11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਵਿਸ਼ੇਸ਼ ਲੋੜਾਂ ਵਾਲੇ ਯਾਤਰੀਆਂ ਲਈ ਲੁਧਿਆਣਾ ਬੱਸ ਸਟੈਂਡ ਬਣਿਆ ਪੰਜਾਬ ਦਾ ਪਹਿਲਾ ਬੱਸ ਟਰਮੀਨਲ <br/>

Ad Position 21
No active advertisement
ਅਜੀਤ ਡੈਸਕ 11-03-2026
ਲੁਧਿਆਣਾ, 10 ਮਾਰਚ (ਡਾ. ਤਰਲੋਚਨ ਸਿੰਘ)-ਇਕ ਇਤਿਹਾਸਕ ਕਦਮ ਵਿਚ ਲੁਧਿਆਣਾ ਬੱਸ ਸਟੈਂਡ ਨੂੰ ਪੰਜਾਬ ਦੇ ਪਹਿਲੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਅਨੁਕੂਲ ਬੱਸ ਟਰਮੀਨਲ ਵਿਚ ਬਦਲ ਦਿੱਤਾ ਗਿਆ ਹੈ | ਜ਼ਿਲ੍ਹਾ ਪ੍ਰਸ਼ਾਸਨ ਨੇ ਐਕਟ ਹਿਊਮਨ ਐਨ.ਜੀ.ਓ. ਦੇ ਨਾਲ ਮਿਲ ਕੇ ਇਸ ਦੀ ਸੰਸਥਾਪਕ ਹਰਲੀਨ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਸਹਾਇਤਾ ਨਾਲ ਪ੍ਰੋਜੈਕਟ ਉਮੀਦ (ਯੂਨੀਵਰਸਲ ਮੋਬਿਲਿਟੀ ਫ਼ਾਰ ਐਂਪਾਵਰਮੈਂਟ ਐਂਡ ਇਨੇਬਲਿੰਗ ਆਫ਼ ਪਰਸਨਜ਼ ਵਿਦ ਡਿਸਏਬਿਲਿਟੀਜ) ਦੇ ਤਹਿਤ ਇਸ ਦੀ ਸ਼ੁਰੂਆਤ ਕੀਤੀ | ਇਸ ਸਹੂਲਤ ਨੂੰ ਟੈਕਟਾਈਲ ਫਲੋਰਿੰਗ, ਥੰਮ੍ਹਾਂ 'ਤੇ ਬ੍ਰੇਲ ਸਾਈਨੇਜ ਨਾਲ ਵੀ ਲੈਸ ਕੀਤਾ ਗਿਆ ਹੈ ਤਾਂ ਜੋ ਨੇਤਰਹੀਣ ਯਾਤਰੀ ਆਪਣੇ ਆਪ ਟਰਮੀਨਲ 'ਤੇ ਨੈਵੀਗੇਟ ਕਰ ਸਕਣ, ਬੱਸ ਕਾਊਾਟਰ ਅਤੇ ਰੂਟ ਲੱਭ ਸਕਣ | ਇੱਥੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਲਈ ਅਨੁਕੂਲ ਵਾਸ਼ਰੂਮ ਦੀ ਸਹੂਲਤ ਵੀ ਹੈ | ਇਹ ਅਪਗੇ੍ਰਡ ਅਪਾਹਜ ਯਾਤਰੀਆਂ ਨੂੰ ਹਰ ਸਮੇਂ ਸਹਾਇਤਾ ਪ੍ਰਾਪਤ ਕਰਨ ਦੇ ਉਲਟ ਸੁਤੰਤਰ ਤੌਰ 'ਤੇ ਯਾਤਰਾ ਕਰਨ ਦੇ ਯੋਗ ਬਣਾਉਂਦੇ ਹਨ | ਮੁੱਖ ਸ਼ਾਸਨ ਅਧਿਕਾਰੀ ਅੰਬਰ ਬੰਦੋਪਾਧਿਆਏ ਅਤੇ ਜ਼ਿਲ੍ਹਾ ਪਰਿਵਰਤਨ ਇੰਟਰਨ ਨਵਪ੍ਰੀਤ ਸਿੱਧੂ ਵੀ ਇਸ ਵੱਕਾਰੀ ਪ੍ਰੋਜੈਕਟ ਦਾ ਹਿੱਸਾ ਸਨ | ਅੰਤਰਰਾਸ਼ਟਰੀ ਪਹੁੰਚਯੋਗਤਾ ਮਾਪਦੰਡਾਂ ਤੋਂ ਪ੍ਰਭਾਵਿਤ ਹੋ ਕੇ ਹਰਲੀਨ ਕੌਰ ਨੇ ਭਾਰਤੀ ਕਾਨੂੰਨ ਵਿਚ ਪਹਿਲਾਂ ਤੋਂ ਮੌਜੂਦ ਸਮਾਵੇਸ਼ ਦੇ ਉਪਬੰਧਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ | ਇਸ ਸਫਲਤਾ ਤੋਂ ਬਾਅਦ ਪ੍ਰਸ਼ਾਸਨ ਪਹੁੰਚਯੋਗਤਾ ਦੀਆਂ ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਆਬਾਦੀ ਦੇ ਹੋਰ ਸਥਾਨਾਂ ਜਿਵੇਂ ਕਿ ਸਿਵਲ ਹਸਪਤਾਲ ਤੱਕ ਵਧਾਉਣ ਦਾ ਇਰਾਦਾ ਰੱਖਦਾ ਹੈ ਤਾਂ ਜੋ ਸਾਰੀਆਂ ਸਰਕਾਰੀ ਸਹੂਲਤਾਂ ਹਰ ਨਾਗਰਿਕ ਲਈ ਪਹੁੰਚਯੋਗ ਰਹਿਣ |

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਹਰਨਾਮਪੁਰਾ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਅਧਿਕਾਰੀਆਂ ਦੀ ਸੁਸਤੀ ਦੇ ਚਲਦੇ ਗਿੱਲ ਰੋਡ ਦਾਣਾ ਮੰਡੀ ਦਾ ਵਜੂਦ ਖ਼ਤਮ ਹੋਣ ਕਿਨਾਰੇ
Ad Position 24