ਮਿਕਸ ਲੈਂਡ ਯੂਜ਼ ਦੇ ਹੱਲ ਲਈ ਧਰਨਾ ਕੱਲ੍ਹ - ਠੁਕਰਾਲ , ਵਿਸ਼ਵਕਰਮਾ
ਲੁਧਿਆਣਾ, 6 ਅਕਤੂਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਦੇ 50 ਹਜ਼ਾਰ ਕਾਰਖ਼ਾਨਿਆਂ ਦੀ ਮਿਆਦ ਸਤੰਬਰ ਵਿਚ ਖ਼ਤਮ ਹੋ ਗਈ ਹੈ, ਹੁਣ ਇਹ ਕਾਰਖ਼ਾਨੇ ਗੈਰ ਕਾਨੂੰਨੀ ਹੋ ਗਏ ਹਨ। ਇਸ ਸਬੰਧੀ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ।
ਲੁਧਿਆਣਾ, 6 ਅਕਤੂਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਦੇ 50 ਹਜ਼ਾਰ ਕਾਰਖ਼ਾਨਿਆਂ ਦੀ ਮਿਆਦ ਸਤੰਬਰ ਵਿਚ ਖ਼ਤਮ ਹੋ ਗਈ ਹੈ, ਹੁਣ ਇਹ ਕਾਰਖ਼ਾਨੇ ਗੈਰ ਕਾਨੂੰਨੀ ਹੋ ਗਏ ਹਨ। ਇਸ ਸਬੰਧੀ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਠੁਕਰਾਲ ਨੇ ਕਿਹਾ ਕਿ ਮਿਕਸ ਲੈਂਡ ਯੂਜ਼ ਦੀ ਮਿਆਦ ਖ਼ਤਮ ਹੋਣ ਨਾਲ ਇਸ ਅਧੀਨ ਫ਼ੈਕਟਰੀਆਂ ’ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਹੁਤ ਯਤਨ ਕੀਤੇ ਗਏ, ਜਿਸ ਵਿਚ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਮੰਗ ਪੱਤਰ ਦੇਣ ਦੇ ਨਾਲ ਸਰਕਾਰ ਨਾਲ ਸੰਪਰਕ ਕੀਤਾ ਗਿਆ, ਪਰ ਇਸ ਸਬੰਧੀ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਅੱਜ ਫ਼ੈਕਟਰੀਆਂ ਬੰਦ ਹੋਣ ਕਿਨਾਰੇ ਹਨ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ 8 ਅਕਤੂਬਰ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਇਹ ਰੋਸ ਧਰਨਾ ਸਰਕਾਰ ਨੂੰ ਮਜਬੂਰ ਕਰੇਗਾ ਇੰਨਾ ਇਲਾਕਿਆਂ ਨੂੰ ਸਨਅਤੀ ਇਲਾਕੇ ਐਲਾਨ ਕਰਨ ਲਈ ਅਤੇ ਇਹ ਐਲਾਨ ਕਰਵਾ ਕੇ ਹੀ ਦਮ ਲਵਾਂਗੇ। ਇਸ ਸਮੇਂ ਸਵਿੰਦਰ ਸਿੰਘ ਹੂੰਝਣ, ਰਜਿੰਦਰ ਸਿੰਘ ਕਲਸੀ, ਸੁਮੇਸ਼ ਕੋਛੜ, ਗਗਨ ਸ਼ਰਮਾ, ਅਸ਼ੋਕ ਪੱਬੀ, ਪਵਨ ਢੰਡ, ਸੁਰਿੰਦਰ ਸਿੰਘ, ਸੁਖਚੈਨ ਸਿੰਘ, ਹਰਜੀਤ ਸਿੰਘ ਪਨੇਸਰ, ਰਵਿੰਦਰ ਸਿੰਘ , ਲਖਵਿੰਦਰ ਸਿੰਘ ਲਾਲੀ, ਵਿੱਕੀ ਦੁਰਗਾ, ਰਜਨੀਸ਼ ਖੁੱਲਰ, ਇੰਦਰਜੀਤ ਸਿੰਘ, ਬਲਬੀਰ ਸਿੰਘ, ਕੁਲਦੀਪ ਸਿੰਘ ਸੰਧੂ, ਦਿਨੇਸ਼ ਗੋਗੀਆ, ਦਵਿੰਦਰ ਭਟਨਾਗਰ, ਗੁਰਮੀਤ ਸਿੰਘ, ਹਰਭਜਨ ਸਿੰਘ ਕੈਂਥ ਆਦਿ ਹਾਜ਼ਰ ਸਨ।