ਲੁਧਿਆਣਾ, 26 ਫਰਵਰੀ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਅਰਥ ਸ਼ਾਸਤਰ ਅਤੇ ਸਮਾਜ ਵਿਗਿਆਨ ਵਿਭਾਗ ਵਿਚ ਐਮ.ਐਸ.ਸੀ. ਦੇ ਵਿਦਿਆਰਥੀ ਮਨਦੀਪ ਸਿੰਘ ਸਰਾਂ ਨੂੰ ਬੀਤੇ ਦਿਨੀਂ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਨਿਸਟੇ੍ਰਸ਼ਨ ਚੰਡੀਗੜ੍ਹ ਵਿਖੇ ਕਰਵਾਈ ਗਲੋਬਲ ਐਗਰੀਕਲਚਰ ਕਾਨਫ਼ਰੰਸ 2026 ਵਿਚ ਯੁਵਾ ਖੋਜ ਐਕਸੀਲੈਂਸ ਐਵਾਰਡ ਨਾਲ ਸਨਮਾਨਿਆ ਗਿਆ | ਇਸੇ ਵਿਦਿਆਰਥੀ ਨੂੰ 2025 ਵਿਚ ਯੁਵਾ ਖੇਤੀ ਅਰਥ ਸ਼ਾਸਤਰੀ ਐਵਾਰਡ ਅਤੇ 2024 ਵਿਚ ਸਰਵੋਤਮ ਖ਼ੋਜੀ ਐਵਾਰਡ ਲਈ ਵੱਖ-ਵੱਖ ਕਾਨਫ਼ਰੰਸਾਂ ਨੇ ਚੁਣਿਆ ਸੀ | ਮਨਦੀਪ ਸਿੰਘ ਸਰਾਂ ਦੀ ਇਸ ਪ੍ਰਾਪਤੀ ਲਈ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਹਾਰਦਿਕ ਵਧਾਈ ਪੇਸ਼ ਕੀਤੀ |