ਅਧਿਕਾਰੀਆਂ ਦੀ ਸੁਸਤੀ ਦੇ ਚਲਦੇ ਗਿੱਲ ਰੋਡ ਦਾਣਾ ਮੰਡੀ ਦਾ ਵਜੂਦ ਖ਼ਤਮ ਹੋਣ ਕਿਨਾਰੇ
ਅਜੀਤ ਡੈਸਕ
11-03-2026
ਲੁਧਿਆਣਾ, 10 ਮਾਰਚ-ਮਹਾਂਨਗਰ ਸ਼ਹਿਰ ਦੀਆਂ ਦੋ ਵੱਡੀਆਂ ਮੰਡੀਆਂ ਵਿਚੋਂ ਇਕ ਗਿੱਲ ਰੋਡ ਦਾਣਾ ਮੰਡੀ ਹੈ, ਜਿਸ ਅੰਦਰ ਅਤੇ ਆਸ-ਪਾਸ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ¢ ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਨੂੰ ਲੈ ਕੇ ਮਾਰਕੀਟ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਈ ਵੀ ਦਿਲਚਸਪੀ ਨਹੀਂ ਦਿਖਾ ਰਿਹਾ ਹੈ¢ ਗਿੱਲ ਰੋਡ ਦਾਣਾ ਮੰਡੀ ਦੇ ਅੰਦਰ ਬਣਿਆ ਵੱਡਾ ਸ਼ੈੱਡ, ਜੋ ਕਿ ਫ਼ਸਲਾਂ ਦੀ ਸਾਂਭ-ਸੰਭਾਲ ਅਤੇ ਮੀਂਹ ਤੋਂ ਫ਼ਸਲਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਬਣਾਇਆ ਗਿਆ ਹੈ, ਪਰ ਇਸ ਦੇ ਉਲਟ ਇਹ ਸ਼ੈੱਡ ਹਮੇਸ਼ਾ ਹੀ ਸੀਮਿੰਟ ਵਾਲੇ ਟਿੱਪਰਾਂ ਨੂੰ ਸਾਂਭਦਾ ਨਜ਼ਰ ਆਉਂਦਾ ਹੈ¢ ਇਸ ਸ਼ੈੱਡ ਹੇਠਾਂ ਹਮੇਸ਼ਾ ਹੀ ਸੀਮੈਂਟ ਵਾਲੇ ਟਿੱਪਰ, ਟਰਾਲੇ, ਪ੍ਰਾਈਵੇਟ ਟੈਕਸੀ, ਕਾਰਾਂ ਅਤੇ ਹੋਰ ਆਵਾਜਾਈ ਵਾਲੇ ਵਪਾਰਕ ਵਾਹਨ ਖੜੇ੍ਹ ਹੀ ਰਹਿੰਦੇ ਹਨ¢ ਗਿੱਲ ਰੋਡ ਦਾਣਾ ਮੰਡੀ ਅੰਦਰ ਹੀ ਜ਼ਿਲ੍ਹਾ ਮੰਡੀ ਅਫ਼ਸਰ ਦਾ ਦਫ਼ਤਰ ਵੀ ਹੈ ਅਤੇ ਦਫ਼ਤਰ ਆਉਣ-ਜਾਣ ਵੇਲੇ ਸਾਰੇ ਹੀ ਵੱਡੇ-ਛੋਟੇ ਅਧਿਕਾਰੀ ਇਸ ਸ਼ੈੱਡ ਦੇ ਸਾਹਮਣੇ ਹੋ ਕੇ ਹੀ ਲੰਘਦੇ ਹਨ¢ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰੇ ਅਧਿਕਾਰੀ ਇਸ ਸ਼ੈੱਡ ਹੇਠਾਂ ਨਾਜਾਇਜ਼ ਕਬਜ਼ਾ ਕਰਕੇ ਖੜੇ ਸੀਮੈਂਟ ਦੇ ਟਿੱਪਰ ਟਰਾਲੇ ਤੇ ਹੋਰ ਗੱਡੀਆਂ ਨੂੰ ਰੋਕਣ ਵਿਚ ਸ਼ਾਇਦ ਹੀ ਕਦੇ ਕੋਈ ਕਾਰਵਾਈ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਣ¢ ਜੇਕਰ ਇਹ ਮੰਨ ਲਿਆ ਜਾਵੇ ਕਿ ਉਚ ਅਧਿਕਾਰੀਆਂ ਵਲੋਂ ਨਾਜਾਇਜ਼ ਕਬਜ਼ੇ ਖ਼ਤਮ ਕਰਨ ਲਈ ਚਿੱਠੀਆਂ ਜਾਰੀ ਕੀਤੀਆਂ ਜਾਂਦੀਆਂ ਹਨ ਤਾਂ ਉਹ ਸਿਰਫ਼ ਕਿਤਾਬਾਂ 'ਚ ਹੀ ਸੀਮਤ ਰਹਿ ਜਾਂਦੀਆਂ ਹਨ ਕਿਉਂਕਿ ਗਰਮੀ ਹੋਵੇ ਜਾਂ ਸਰਦੀ ਸਾਰਾ ਸਾਲ ਸ਼ੈੱਡ ਹੇਠਾਂ ਤੇ ਆਸ-ਪਾਸ ਇਹ ਨਾਜਾਇਜ਼ ਕਬਜ਼ਾਧਾਰੀ ਕਿਸੇ ਦੀ ਕੋਈ ਪ੍ਰਵਾਹ ਨਹੀਂ ਕਰਦੇ ਤੇ ਆਪਣਾ ਤੋਰੀ-ਫੁਲਕਾ ਚਲਾਉਂਦੇ ਰਹਿੰਦੇ ਹਨ¢ ਇਨ੍ਹਾਂ ਸੀਮਿੰਟ ਵਾਲੇ ਟਿੱਪਰਾਂ ਕਰਕੇ ਮੰਡੀ ਵਿਚ ਫੜ ਦੇ ਹਾਲਤ ਵੀ ਖ਼ਰਾਬ ਹੋ ਚੁੱਕੀ ਹੈ | ਸ਼ੈੱਡ ਦੇ ਆਸ-ਪਾਸ ਬਣੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਹਨ¢ ਮੀਂਹ ਵਾਲੇ ਦਿਨਾਂ ਵਿਚ ਇਹਨਾਂ ਸੜਕਾਂ ਉਪਰ ਪਾਣੀ ਖੜ੍ਹਾ ਹੋ ਜਾਂਦਾ ਹੈ¢ ਦਾਣਾ ਮੰਡੀ ਦੇ ਅੰਦਰ ਸਫ਼ਾਈ ਪ੍ਰਬੰਧ ਤਾਂ ਬਿਲਕੁਲ ਹੀ ਨਾ ਮਾਤਰ ਹਨ¢ ਦਾਣਾ ਮੰਡੀ ਦੇ ਅੰਦਰ ਕੂੜਾ ਅਤੇ ਗੰਦਗੀ ਬੁਰੀ ਤਰ੍ਹਾਂ ਫੈਲੀ ਹੋਈ ਹੈ¢ ਦਾਣਾ ਮੰਡੀ ਅੰਦਰਲੀ ਫੁੱਟਪਾਥ ਅਤੇ ਗਰੀਨ ਬੈਲਟ ਉਪਰ ਵੀ ਨਾਜਾਇਜ਼ ਕਬਜ਼ਾਧਾਰੀਆਂ ਨੇ ਆਪਣੇ ਕਬਜ਼ੇ ਕੀਤੇ ਹੋਏ ਹਨ | ਇਕ ਪਾਸੇ ਤਾਂ ਪੰਜਾਬ ਸਰਕਾਰ ਕਿਸਾਨਾਂ ਦੀ ਹਮਦਰਦ ਅਤੇ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ, ਪਰ ਦੂਜੇ ਪਾਸੇ ਕਿਸਾਨਾਂ ਵਲੋਂ ਆਪਣੀ ਪੁੱਤਾਂ ਵਾਂਗੂ ਪਾਲੀ ਫ਼ਸਲ ਨੂੰ ਵੇਚਣ ਲਈ ਬਣਾਈਆਂ ਮੰਡੀਆਂ ਦੀ ਸਾਂਭ-ਸੰਭਾਲ ਕਰਨ ਵਿਚ ਅਸਮਰਥ ਦਿਖਾਈ ਦੇ ਰਹੀ ਹੈ¢ ਦਾਣਾ ਮੰਡੀ ਦੇ ਹਾਲਾਤ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜੇਕਰ ਸੰਬੰਧਿਤ ਉਚ ਅਧਿਕਾਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਦਾਣਾ ਮੰਡੀ ਨੂੰ ਲੈ ਕੇ ਇਹੀ ਮਤਰੇਈ ਮਾਂ ਵਾਲਾ ਵਰਤਾਓ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਇਕਲੌਤੀ ਗਿੱਲ ਰੋਡ ਦਾਣਾ ਮੰਡੀ ਦਾ ਵਜੂਦ ਖ਼ਤਮ ਹੋ ਜਾਵੇਗਾ ਅਤੇ ਨਾਜਾਇਜ਼ ਕਬਜ਼ਾਧਾਰੀ ਕਰੋੜਾਂ/ਅਰਬਾਂ ਰੁਪਏ ਦੀ ਇਸ ਪ੍ਰਾਪਰਟੀ ਨੂੰ ਸਰਕਾਰੀ ਸੁਸਤੀ ਦੇ ਚੱਲਦਿਆਂ ਕਬਜ਼ੇ ਕਰਕੇ ਮਿੱਟੀ ਦੇ ਭਾਅ ਡਕਾਰ ਜਾਣਗੇ¢