22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜ਼ਿਲ੍ਹਾ ਪ੍ਰਸ਼ਾਸਨ ਦੇ ਉਦਾਸੀਨ ਰਵੱਈਏ ਕਾਰਨ ਬੁੱਢੇ ਦਰਿਆ ਦੀ ਸਮੱਸਿਆ ਦਾ ਨਹੀਂ ਹੋ ਰਿਹਾ ਹੱਲ <br/>

Ad Position 21
No active advertisement
ਬੁੱਢੇ ਦਰਿਆ ਵਿਚ ਪੈ ਰਿਹਾ ਡਾਇੰਗਾਂ ਦਾ ਕਾਲਾ ਪਾਣੀ, ਨਾਲ ਦੀ ਤਸਵੀਰ 'ਚ ਦਰਿਆ 'ਚ ਪੈ ਰਹੇ ਰੰਗਦਾਰ ਪਾਣੀ ਦਾ ਦਿ੍ਸ਼ | ਅਜੀਤ ਤਸਵੀਰਾਂ <br/> 24-02-2026
ਜਤਿੰਦਰ ਭੰਬੀ
ਭਾਮੀਆਂ/ਲੁਧਿਆਣਾ, 23 ਫਰਵਰੀ–ਬੁੱਢੇ ਦਰਿਆ ਦੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ ਲੈ ਪਿਛਲੇ ਲੰਬੇ ਸਮੇਂ ਤੋਂ ਜਿੱਥੇ ਸਿਆਸਤ ਹੁੰਦੀ ਆ ਰਹੀ ਹੈ, ਉਥੇ ਹੀ ਸਮਾਜ ਸੇਵੀ ਜਥੇਬੰਦੀਆਂ ਵਲੋਂ ਬੁੱਢੇ ਦਰਿਆ ਦੇ ਪ੍ਰਦੂਸ਼ਿਤ ਪਾਣੀ ਲਈ ਕੁੱਝ ਰੰਗਾਈ ਇਕਾਈਆਂ, ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਨਗਰ ਨਿਗਮ ਦੀ ਕਥਿਤ ਮਿਲੀਭੁਗਤ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ | ਇਸ ਸਭ ਦੇ ਵਿਚਾਲੇ ਹੀ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਵੀ ਪਿਛਲੇ ਲਗਭਗ ਸਾਲ, ਡੇਢ ਸਾਲ ਤੋਂ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਕਾਰ ਸੇਵਾ ਚਲਾਈ ਜਾ ਰਹੀ ਹੈ, ਜਿਸ ਦੇ ਤਹਿਤ ਬੁੱਢੇ ਦਰਿਆ ਦੀ ਗਾਰ ਨੂੰ ਸਾਫ਼ ਕਰਨ, ਡੇਅਰੀਆਂ ਦਾ ਗੋਬਰ, ਰਹਿੰਦ-ਖੂੰਹਦ ਨੂੰ ਬੁੱਢੇ ਦਰਿਆ 'ਚ ਪੈਣ ਤੋਂ ਰੋਕਣ ਅਤੇ ਦਰਿਆ ਦੇ ਕਿਨਾਰਿਆਂ ਉਪਰ ਦਰਖ਼ਤ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ | ਸੰਤ ਸੀਚੇਵਾਲ ਵਲੋਂ ਲਗਾਤਾਰ ਨਗਰ ਨਿਗਮ, ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਸਮੇਂ-ਸਮੇਂ ਉਪਰ ਮੀਟਿੰਗਾਂ ਕਰਕੇ ਝਾੜ ਵੀ ਪਾਈ ਜਾ ਰਹੀ ਹੈ, ਪਰ ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਬੁੱਢੇ ਦਰਿਆ ਦਾ ਪਾਣੀ ਸਾਫ਼ ਨਹੀਂ ਹੋ ਪਾ ਰਿਹਾ, ਜਿਸ ਲਈ ਸੀਵਰੇਜ ਟਰੀਟਮੈਂਟ ਪਲਾਂਟ (ਐਸ.ਟੀ.ਪੀ.), ਡੇਅਰੀਆਂ ਦਾ ਗੋਬਰ, ਰਹਿੰਦ-ਖੂੰਹਦ ਅਤੇ ਕੁੱਝ ਰੰਗਾਈ ਇਕਾਈਆਂ ਬਰਾਬਰ ਦੀਆਂ ਜ਼ਿੰਮੇਵਾਰ ਹਨ | ਸ਼ਹਿਰ ਦੇ ਸੀਵਰੇਜ ਦੇ ਪਾਣੀ ਨੂੰ ਸੋਧ ਕੇ ਬੁੱਢੇ ਦਰਿਆ 'ਚ ਸੁੱਟਣ ਲਈ ਸੈਂਕੜੇ ਕਰੋੜ ਰੁਪਏ ਖ਼ਰਚ ਕਰਕੇ ਲਗਾਏ ਐਸ.ਟੀ.ਪੀ. ਅਤੇ ਰੰਗਾਈ ਇਕਾਈਆਂ ਦਾ ਪਾਣੀ ਸੋਧਣ ਲਈ ਲਗਾਏ ਕਾਮਨ ਇੰਨਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਵੀ ਬੁੱਢੇ ਦਰਿਆ ਦੇ ਜ਼ਹਿਰੀਲੇ ਅਤੇ ਪ੍ਰਦੂਸ਼ਿਤ ਪਾਣੀ ਦੀ ਸਮੱਸਿਆ ਦਾ ਹੱਲ ਕਰਨ 'ਚ ਅਸਫਲ ਸਾਬਤ ਹੋਏ ਹਨ |
ਕੌਮੀ ਗਰੀਨ ਟਿ੍ਬਿਊਨਲ 'ਚ ਚੱਲ ਰਹੇ ਨੇ ਕੇਸ
ਬੁੱਢੇ ਦਰਿਆ ਦੇ ਪ੍ਰਦੂਸ਼ਿਤ ਅਤੇ ਜ਼ਹਿਰੀਲੇ ਪਾਣੀ ਨੂੰ ਲੈ ਕੇ ਪੀ.ਪੀ.ਸੀ.ਬੀ., ਨਗਰ ਨਿਗਮ, ਸਿੰਚਾਈ ਵਿਭਾਗ ਅਤੇ ਸੂਬਾ ਸਰਕਾਰ ਵਲੋਂ ਵਿਖਾਈ ਜਾਣ ਵਾਲੀ ਕਥਿਤ ਉਦਾਸੀਨਤਾ ਦੇ ਖ਼ਿਲਾਫ਼ ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਵਲੋਂ ਕਈ ਪਟੀਸ਼ਨਾਂ ਕੌਮੀ ਗਰੀਨ ਟਿ੍ਬਿਊਨਲ (ਐਨ.ਜੀ.ਟੀ.) 'ਚ ਪਾਈਆਂ ਹੋਈਆਂ ਹਨ ਅਤੇ ਕਈ ਕੇਸਾਂ ਦੀ ਸੁਣਵਾਈ ਐਨ.ਜੀ.ਟੀ. ਵਲੋਂ ਕੀਤੀ ਜਾ ਰਹੀ ਹੈ | ਜਿਨ੍ਹਾਂ ਤੋਂ ਬੁੱਢੇ ਦਰਿਆ ਦੀ ਇਸ ਗੰਭੀਰ ਅਤੇ ਵਿਕਰਾਲ ਹੋ ਚੁੱਕੀ ਸਮੱਸਿਆ ਦੀ ਪਛਾਣ ਤਾਂ ਹੁੰਦੀ ਹੈ, ਪਰ ਹੱਲ ਕੋਈ ਵੀ ਹੁੰਦਾ ਵਿਖਾਈ ਨਹੀਂ ਦੇ ਰਿਹਾ |
ਬੁੱਢੇ ਦਰਿਆ ਦੀ ਸਮੱਸਿਆ ਬਣੇ ਚੋਣ ਮੁੱਦਾ ਤਾਂ ਹੱਲ ਸੰਭਵ-ਸੋਖੀ
ਬੁੱਢੇ ਦਰਿਆ ਦੀ ਇਸ ਸਮੱਸਿਆ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਉੱਘੇ ਕਾਰੋਬਾਰੀ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਇਸ ਸਮੱਸਿਆ ਦਾ ਹੱਲ ਉਦੋਂ ਤੱਕ ਸੰਭਵ ਵਿਖਾਈ ਨਹੀਂ ਦਿੰਦਾ, ਜਦੋਂ ਤੱਕ ਇਹ ਚੋਣ ਮੁੱਦਾ ਨਹੀਂ ਬਣਦਾ ਅਤੇ ਸ਼ਹਿਰ ਦੇ ਵੋਟਰ ਚੋਣਾਂ ਸਮੇਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਕੋਲੋਂ ਬੁੱਢੇ ਦਰਿਆ ਦੀ ਸਮੱਸਿਆ ਅਤੇ ਹੱਲ ਨੂੰ ਲੈ ਕੇ ਤਿੱਖੇ ਸਵਾਲ ਕਰਦੇ ਹੋਏ ਕਟਹਿਰੇ 'ਚ ਖੜ੍ਹਾ ਨਹੀਂ ਕਰਦੇ |
ਕੌਮੀ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਦੀ ਨਹੀਂ ਹੋ ਰਹੀ ਪਾਲਣਾ-ਬੈਨੀਪਾਲ
ਬੁੱਢੇ ਦਰਿਆ ਦੇ ਪ੍ਰਦੂਸ਼ਿਤ ਹੋ ਰਹੇ ਪਾਣੀ ਨੂੰ ਲੈ ਕੇ ਪੀ.ਏ.ਸੀ. ਦੇ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਮਨਿੰਦਰਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਬੁੱਢੇ ਦਰਿਆ ਨੂੰ ਲੈ ਕੇ ਐਨ.ਜੀ.ਟੀ. ਵਲੋਂ ਕੀਤੀਆਂ ਗਈਆਂ ਹਦਾਇਤਾਂ ਦੀ ਡਾਇੰਗ ਯੂਨਿਟਾਂ ਵਲੋਂ ਪਾਲਣਾ ਨਾ ਕਰਨ ਕਰਕੇ ਅਤੇ ਸਬੰਧਿਤ ਵਿਭਾਗ ਵਲੋਂ ਆਪਣੇ ਫ਼ਰਜ਼ਾਂ ਦੀ ਸਹੀ ਵਰਤੋਂ ਨਾ ਕਰਨ ਕਰਕੇ ਦਿਨ-ਬ-ਦਿਨ ਬੁੱਢੇ ਦਰਿਆ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ ਹੈ, ਜਿਸ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਫੈਲਣ ਦਾ ਵੀ ਖ਼ਦਸ਼ਾ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਦੋ ਦਿਨਾਂ ਪੁਸਤਕ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਕਾਂਗਰਸ ਦੀ ਬਰਨਾਲਾ ਰੈਲੀ ਇਕ ਟਰੇਲਰ, 27 'ਚ ਦਿਖਾਵਾਂਗੇ ਫ਼ਿਲਮ-ਬੈਂਸ
Ad Position 24