ਡਾਬਾ/ਲੁਹਾਰਾ, 26 ਫਰਵਰੀ (ਕੁਲਵੰਤ ਸਿੰਘ ਸੱਪਲ)-ਪÏਣਾਹਾਰੀ ਕਲੱਬ ਵਲੋਂ ਮਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਮੁਹੱਲਾ ਬਸੰਤ ਨਗਰ ਗਲੀ ਨੰਬਰ 12 ਰੇਰੂ ਸਾਹਿਬ ਰੋਡ ਲੁਹਾਰਾ ਵਿਖੇ ਪੰਜਵਾਂ ਸ਼ਿਵ ਵਿਆਹ ਅਤੇ ਭੰਡਾਰਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਮÏਕੇ ਰਾਤ ਦੇ ਜਾਗਰਣ ਵਿਚ ਸਿਮਰਨ ਖ਼ਾਨ, ਅਮਨ ਸ਼ਰਮਾ, ਰਜਿੰਦਰ ਬਿੱਟਾ, ਪ੍ਰੀਤ ਮਸਤ ਮÏਲਾ, ਟੋਨੀ ਕਪੂਰ ਦੀ ਪਾਰਟੀ ਨੇ ਭਗਵਾਨ ਸ਼ਿਵ ਜੀ ਦੇ ਗੁਣਗਾਨ ਕੀਤਾ | ਹਲਕੇ ਦੇ ਕੌਂਸਲਰ ਸਤਨਾਮ ਸਿੰਘ ਢਿੱਲੋਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਭਾਈਚਾਰਕ ਸਾਂਝ ਅਤੇ ਭਗਤੀ ਭਾਵਨਾ ਪੈਦਾ ਹੋਵੇ | ਉਨ੍ਹਾਂ ਕਿਹਾ ਕਿ ਕਲੱਬ ਮੈਂਬਰਾਂ ਵਲੋਂ ਹਰੇਕ ਸਾਲ ਇਹ ਕਾਰਜ ਕਰਵਾਇਆ ਜਾਂਦਾ ਹੈ, ਜੋ ਕਿ ਸ਼ਲਾਘਾਯੋਗ ਹੈ | ਇਸ ਮÏਕੇ ਭੰਡਾਰਾ ਵੀ ਅਤੁੱਟ ਵਰਤਾਇਆ ਗਿਆ ਅਤੇ ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮÏਕੇ ਜਤਿੰਦਰ ਸਿੰਘ ਲੱਖਾ, ਕਰਮ ਸਿੰਘ ਕੋਮਲ, ਰਵਿੰਦਰ ਸਿੰਘ ਰਵੀ, ਹਰਜੀਤ ਸਿੰਘ, ਕਮਲਜੀਤ ਸਿੰਘ ਨਿਊਟਰਾ, ਜੋਗਿੰਦਰ ਸਿੰਘ ਜੱਗਾ, ਹਰਜੋਤ ਸਿੰਘ, ਸੇਵਕ ਸਿੰਘ, ਲਖਵਿੰਦਰ ਸਿੰਘ, ਜਗਤਾਰ ਸਿੰਘ ਤਾਰੀ, ਚੰਨਣ ਸਿੰਘ ਆਦਿ ਹਾਜ਼ਰ ਸਨ |