਤੀ ਕੱਲ੍ਹ ਹੀ ਲੈਂਟਰ ਪਾਇਆ ਗਿਆ ਸੀ ਅਤੇ 43 ਦੇ ਕਰੀਬ ਲੈਂਟਰ ਦੀ ਸ਼ਟਰਿੰਗ ਵਿਚ ਵਰਤੀਆਂ ਜਾਣ ਵਾਲੀਆਂ ਲੋਹੇ ਦੀਆਂ ਵੱਡੀਆਂ ਪਲੇਟਾਂ ਉੱਥੇ ਪਈਆਂ ਸਨ, ਜਿਨ੍ਹਾਂ ਨੂੰ ਅਣਪਛਾਤੇ ਚੋਰਾਂ ਵਲੋਂ ਬੀਤੀ ਰਾਤ ਚੋਰੀ ਕਰ ਲਿਆ ਗਿਆ ਹੈ, ਜਿਸ ਦੀ ਇਤਲਾਹ ਉਨ੍ਹਾਂ ਵਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਜਪੁ ਤਪੁ ਚੁਪਹਿਰਾ ਸਮਾਗਮ <br/> ਅਗਲੀ ਖ਼ਬਰ ਜਰਖੜ ਵਿਖੇ ਯੂ. ਐਸ. ਏ ਨਿਵਾਸੀਆਂ ਵਲੋਂ ਸਰਕਾਰੀ ਸਕੂਲ ਬੱਚਿਆਂ ਨੂੰ ਬੂਟਾਂ ਸਮੇਤ ਮਾਲੀ ਸਹਾਇਤਾ ਭੇਟ • ਸਮੂਹ ਐਨ. ਆਰ....
Ad Position 24