15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਸ਼ਬ-ਏ-ਬਰਾਤ ਦੀ ਰਾਤ ਸ਼ਹਿਰ ਭਰ ਦੀਆਂ ਮਸਜਿਦਾਂ 'ਚ ਲੱਖਾਂ ਮੁਸਲਮਾਨਾਂ ਨੇ ਨਮਾਜ਼ ਅਦਾ ਕਰ ਮੰਗੀਆ ਦੁਆਵਾਂ <br/>

Ad Position 21
No active advertisement
ਅਜੀਤ ਡੈਸਕ 05-02-2026
ਲੁਧਿਆਣਾ, 4 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸਲਾਮੀ ਮਹੀਨੇ ਸ਼ਾਬਾਨ ਦੀ ਪਵਿੱਤਰ ਰਾਤ ਸ਼ਬ - ਏ - ਬਰਾਤ ਦੇ ਮੌਕੇ 'ਤੇ ਫੀਲਡ ਗੰਜ ਚੌਂਕ ਵਿਖੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਭਰ ਦੀਆਂ ਸਾਰੀਆਂ ਮਸਜਿਦਾਂ 'ਚ ਰਾਤ ਭਰ ਲੱਖਾਂ ਮੁਸਲਮਾਨਾਂ ਨੇ ਨਮਾਜ ਅਦਾ ਕਰ ਦੁਆਵਾਂ ਮੰਗਿਆ ਅਤੇ ਸ਼ਹਿਰ ਦੇ ਕਬਰਸਤਾਨਾਂ 'ਚ ਜਾਕੇ ਆਪਣੇ ਪਿਆਰੀਆਂ ਦੀਆਂ ਕਬਰਾਂ 'ਤੇ ਫਾਤੀਹਾ ਪੜ੍ਹੀ | ਇਸ ਮੌਕੇ 'ਤੇ ਜਾਮਾ ਮਸਜਿਦ ਦੇ ਬਾਹਰ ਸ਼ਾਹਪੁਰ ਰੋਡ 'ਤੇ ਹੋਏ ਮੁੱਖ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮਦਰਸਾ ਜਾਮਿਆ ਹਬੀਬਿਆ ਦਾਰੁਲ ਉਲੂਮ ਲੁਧਿਆਣਾ 'ਚ ਪੜ ਕੇ ਕੁਰਆਨ ਸ਼ਰੀਫ ਹਿਫਜ (ਜੁਬਾਨੀ ਯਾਦ) ਕਰਨ ਵਾਲੇ ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ | ਇਸ ਮੌਕੇ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦੀ ਰਾਤ ਆਪਣੇ ਰੱਬ ਤੋਂ ਮਾਫੀ ਦੇ ਨਾਲ ਨੇਕੀ ਦਾ ਪੱਕਾ ਇਰਾਦਾ ਕਰਣ ਦੀ ਜ਼ਰੂਰਤ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ 'ਚ ਇਹ ਮਦਰਸਾ ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਥਾਪਿਤ ਕੀਤਾ ਸੀ ਤੇ ਅੱਜ ਇਸ ਮਦਰਸੇ ਦੇ ਪੜੇ ਬੱਚੇ ਸੂਬੇ ਭਰ ਦੀ ਬਹੁਤ ਸਾਰੀਆਂ ਮਸਜਿਦਾਂ 'ਚ ਨਮਾਜ ਅਦਾ ਕਰਵਾ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਔਰਤ ਸਮੇਤ ਦੋ ਨੇ ਕੀਤੀ ਖੁਦਕੁਸ਼ੀ <br/> ਅਗਲੀ ਖ਼ਬਰ ਲੁਧਿਆਣਾ ਦੇ ਅਕਾਲੀ ਆਗੂਆਂ ਨੇ ਮਜੀਠੀਆ ਨਾਲ ਕੀਤੀ ਮੁਲਾਕਾਤ <br/>
Ad Position 24