08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਪਲੇਸਮੈਂਟ ਕੈਂਪ ਲਗਾਇਆ <br/>

Ad Position 21
No active advertisement
ਵਿਦਿਆਰਥੀਆਂ ਨੂੰ ਜੁਆਇੰੰਨਿੰਗ ਪੱਤਰ ਦਿੰਦੇ ਹੋਏ ਹੀਰੋ ਸਾਈਕਲ ਲਿਮਟਿਡ ਦੇ ਨੁਮਾਇੰਦੇ ਸਚਿਨ ਸਹਿਗਲ ਹੈੱਡ ਐਡਮਨਿਸਟਰੇਸ਼ਨ, ਅੰਗਰੇਜ਼ ਰਾਮ ਭਾਵਨ ਦੇ ਨਾਲ ਸੰਸਥਾ ਦੇ ਬਲਜਿੰਦਰ ਸਿੰਘ ਡਿਪਟੀ ਡਾਇਰੈਕਟਰ ਕਮ ਪਿ੍ੰਸੀਪਲ, ਬਲਜਿੰਦਰ ਪਿ੍ੰਸੀਪਲ ਜੂਨੀਅਰ ਸਕੇਲ 'ਤੇ ਹੋਰ | ਤਸਵੀਰ-ਸੇਵਕ ਸਿੰਘ <br/> 04-02-2026
ਲੁਧਿਆਣਾ, 3 ਫਰਵਰੀ (ਜਤਿੰਦਰ ਭੰਬੀ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿਖੇ ਹੀਰੋ ਸਾਈਕਲ ਲਿਮਟਿਡ ਦੇ ਸੀ.ਈ.ਓ. ਆਦਿਤਿਆ ਮੁੰਜਾਲ ਵਲੋਂ ਫੇਰੀ ਪਾਈ ਗਈ | ਇਸ ਦੌਰਾਨ ਉਨ੍ਹਾਂ ਵਲੋਂ ਕੀਤੇ ਵਾਅਦੇ ਮੁਤਾਬਿਕ ਸੰਸਥਾ ਵਿਖੇ ਅੱਜ ਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਪਲੇਸਮੈਂਟ ਕੈਂਪ ਲਗਾਇਆ ਗਿਆ | ਇਸ ਮੌਕੇ ਹੀਰੋ ਸਾਈਕਲ ਲਿਮਟਿਡ ਦੇ ਨੁਮਾਇੰਦੇ ਸਚਿਨ ਸਹਿਗਲ ਹੈੱਡ ਐਡਮਨਿਸਟਰੇਸ਼ਨ ਅਤੇ ਉਨ੍ਹਾਂ ਦੀ ਟੀਮ ਮੈਂਬਰ ਅੰਗਰੇਜ਼ ਰਾਮ ਅਤੇ ਭਾਵਨਾ ਵੀ ਮੌਜੂਦ ਸਨ | ਉਨ੍ਹਾਂ ਵਲੋਂ ਵੈਲਡਰ ਟਰੇਡ ਦੇ ਸਿੱਖਿਆਰਥੀਆਂ ਦੀ ਚੋਣ ਕੀਤੀ ਗਈ | ਸਾਈਕਲ ਇੰਡਸਟਰੀ ਦੀ ਲੋੜ ਅਨੁਸਾਰ ਪਹਿਲੇ ਫ਼ੇਜ਼ ਵਿਚ ਸੰਸਥਾ ਦੇ ਕੁੱਲ 23 ਵਿਦਿਆਰਥੀਆਂ ਨੂੰ ਹੀਰੋ ਸਾਈਕਲ ਵਲੋਂ ਜੁਆਇੰਨਿੰਗ ਪੱਤਰ ਦਿੱਤੇ ਗਏ | ਇਨ੍ਹਾਂ ਸਿੱਖਿਆਰਥੀਆਂ ਨੂੰ 12 ਤੋਂ 15 ਹਜ਼ਾਰ ਵਿਚਕਾਰ ਤਨਖ਼ਾਹ ਦਿੱਤੀ ਜਾਵੇਗੀ | ਚੁਣੇ ਗਏ ਸਿੱਖਿਆਰਥੀਆਂ ਰਾਹੀਂ ਸੰਸਥਾ ਦੇ ਹੋਰ ਸਿੱਖਿਆਰਥੀਆਂ ਨੂੰ ਵੀ ਇੰਡਸਟਰੀ ਵਿਚ ਜਾਣ ਦੀ ਇੱਛਾ ਵਧੇਗੀ | ਇੰਡਸਟਰੀ ਵਿਚ ਆਧੁਨਿਕ ਮਸ਼ੀਨਰੀ ਨਾਲ ਕੰਮ ਕਰਨ ਨਾਲ ਸਿੱਖਿਆਰਥੀਆਂ ਵਿਚ ਸੰਸਥਾ ਦੇ ਬਲਜਿੰਦਰ ਸਿੰਘ ਡਿਪਟੀ ਡਾਇਰੈਕਟਰ ਕਮ ਪਿ੍ੰਸੀਪਲ, ਬਲਜਿੰਦਰ ਪਿ੍ੰਸੀਪਲ ਜੂਨੀਅਰ ਸਕੇਲ, ਗੁਰਪਿੰਦਰ ਸਿੰਘ ਪਲੇਸਮੈਂਟ ਅਫ਼ਸਰ, ਲਖਵੀਰ ਸਿੰਘ ਸਹਾਇਕ ਪਲੇਸਮੈਂਟ ਅਫ਼ਸਰ, ਮਿਸ ਨੇਹਾ ਪਲੇਸਮੈਂਟ ਕੋਆਰਡੀਨੇਟਰ ਟਾਟਾ ਗਰੁੱਪ ਵੀ ਹਾਜ਼ਰ ਸਨ | ਸਮੂਹ ਸਟਾਫ਼ ਆਈ.ਟੀ.ਆਈ. ਵਲੋਂ ਹੀਰੋ ਸਾਈਕਲ ਲਿਮਟਿਡ ਵਲੋਂ ਚੁਣੇ ਗਏ ਸਿੱਖਿਆਰਥੀਆਂ ਲਈ ਆਦਿਤਿਆ ਮੁੰਜਾਲ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮਾਡਲ ਟਾਊਨ ਕਲੱਬ ਦੀਆਂ ਚੋਣਾਂ ਲਈ ਚਾਵਲਾ ਚੇਅਰਮੈਨ ਨਿਯੁਕਤ <br/> ਅਗਲੀ ਖ਼ਬਰ ਬਾਬਾ ਮੁਕੰਦ ਸਿੰਘ ਸਕੂਲ ਡਾਬਾ ਦੇ ਵਿਦਿਆਰਥੀਆਂ ਵਲੋਂ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24