ਲੁਧਿਆਣਾ, 28 ਮਾਰਚ (ਪਰਮਿੰਦਰ ਸਿੰਘ ਆਹੂਜਾ)-ਭਾਰਤੀ ਜਨਤਾ ਪਾਰਟੀ ਨੂੰ ਹਲਕਾ ਕੇਂਦਰੀ ਵਿਚ ਅੱਜ ਉਸ ਵਕਤ ਵੱਡਾ ਝਟਕਾ ਲੱਗਾ, ਜਦੋਂ ਹਲਕਾ ਇੰਚਾਰਜ ਅਮਿੱਤ ਗੋਸਾਈਾ ਦੇ ਯਤਨਾਂ ਸਦਕਾ ਸੁਭਾਨੀ ਬਿਲਡਿੰਗ ਮੰਡਲ ਦੇ ਮੀਤ ਪ੍ਰਧਾਨ ਤਰਨਦੀਪ ਸਿੰਘ ਸੰਨੀ, ਨੀਰਜ ਯੈਂਕੀ ਅਤੇ ਕਮਲ ਚੇਤਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ¢ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਲ ਵਿਚ ਸ਼ਾਮਿਲ ਆਗੂਆਂ ਤਰਨਦੀਪ ਸਿੰਘ ਸੰਨੀ, ਨੀਰਜ ਯੈਂਕੀ, ਅਮਿੱਤ ਠਾਕੁਰ, ਸਚਿਨ ਕੁਮਾਰ, ਰਮਨ ਕੁਮਾਰ, ਦਿਵਿਆਮ, ਹਰਪ੍ਰੀਤ ਸਿੰਘ, ਸਾਹਿਲ, ਦਵਿੰਦਰ ਰਾਜਪੂਤ, ਭਗਤ ਅਤੇ ਗੁਰਅਸੀਸ ਸਿੰਘ ਨੂੰ ਸਿਰੋਪਾਉ ਭੇਟ ਕਰਕੇ ਦਲ ਵਿਚ ਸ਼ਾਮਿਲ ਕੀਤਾ | ਅਮਿੱਤ ਗੋਸਾਈਾ ਵਲੋਂ ਦਲ ਦੀ ਮਜ਼ਬੂਤੀ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮÏਕੇ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ, ਜਿਸਨੇ ਹਮੇਸ਼ਾ ਹੀ ਪੰਜਾਬ ਦੇ ਹੱਕਾਂ ਅਤੇ ਹਿਤਾਂ ਲਈ ਵੱਡੀ ਲੜਾਈ ਲੜੀ ਹੈ¢ ਉਨ੍ਹਾਂ ਕਿਹਾ ਕਿ ਕੇਂਦਰੀ ਪਾਰਟੀਆਂ ਨੂੰ ਪੰਜਾਬ ਅਤੇ ਪੰਜਾਬੀਆਂ ਦਾ ਕੋਈ ਦਰਦ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਕੇਂਦਰ ਵਿਚ ਸੱਤਾ ਪ੍ਰਾਪਤ ਕਰਨ ਦਾ ਹੈ¢ ਉਨ੍ਹਾਂ ਦਲ ਵਿਚ ਸ਼ਾਮਿਲ ਹੋਏ ਆਗੂਆਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ¢ ਇਸ ਮÏਕੇ ਤਰਨਦੀਪ ਸਿੰਘ ਸੰਨੀ ਅਤੇ ਨੀਰਜ ਲੂਥਰਾ ਯੈਂਕੀ ਨੇ ਭਰੋਸਾ ਦਿੱਤਾ ਕਿ ਉਹ ਅਮਿੱਤ ਗੋਸਾਈਾ ਦੀ ਅਗਵਾਈ ਹੇਠ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਦਿਨ ਰਾਤ ਇਕ ਕਰਨਗੇ ਤਾਂ ਜੋ 2027 ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾ ਸਕੇ¢