02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਮਹਾਂਨਗਰ 'ਚੋਂ ਫੁੱਟਪਾਥ ਵੀ ਹੋ ਰਹੇ ਹਨ ਗਾਇਬ <br/>

Ad Position 21
No active advertisement
ਅਜੀਤ ਡੈਸਕ 03-04-2026
ਲੁਧਿਆਣਾ, 2 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਵਿਚ ਨਾਜਾਇਜ਼ ਕਬਜ਼ਿਆਂ ਦੀ ਸਮੱਸਿਆ ਹੁਣ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਫੁੱਟਪਾਥ ਵੀ ਹੌਲੀ-ਹੌਲੀ ਗਾਇਬ ਹੋ ਰਹੇ ਹਨ | ਸੜਕਾਂ ਦੇ ਨਾਲ ਨਾਲ ਪੈਦਲ ਚੱਲਣ ਵਾਲਿਆਂ ਲਈ ਬਣਾਏ ਗਏ ਰਾਹ ਵੀ ਰੇਹੜੀਆਂ, ਫੜੀਆਂ ਅਤੇ ਹੋਰ ਗੈਰਕਾਨੰੂਨੀ ਕਬਜ਼ਿਆਂ ਨਾਲ ਪੂਰੀ ਤਰ੍ਹਾਂ ਘਿਰ ਚੁੱਕੇ ਹਨ | ਫੁੱਟਪਾਥ, ਜੋ ਆਮ ਲੋਕਾਂ ਦੀ ਸੁਰੱਖਿਆ ਅਤੇ ਆਵਾਜਾਈ ਲਈ ਬਣਾਏ ਗਏ ਸਨ | ਅੱਜ ਆਪਣੀ ਅਸਲੀ ਪਛਾਣ ਗੁਆ ਰਹੇ ਹਨ | ਸ਼ਹਿਰ ਦੇ ਕਈ ਇਲਾਕਿਆਂ ਵਿਚ ਇਹਨਾਂ 'ਤੇ ਲੰਮੇ ਸਮੇਂ ਤੋਂ ਕਬਜ਼ੇ ਹੋਏ ਪਏ ਹਨ, ਜਿਸ ਕਰਕੇ ਪੈਦਲ ਯਾਤਰੀਆਂ ਲਈ ਗੁਜ਼ਰਨਾ ਮੁਸ਼ਕਿਲ ਹੋ ਗਿਆ ਹੈ | ਹੰਬੜਾਂ ਰੋਡ ਹੈਬੋਵਾਲ, ਨਿਊ ਸ਼ਿਵਪੁਰੀ, ਬਸਤੀ ਜੋਧੇਵਾਲ, ਸੁੰਦਰ ਨਗਰ, ਮਾਧੋਪੁਰੀ ਆਦਿ ਅਨੇਕਾਂ ਇਲਾਕਿਆਂ ਵਿਚ ਫੁੱਟਪਾਥਾਂ 'ਤੇ ਰੇਹੜੀਆਂ, ਫੜੀਆਂ ਦਾ ਕਬਜ਼ਾ ਆਮ ਗੱਲ ਬਣ ਚੁੱਕੀ ਹੈ | ਲੋਕਾਂ ਨੰੂ ਮਜਬੂਰੀ ਵਲੋਂ ਸੜਕਾਂ 'ਤੇ ਤੁਰਨਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖਤਰਾ ਕਾਫ਼ੀ ਵੱਧ ਗਿਆ ਹੈ | ਖਾਸ ਗੱਲ ਇਹ ਹੈ ਕਿ ਡੀ.ਸੀ. ਦਫ਼ਤਰ ਵਰਗੇ ਮੁੱਖ ਪ੍ਰਸ਼ਾਸਨਿਕ ਕੇਂਦਰ ਦੇ ਬਾਹਰ ਵੀ ਫੁੱਟਪਾਥ ਨਾਜਾਇਜ਼ ਕਬਜ਼ਿਆਂ ਤੋਂ ਬਚ ਨਹੀਂ ਸਕੇ | ਇੱਥੇ ਲੰਮੇ ਸਮੇਂ ਤੋਂ ਕਬਜ਼ੇ ਹੋਏ ਪਏ ਹਨ, ਪਰ ਪ੍ਰਸ਼ਾਸਨ ਵਲੋਂ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ | ਜਦੋਂ ਸ਼ਹਿਰ ਦੇ ਸਭਾ ਤੋਂ ਮਹੱਤਵਪੂਰਨ ਦਫ਼ਤਰ ਦੇ ਬਾਹਰ ਹੀ ਇਹ ਹਾਲਤ ਹਨ ਤਾਂ ਬਾਕੀ ਸ਼ਹਿਰ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਸੌਖਾ ਨਹੀਂ | ਇਸ ਸਮੱਸਿਆ ਨੇ ਟ੍ਰੈਫਿਕ ਪ੍ਰਬੰਧਨ ਨੰੂ ਵੀ ਪ੍ਰਭਾਵਿਤ ਕੀਤਾ ਹੈ, ਜਿੱਥੇ ਪਹਿਲਾਂ ਹੀ ਸੜਕਾਂ 'ਤੇ ਭੀੜ ਅਤੇ ਜਾਮ ਦੀ ਸਮੱਸਿਆ ਸੀ, ਹੁਣ ਪੈਦਲ ਯਾਤਰੀ ਵੀ ਸੜਕਾਂ 'ਤੇ ਆਉਣ ਕਾਰਨ ਹਾਲਾਤ ਹੋਰ ਵੀ ਬੇਹਾਲ ਹੋ ਗਏ ਹਨ | ਨਗਰ ਨਿਗਮ ਵਲੋਂ ਸਮੇਂ-ਸਮੇਂ 'ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੇ ਦਾਅਵੇ ਤਾਂ ਜ਼ਰੂਰ ਕੀਤੇ ਜਾਂਦੇ ਹਨ, ਪਰ ਇਹ ਕਾਰਵਾਈਆਂ ਜ਼ਮੀਨੀ ਹਕੀਕਤ 'ਚ ਅਸਰਦਾਰ ਸਾਬਤ ਨਹੀਂ ਹੋ ਰਹੀਆਂ ਹਨ | ਕਬਜ਼ੇ ਹਟਾਉਣ ਦੇ ਬਾਅਦ ਵੀ ਕੁੱਝ ਹੀ ਦਿਨਾਂ ਵਿਚ ਮੁੜ ਉਹੀ ਹਾਲਤ ਬਣ ਜਾਂਦੇ ਹਨ | ਇਸ ਪਾਸੇ ਨਿਗਮ ਵਲੋਂ ਸ਼ਹਿਰ ਨੰੂ ਸਮਾਰਟ ਸਿਟੀ ਬਣਾਉਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ | ਦੂਜੇ ਪਾਸੇ ਫੁੱਟਪਾਥਾਂ ਦਾ ਗਾਇਬ ਹੋਣਾ ਅਤੇ ਨਾਜਾਇਜ਼ ਕਬਜ਼ਿਆਂ ਦਾ ਵਧਦਾ ਰੁਝਾਨ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ | ਸ਼ਹਿਰਵਾਸੀਆਂ ਦੀ ਮੰਗ ਹੈ ਕਿ ਨਗਰ ਨਿਗਮ ਤੁਰੰਤ ਅਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਫੁੱਟਪਾਥਾਂ ਨੰੂ ਕਬਜ਼ਿਆਂ ਤੋਂ ਮੁਕਤ ਕਰਕੇ ਆਮ ਲੋਕਾਂ ਲਈ ਸੁਰੱਖਿਅਤ ਰਾਹ ਬਣਾਇਆ ਜਾ ਸਕੇ | ਹੁਣ ਦੇਖਣਾ ਇਹ ਹੈ ਕਿ ਨਗਰ ਨਿਗਮ ਆਪਣੀ ਨੀਂਦ ਤੋਂ ਜਾਗਦਾ ਹੈ ਜਾਂ ਸ਼ਹਿਰ ਦੇ ਫੁੱਟਪਾਥ ਇਸੇ ਤਰ੍ਹਾਂ ਗਾਇਬ ਹੁੰਦੇ ਰਹਿਣਗੇ |


Ad Position 22
No active advertisement
ਪਿਛਲੀ ਖ਼ਬਰ ਅੱਤਵਾਦ ਖ਼ਿਲਾਫ਼ ਭਾਜਪਾ ਦਾ ਗੁੱਸਾ ਸੜਕਾਂ 'ਤੇ ਫੁੱਟਿਆ <br/> ਅਗਲੀ ਖ਼ਬਰ ਬੇਮੌਸਮੀ ਬਰਸਾਤ ਗੜੇਮਾਰੀ ਅਤੇ ਝੱਖੜ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਪੀੜਤ ਕਿਸਾਨਾਂ ਦੇ ਖ਼ਾਤਿਆਂ ਵਿ...
Ad Position 24