ਲੁਧਿਆਣਾ, 6 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਮਹਿਲਾਵਾਂ ਦੀ ਅਗਵਾਈ ਸ਼ਕਤੀ ਨੰੂ ਇਕ ਨਵਾਂ ਮੋੜ ਮਿਲਿਆ ਹੈ | ਅੱਜ ਹਰ ਖੇਤਰ ਰਾਜਨੀਤੀ, ਸਿੱਖਿਆ, ਖੇਡਾਂ ਜਾਂ ਪ੍ਰਸ਼ਾਸਨ ਆਦਿ ਵਿਚ ਮਹਿਲਾਵਾਂ ਨੇ ਆਪਣੀ ਮਜ਼ਬੂਤ ਛਾਪ ਛੱਡੀ ਹੈ | ਇਸੀ ਲੜੀ ਵਿਚ ਮਹਾਂਨਗਰ ਨੰੂ ਵੀ ਤਰੱਕੀ ਦੀ ਦਿਸ਼ਾ ਵਿਚ ਅੱਗੇ ਵਧਾਉਣ ਦਾ ਇਕ ਮਹੱਤਵਪੂਰਨ ਮੌਕਾ ਮਿਲਿਆ ਹੈ | ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਹਨ, ਜਿਨ੍ਹਾਂ ਦੇ ਨਾਲ ਹੀ ਹਾਲ ਹੀ ਵਿਚ ਨਗਰ ਨਿਗਮ ਦੀ ਕਮਿਸ਼ਨਰ ਵਜੋਂ ਮਹਿਲਾ ਆਈਏਐਸ ਅਧਿਕਾਰੀ ਡਾ. ਨੀਤੂ ਕਤਿਆਲ ਗੁਪਤਾ ਦੀ ਨਿਯੁਕਤੀ ਕੀਤੀ ਗਈ ਹੈ | ਇਸ ਤਰ੍ਹਾਂ ਮਹਾਂਨਗਰ ਦੇ ਵਿਕਾਸ ਦੀ ਜ਼ਿੰਮੇਵਾਰੀ ਦੋ ਮਹਿਲਾਵਾਂ ਦੇ ਮੋਢਿਆਂ 'ਤੇ ਆ ਗਈ ਹੈ | ਇਸ ਪਾਸੇ ਸ਼ਹਿਰ ਦੇ ਵਿਕਾਸ ਨੰੂ ਨਵੀ ਰਫਤਾਰ ਦੇਣਾ ਇਕ ਵੱਡੀ ਚੁਣੌਤੀ ਹੈ ਤਾਂ ਦੂਜੇ ਪਾਸੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਆਪਣੇ ਮੇਅਰ ਕਾਲ ਵਿਚ ਇਸ ਚੁਣੌਤੀ ਨੰੂ ਪੂਰੇ ਤਰ੍ਹਾਂ ਸਵੀਕਾਰਦੇ ਨਜ਼ਰ ਆ ਰਹੇ ਹਨ | ਦੂਜੇ ਪਾਸੇ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਪਹਿਲਾਂ ਵੀ ਲੁਧਿਆਣਾ ਵਿਚ ਨਗਰ ਨਿਗਮ ਦੀ ਐਡੀਸ਼ਨਲ ਕਮਿਸ਼ਨਰ ਵਜੋਂ ਸੇਵਾ ਨਿਭਾ ਚੁੱਕੇ ਹਨ, ਜਿਸ ਨਾਲ ਉਹ ਸ਼ਹਿਰ ਦੀਆਂ ਸਮੱਸਿਆਵਾਂ 'ਤੇ ਲੋੜਾਂ ਨਾਲ ਚੰਗੀ ਤਰ੍ਹਾਂ ਜਾਣੂ ਹਨ | ਕੁਲ ਮਿਲਾਕੇ ਕਿਹਾ ਜਾ ਸਕਦਾ ਹੈ ਕਿ ਦੋਵੇਂ ਮਹਿਲਾਵਾਂ ਲਈ ਸ਼ਹਿਰ ਦੇ ਵਿਕਾਸ ਨੰੂ ਅੱਗੇ ਵਧਾਉਣ ਅਤੇ ਨਗਰ ਨਿਗਮ ਵਿਚ ਚੱਲ ਰਹੇ ਭਿ੍ਸ਼ਟਾਚਾਰ ਤੇ ਨਕੇਲ ਕੱਸਣ ਦਾ ਇਹ ਇਕ ਵੱਡਾ ਮੌਕਾ ਹੈ | ਹੁਣ ਦੇਖਣਾ ਇਹ ਹੈ ਕਿ ਕੀ ਇਹ ਜੋੜੀ ਵਾਕਈ ਕਮਾਲ ਕਰ ਸਕੇਗੀ ਜਾਂ ਨਹੀਂ, ਇਸਦਾ ਜਵਾਬ ਆਉਣ ਵਾਲਾ ਸਮਾਂ ਹੀ ਦੇਵੇੇਗਾ |