25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਖ਼ਾਲੀ ਪਲਾਟ 'ਚੋਂ 70 ਭੇਡਾਂ ਮਰੀਆਂ ਹੋਈਆਂ ਮਿਲੀਆਂ <br/>

Ad Position 21
No active advertisement
ਅਜੀਤ ਡੈਸਕ 28-03-2026
ਲਾਡੋਵਾਲ, 27 ਮਾਰਚ (ਬਲਬੀਰ ਸਿੰਘ ਰਾਣਾ)-ਭੱਟੀਆਂ ਬੇਟ ਇਲਾਕੇ ਵਿਚ ਇਕ ਦਿਲ ਕੰਬਾਊ ਖ਼ਬਰ ਉਦੋਂ ਸਾਹਮਣੇ ਆਈ ਜਦੋਂ ਇਕ ਖ਼ਾਲੀ ਪਲਾਟ ਵਿਚੋਂ 70 ਭੇਡਾਂ ਮਰੀਆਂ ਮਿਲੀਆਂ | ਲੋਕਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਭੇਡਾਂ ਦੇ ਮਾਲਕ ਦਾ ਤਕਰੀਬਨ 7 ਲੱਖ ਦੇ ਕਰੀਬ ਵੱਡਾ ਨੁਕਸਾਨ ਹੋ ਗਿਆ ਹੈ, ਜਦ ਕਿ ਮਰੀਆਂ ਹੋਈਆਂ ਭੇਡਾਂ ਦੇ ਪੇਟ ਵੀ ਫੁੱਲੇ ਹੋਏ ਸਨ | ਲੋਕਾਂ ਮੁਤਾਬਿਕ ਮਰੀਆਂ ਹੋਈਆਂ ਭੇਡਾਂ ਵਿਚੋਂ ਇਕ ਭੇਡ ਨੂੰ ਆਵਾਰਾ ਕੁੱਤੇ ਨੇ ਖਾਧਾ ਥੋੜ੍ਹੀ ਦੇਰ ਬਾਅਦ ਉਹ ਕੁੱਤਾ ਵੀ ਮਰ ਗਿਆ, ਹੋ ਸਕਦਾ ਕਿ ਭੇਡਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੋਵੇ | ਇਸ ਸਬੰਧੀ ਜਦ ਥਾਣਾ ਸਲੇਮ ਟਾਬਰੀ ਅਧੀਨ ਆਉਂਦੀ ਚੌਂਕੀ ਐਲਡੀਕੋ ਦੇ ਇੰਚਾਰਜ ਜਿੰਦਰ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਘਟਨਾ ਇਹ ਗਗਨਦੀਪ ਕਾਲੋਨੀ, ਨੇੜੇ ਸੈਕਰਡ ਹਾਰਟ ਸਕੂਲ ਦੀ ਹੈ, ਜਿੱਥੇ ਮਾਲਕ ਨੇ ਬੀਤੀ ਰਾਤ ਵੇਲੇ ਖ਼ਾਲੀ ਪਲਾਟ ਵਿਚ ਆਪਣੀਆਂ ਭੇਡਾਂ ਰਾਤ ਦੇ ਠਹਿਰਾਓ ਵਾਸਤੇ ਰੱਖੀਆਂ ਹੋਈਆਂ ਸਨ | ਉਨ੍ਹਾਂ ਦੱਸਿਆ ਕਿ ਭੇਡਾਂ ਦੇ ਮਰਨ ਸਬੰਧੀ ਸ਼ੁੱਕਰਵਾਰ ਸਵੇਰੇ 5.00 ਵਜੇ ਪਤਾ ਲੱਗਿਆ, ਭੇਡਾਂ ਦੇ ਮਰਨ ਦਾ ਸਹੀ ਕਾਰਨ ਹਾਲੇ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ | ਇੰਚਾਰਜ ਸਿੱਧੂ ਨੇ ਦੱਸਿਆ ਕਿ ਪਲਾਟ ਦੇ ਆਸ ਪਾਸ ਦੇ ਲੋਕਾਂ ਤੋਂ ਪੁੱਛ ਪੜਤਾਲ ਕਰਨ 'ਤੇ ਪਤਾ ਲੱਗਿਆ ਕਿ ਉਹ ਭੇਡਾਂ ਦੇ ਮਾਲਕ ਨੂੰ ਨਹੀਂ ਜਾਣਦੇ ਕਿ ਉਹ ਕÏਣ ਹੈ, ਕਿਥੇ ਰਹਿੰਦਾ ਹੈ | ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਕਿਸੇ ਚਰਵਾਹੇ ਵਲੋਂ ਇਹ ਭੇਡਾਂ ਬੀਤੀ ਰਾਤ ਕਿਸੇ ਗੱਡੀ ਚੋਂ ਉਤਾਰੀਆਂ ਗਈਆਂ ਹੋ ਸਕਦੀਆਂ ਹਨ ਜਾਂ ਇਨ੍ਹਾਂ ਭੇਡਾਂ ਨੂੰ ਅੱਜ ਕਿਸੇ ਗੱਡੀ ਰਾਹੀਂ ਇੱਧਰ ਉਧਰ ਹੋਰ ਕੀਤੇ ਭੇਜਿਆ ਜਾਣਾ ਸੀ, ਜਦ ਕਿ ਭੇਡਾਂ ਦਾ ਮਾਲਕ ਇਸ ਮੁਹੱਲੇ ਦੇ ਰਹਿਣ ਵਾਲਾ ਨਾ ਹੋਣ ਕਰਕੇ ਉਸ ਬਾਰੇ ਵੀ ਕੁੱਝ ਪਤਾ ਨਹੀਂ ਲੱਗ ਸਕਿਆ ਅਤੇ ਮਰੀਆਂ ਹੋਈਆਂ ਭੇਡਾਂ ਵੀ ਉਸ ਪਲਾਟ ਵਿਚੋਂ ਚੁਕਵਾ ਕੇ ਕਿਥੇ ਭੇਜੀਆਂ ਗਈਆਂ ਬਾਰੇ ਕੁੱਝ ਪਤਾ ਨਹੀਂ ਲੱਗ ਰਿਹਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਬੱਕਰ ਮੰਡੀ ਲੁਧਿਆਣਾ ਤੋਂ ਵੀ ਇਸ ਬਾਰੇ ਪੁੱਛ ਪੜਤਾਲ ਕੀਤੀ, ਲੇਕਿਨ ਭੇਡਾਂ ਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ | ਇੰਚਾਰਜ ਸਿੱਧੂ ਮੁਤਾਬਿਕ ਘਟਨਾ ਸਬੰਧੀ ਪਤਾ ਲਗਾਉਣ ਲਈ ਪੁਲਿਸ ਜਾਂਚ ਪੜਤਾਲ ਵਿਚ

Ad Position 22
No active advertisement
ਪਿਛਲੀ ਖ਼ਬਰ ਵੱਡਾ ਗੁਰਦੁਆਰਾ ਸਾਹਿਬ ਰੋਡ ਬਣ ਕੇ ਹੋਈ ਤਿਆਰ, ਲੋਕਾਂ ਨੇ ਲਿਆ ਸੁੱਖ ਦਾ ਸਾਹ <br/> ਅਗਲੀ ਖ਼ਬਰ ਖ਼ਸਤਾ ਹਾਲ ਸੜਕਾਂ ਦੇ ਸੁਧਾਰ ਨੂੰ ਲੈ ਕੇ ਪਿੰਡ ਸੰਗਤ ਕਲਾਂ ਦੇ ਲੋਕਾਂ ਵਲੋਂ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਕੀਤ...
Ad Position 24