22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਵਰਕਰਜ਼ ਫੈਡਰੇਸ਼ਨ ਇੰਟਕ ਦੀ ਜ਼ਿਲ੍ਹਾ ਪੱਧਰੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 28-03-2026
ਲੁਧਿਆਣਾ, 27 ਮਾਰਚ (ਜਤਿੰਦਰ ਭੰਬੀ)-ਵਰਕਰਜ਼ ਫੈਡਰੇਸ਼ਨ ਇੰਟਕ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਖ-ਵੱਖ ਦਫ਼ਤਰਾਂ ਦੇ ਆਗੂ ਸਾਥੀ ਸ਼ਾਮਿਲ ਹੋਏ | ਪ੍ਰਧਾਨ ਸਵਰਨ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਬਿਜਲੀ ਬੋਰਡ ਦੀ ਅਫ਼ਸਰਸ਼ਾਹੀ ਮੁਲਾਜ਼ਮਾਂ 'ਤੇ ਭਾਰੂ ਹੈ ਤੇ ਪੰਜਾਬ ਸਰਕਾਰ ਦੇ ਕੰਨ 'ਤੇ ਜੰੂ ਨਹੀਂ ਸਰਕਦੀ ਕਿ ਅਫ਼ਸਰਸ਼ਾਹੀ ਨੂੰ ਨੱਥ ਪਾਈ ਜਾਵੇ | ਉਨ੍ਹਾਂ ਕਿਹਾ ਕਿ ਅੱਜ ਬਿਜਲੀ ਬੋਰਡ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਅਤੇ ਵਰਕਰਾਂ ਦੀ ਵੱਡੀ ਘਾਟ ਹੈ | ਅਰਬਾਂ-ਖਰਬਾਂ ਰੁਪਏ ਦੇ ਸਟੇਸ਼ਨ ਹਨ, ਜਿਨ੍ਹਾਂ ਤੇ ਕੰਮ ਕਰਨ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸੇ ਤਰ੍ਹਾਂ ਅਗਲੇ ਮਹੀਨੇ ਤੋਂ ਮੰਡੀ ਸੀਜ਼ਨ ਸ਼ੁਰੂ ਹੋ ਰਿਹਾ ਹੈ | ਜੇਕਰ ਵਰਕਰਾਂ ਦੀ ਘਾਟ ਪੂਰੀ ਨਾ ਹੋਈ ਤਾਂ ਖਪਤਕਾਰਾਂ ਨੂੰ ਸਹੀ ਢੰਗ ਨਾਲ ਸਪਲਾਈ ਦੇਣੀ ਔਖੀ ਹੋ ਜਾਵੇਗੀ | ਸਵਰਨ ਸਿੰਘ ਨੇ ਕਿਹਾ ਕਿ ਬਿਜਲੀ ਬੋਰਡ ਦੀ ਅਫ਼ਸਰਸ਼ਾਹੀ ਵੱਖ-ਵੱਖ ਫ਼ਰਮਾਨ ਜਾਰੀ ਕਰ ਰਹੀ ਹੈ, ਜਿਸ ਤਰ੍ਹਾਂ ਸਬ-ਸਟੇਸ਼ਨਾਂ ਤੇ ਆਨਲਾਈਨ ਪਰਮਿਟ ਦੇਣਾ, ਆਨਲਾਈਨ ਪਰਮਿਟ ਦੇਣ ਨਾਲ ਕੋਈ ਵੀ ਹਾਦਸਾ ਹੋ ਸਕਦਾ ਹੈ | ਜੇਕਰ ਬਿਜਲੀ ਬੋਰਡ ਦਾ ਚੇਅਰਮੈਨ ਟੈਕਨੋਕਰੇਟ ਹੋਵੇ ਤਾਂ ਇਹ ਮੁਸ਼ਕਲਾਂ ਨਹੀਂ ਆ ਸਕਦੀਆਂ | ਅਜੈ ਕੁਮਾਰ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ | ਇਸ ਮੌਕੇ ਬਲਦੇਵ ਸਿੰਘ, ਚਰਨਜੀਤ ਚੰਨੀ, ਸਰਬਜੀਤ ਸਿੰਘ ਪ੍ਰਧਾਨ ਅਗਰ ਨਗਰ, ਦਲਜੀਤ ਸਿੰਘ, ਸੰਤੋਸ਼ ਕੁਮਾਰ, ਵਿਸ਼ਨੂੰ ਪ੍ਰਸ਼ਾਦ, ਅਮਰ ਸਿੰਘ, ਬਲਜੀਤ ਸਿੰਘ ਗਰੇਵਾਲ, ਕਵਲਜੀਤ ਸਿੰਘ ਸੰਧੂ ਵੀ ਹਾਜ਼ਰ ਸਨ | ਇਸ ਮੌਕੇ ਕਵਲਜੀਤ ਸਿੰਘ ਸੰਧੂ ਨੂੰ ਜ਼ਿਲ੍ਹੇ ਦਾ ਸਰਬਸੰਮਤੀ ਨਾਲ ਵਰਕਰ ਫੈਡਰੇਸ਼ਨ ਇੰਟਕ ਰਿਟਾਇਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਐਸ.ਸੀ. ਡਿਪਾਰਟਮੈਂਟ ਵਲੋਂ ਕਾਂਗਰਸ ਪਾਰਟੀ ਨੂੰ ਬੂਥ ਪੱਧਰ 'ਤੇ ਮਜ਼ਬੂਤ ਕਰਨ ਲਈ ਲਗਾਈਆਂ ਡਿਊਟੀਆਂ <br/> ਅਗਲੀ ਖ਼ਬਰ ਨਵਾਂ ਆਮਦਨ ਕਰ ਕਾਨੂੰਨ 2025: ਸੌਖਾ ਕਾਨੂੰਨ, ਕੋਈ ਵਾਧੂ ਟੈਕਸ ਨਹੀਂ <br/>
Ad Position 24