08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਬਾਬਾ ਮੁਕੰਦ ਸਿੰਘ ਸਕੂਲ ਡਾਬਾ ਦੇ ਵਿਦਿਆਰਥੀਆਂ ਵਲੋਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>

Ad Position 21
No active advertisement
ਬਾਬਾ ਮੁਕੰਦ ਸਿੰਘ ਸਕੂਲ ਡਾਬਾ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਮਹਿਲ ਸਿੰਘ, ਮੇਹਰ ਸਿੰਘ, ਜਸਵਿੰਦਰ ਸਿੰਘ, ਸੋਹਣ ਸਿੰਘ, ਪਿ੍ੰਸੀਪਲ ਹਰਪ੍ਰੀਤ ਸਿੰਘ ਅਤੇ ਹੋਰ | ਤਸਵੀਰ-ਕੁਲਵੰਤ ਸਿੰਘ ਸੱਪਲ <br/> 04-02-2026
ਡਾਬਾ/ਲੁਹਾਰਾ, 3 ਫਰਵਰੀ (ਕੁਲਵੰਤ ਸਿੰਘ ਸੱਪਲ)- ਬੀਤੇ ਦਿਨੀ 69ਵੀਆਂ ਸਕੂਲ ਖੇਡਾਂ ਗੱਤਕਾ ਅੰਤਰ ਰਾਜ ਕਪੂਰਥਲੇ ਵਿਖੇ ਕਰਵਾਈਆਂ ਗਈਆਂ | ਇਸ ਵਿਚ ਬਾਬਾ ਮੁਕੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਕੂਲ ਦੇ ਵਿਦਿਆਰਥੀ ਅੰਡਰ 17 ਲੜਕੀਆਂ ਸਿੰਗਲ ਸੋਟੀ ਟੀਮ ਵਿਚੋਂ ਦੂਜਾ ਸਥਾਨ ਤਮੰਨਾ, ਨਵਜੋਤ ਕੌਰ, ਬਸੰਤ ਨੇ ਹਾਸਿਲ ਕੀਤਾ ਅਤੇ ਸਿੰਗਲ ਸੋਟੀ ਵਿਅਕਤੀਗਤ ਤਮੰਨਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਨੈਸ਼ਨਲ ਸਕੂਲ ਖੇਡਾਂ ਗੱਤਕਾ ਜੋ ਕਿ ਛੱਤੀਸਗੜ੍ਹ ਰਾਏਪੁਰ ਵਿਖੇ ਹੋਈਆਂ, ਜਿਸ ਵਿੱਚੋਂ ਤਮੰਨਾ ਦਾ ਸਿੰਗਲ ਸੋਟੀ ਟੀਮ ਅਤੇ ਸਿੰਗਲ ਸੈਟੀ ਵਿਅਕਤੀਗਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਕੂਲ ਪਹੰੁਚਣ ਤੇ ਬੱਚਿਆਂ ਨੂੰ ਜੀ ਆਇਆਂ ਆਖਿਆ ਅਤੇ ਸੰਦੀਪ ਸਿੰਘ ਡੀ.ਪੀ.ਈ ਨੂੰ ਵੀ ਸਾਰੀ ਮੈਨੇਜਮੈਟ ਵੱਲੋ ਵਧਾਈ ਦਿੱਤੀ ਗਈ | ਇਸ ਮੌਕੇ ਪ੍ਰਧਾਨ ਮਹਿਲ ਸਿੰਘ, ਚੇਅਰਮੈਨ ਮੇਹਰ ਸਿੰਘ, ਜਨਰਲ ਸੈਕਟਰੀ ਜਸਵਿੰਦਰ ਸਿੰਘ, ਵਾਇਸ ਪ੍ਰਧਾਨ ਅਵਤਾਰ ਸਿੰਘ, ਵਾਈਸ ਪ੍ਰਧਾਨ ਸੋਹਣ ਸਿੰਘ, ਵਾਈਸ ਪ੍ਰਧਾਨ ਮਨਜੀਤ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਜਗਦੀਸ਼ ਸਿੰਘ, ਦਿਲਬਾਗ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ, ਮੈਂਬਰ ਪਰਮਜੀਤ ਸਿੰਘ, ਮੋਹਣ ਸਿੰਘ (ਸਾਰੇ ਮੈਂਬਰਾਂ) ਵੱਲੋਂ ਬੱਚਿਆਂ ਦੀ ਹੌਂਸਲਾ ਅਫਜਾਈ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਤੇ ਪਿ੍ੰਸੀਪਲ ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਖੇਡਾਂ ਖੇਡਣ ਲਈ ਪ੍ਰੇਰਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਪਲੇਸਮੈਂਟ ਕੈਂਪ ਲਗਾਇਆ <br/> ਅਗਲੀ ਖ਼ਬਰ ਸੰਤ ਈਸ਼ਰ ਸਿੰਘ ਸਕੂਲ ਵਿਖੇ ਗੁਰੂ ਰਵਿਦਾਸ ਜੈਅੰਤੀ ਮਨਾਈ <br/>
Ad Position 24