19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਅਕਾਲੀ ਦਲ ਪੁਨਰ ਸੁਰਜੀਤ ਨੂੰ ਚੋਣ ਨਿਸ਼ਾਨ ਤੱਕੜੀ ਨਹੀਂ ਮਿਲ ਸਕਦਾ-ਐਡਵੋਕੇਟ ਹਰਨਾਮਪੁਰਾ <br/>

Ad Position 21
No active advertisement
ਅਜੀਤ ਡੈਸਕ 29-03-2026
ਆਲਮਗੀਰ, 28 ਮਾਰਚ (ਜਰਨੈਲ ਸਿੰਘ ਪੱਟੀ)-ਅਕਾਲੀ ਦਲ ਪੁਨਰ ਸੁਰਜੀਤ ਵਲੋਂ ਚੋਣ ਕਮਿਸ਼ਨਰ ਕੋਲ ਚੋਣ ਨਿਸ਼ਾਨ ਤੱਕੜੀ ਲਈ ਕੀਤੇ ਦਾਅਵੇ 'ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਐਸ.ਸੀ. ਵਿੰਗ ਦੇ ਕÏਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਨੂੰ ਇਕ ਸਾਲ ਤੋਂ ਵਧੇਰੇ ਸਮਾਂ ਹੋਣ ਵਾਲਾ ਹੈ, ਜਿਸ ਵਿਚ ਸੁਖਬੀਰ ਸਿੰਘ ਬਾਦਲ ਨੂੰ ਅਹੁਦੇਦਾਰਾਂ ਅਤੇ ਡੈਲੀਗੇਟਾਂ ਵਲੋਂ ਸੰਵਿਧਾਨਿਕ ਤਰੀਕੇ ਨਾਲ ਪ੍ਰਧਾਨ ਚੁਣਿਆ ਗਿਆ ਸੀ, ਜਦਕਿ ਪਾਰਟੀ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਪਾਰਟੀ ਵਲੋਂ ਮੈਂਬਰਸ਼ਿਪ ਅਭਿਆਨ ਵੀ ਚਲਾਇਆ ਗਿਆ ਸੀ | ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਹੁਣ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ ਬਿਆਨ ਦੇ ਰਹੇ ਹਨ ਕਿ ਅਸੀਂ ਚੋਣ ਕਮਿਸ਼ਨ ਕੋਲ ਕੇਸ ਕਰਕੇ ਪਾਰਟੀ ਦਾ ਨਾਂ ਅਤੇ ਚੋਣ ਨਿਸ਼ਾਨ ਤੱਕੜੀ ਦੀ ਮੰਗ ਕੀਤੀ ਹੈ, ਜੋ ਕਿ ਬਿਲਕੁਲ ਗੈਰ ਸੰਵਿਧਾਨਕ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਪਣਾ ਸੰਵਿਧਾਨ ਹੈ ਅਤੇ ਸਾਰੇ ਕੰਮ ਸੰਵਿਧਾਨ ਅਨੁਸਾਰ ਹੀ ਹੁੰਦੇ ਹਨ | ਜਿਵੇਂ ਕਿ ਮੈਂਬਰਸ਼ਿਪ ਕੱਟਣ ਵੇਲੇ ਹਰ ਮੈਂਬਰ ਤੋਂ 10 ਰੁਪਏ ਵਸੂਲ ਕੀਤੇ ਜਾਂਦੇ ਹਨ, ਜਿਸ ਤਹਿਤ ਅਕਾਲੀ ਦਲ ਦੇ 27 ਲੱਖ ਦੇ ਕਰੀਬ ਮੈਂਬਰ ਬਣੇ ਅਤੇ ਕੁਲ ਇਕੱਤਰ ਹੋਈ ਰਕਮ ਅਕਾਲੀ ਦਲ ਦੇ ਖਾਤੇ ਵਿਚ ਜਮਾਂ ਕਰਵਾ ਕੇ ਸਾਰਾ ਰਿਕਾਰਡ ਸਮੇਤ ਭਰਤੀ ਰਸੀਦ ਆਦਿ ਚੋਣ ਕਮਿਸ਼ਨ ਕੋਲ ਜਮਾਂ ਕਰਵਾਇਆ ਗਿਆ, ਜਦਕਿ ਅਕਾਲੀ ਦਲ ਪੁਨਰ ਸੁਰਜੀਤ ਨੇ ਆਪਣੀ ਭਰਤੀ ਮੁਹਿੰਮ ਸ਼ੁਰੂ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਾਰ-ਵਾਰ ਕਹਿਣ 'ਤੇ ਵੀ ਅਕਾਲੀ ਦਲ ਪੁਨਰ ਸੁਰਜੀਤ ਵਾਲਿਆਂ ਨੇ ਅਕਾਲੀ ਦਲ ਤੋਂ ਰਸੀਦ ਬੁੱਕਾਂ ਨਹੀਂ ਲਈਆਂ ਅਤੇ ਇਸ ਦੇ ਉਲਟ ਉਨ੍ਹਾਂ ਨੇ ਆਪਣੀਆਂ ਵੱਖਰੀਆਂ ਰਸੀਦ ਬੁੱਕਾਂ ਛਪਵਾ ਕੇ ਮੈਂਬਰਸ਼ਿਪ ਕੱਟੀ ਅਤੇ ਫ਼ੀਸ ਵੀ ਇਕ ਰੁਪਏ ਰੱਖੀ¢ ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਦੀ ਆਪ ਹੀ ਉਲੰਘਣਾ ਕਰ ਲਈ | ਇਸ ਮÏਕੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਬੈਂਸ, ਮਨਪ੍ਰੀਤ ਸਿੰਘ ਝੱਜ, ਰਸ਼ਪਾਲ ਸਿੰਘ, ਭੁਪਿੰਦਰ ਸਿੰਘ, ਦਰਸ਼ਨ ਸਿੰਘ ਨਗਰੀ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਹਲਕਾ ਕੇਂਦਰੀ ਵਿਚ ਭਾਜਪਾ ਨੂੰ ਵੱਡਾ ਝਟਕਾ <br/> ਅਗਲੀ ਖ਼ਬਰ ਮਾਨਸਰੋਵਰ ਸਾਹਿਤ ਅਕਾਦਮੀ ਵਲੋਂ ਕਰਵਾਇਆ ਸਾਹਿਤਿਕ ਸਮਾਗਮ ਅਮਿੱਟ ਪੈੜਾਂ ਛੱਡਦਾ ਸਮਾਪਤ <br/>
Ad Position 24